ਦੱਖਣੀ ਕੋਰੀਆ ਦੀ ਹਾਨ ਕਾਂਗ ਨੂੰ ਸਾਹਿਤ ਦਾ ਨੋਬੇਲ

ਸਟਾਕਹੋਮ (ਇੰਡੋ ਕਨੇਡੀਅਨ ਟਾਇਮਜ਼)- ਨੋਬੇਲ ਕਮੇਟੀ ਨੇ ਦੱਖਣੀ ਕੋਰੀਆ ਦੀ ਲੇਖਕ ਹਾਨ ਕਾਂਗ ਨੂੰ ਸਾਹਿਤ ਦਾ ਨੋਬੇਲ ਦੇਣ ਦਾ ਫੈਸਲਾ ਕੀਤਾ ਹੈ। ਸਵੀਡਿਸ਼ ਅਕੈਡਮੀ ਦੀ ਨੋਬੇਲ ਕਮੇਟੀ ਦੇ ਸਥਾਈ ਸਕੱਤਰ ਮੈਟ ਮਾਲਮ ਨੇ ਕਾਂਗ ਦੇ ਨਾਮ ਦਾ ਐਲਾਨ ਕੀਤਾ। ਕਮੇਟੀ ਮੁਤਾਬਕ ਹਾਨ ਕਾਂਗ ਨੂੰ ‘ਡੂੰਘੇ ਵਾਰਤਕ ਕਾਵਿ’ ਲਈ ਇਹ ਸਨਮਾਨ ਦਿੱਤਾ ਜਾਵੇਗਾ, ਜਿਸ ਵਿਚ ਇਤਿਹਾਸਕ ਸਦਮਿਆਂ ਤੇ ਮਨੁੱਖੀ ਜੀਵਨ ਦੀ ਨਜ਼ਾਕਤ ਨੂੰ ਜ਼ਾਹਿਰ ਕੀਤਾ ਗਿਆ ਹੈ।’ ਹਾਨ (53) ਨੇ 2016 ਚ ਆਪਣੇ ਨਾਵਲ ‘ਦਿ ਵੈਜੀਟੇਰੀਅਨ’ ਲਈ ਇੰਟਰਨੈਸ਼ਨਲ ਬੁੱਕਰ ਪੁਰਸਕਾਰ ਜਿੱਤਿਆ ਸੀ। ਕਾਂਗ ਦਾ ਨਾਵਲ ‘ਹਿਊਮਨ ਐਕਟਸ’ 2018 ਦੇ ਬੁੱਕਰ ਪੁਰਸਕਾਰ ਲਈ ਫਾਈਨਲ ਕੀਤੇ ਨਾਵਲਾਂ ਵਿਚ ਸ਼ੁਮਾਰ ਸੀ।