ਸ੍ਰੀਲੰਕਾ: ਆਨਲਾਈਨ ਘੁਟਾਲੇ ਸਬੰਧੀ 137 ਭਾਰਤੀ ਨਾਗਰਿਕ ਗ੍ਰਿਫ਼ਤਾਰ

ਕੋਲੰਬੋ:(ਇੰਡੋਂ ਕਨੇਡੀਅਨ ਟਾਇਮਜ਼)- ਸ੍ਰੀਲੰਕਾ ਦੇ ਸੀਆਈਡੀ ਨੇ ਆਨਲਾਈਨ ਘੁਟਾਲੇ ਵਿੱਚ ਸ਼ਾਮਲ ਇੱਕ ਗਰੁੱਪ ਨਾਲ ਸਬੰਧਤ ਘੱਟੋ-ਘੱਟ 137 ਭਾਰਤੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲੀਸ ਨੇ ਦੱਸਿਆ ਕਿ ਇਨ੍ਹਾਂ ਨੂੰ ਵੀਰਵਾਰ ਨੂੰ ਮਡੀਵੇਲਾ, ਬਟਾਰਾਮੁੱਲਾ ਅਤੇ ਪੱਛਮੀ ਸਾਹਿਲੀ ਸ਼ਹਿਰ ਨੇਗੋਂਬੋ ਤੋਂ ਗ੍ਰਿਫਤਾਰ ਕੀਤਾ ਗਿਆ। ਪੁਲੀਸ ਦੇ ਤਰਜਮਾਨ ਐੱਸਐੱਸਪੀ ਨਿਹਾਲ ਥਲਦੁਆ ਨੇ ਦੱਸਿਆ ਕਿ ਸੀਆਈਡੀ ਨੇ ਇਨ੍ਹਾਂ ਇਲਾਕਿਆਂ ਵਿੱਚ ਛਾਪੇ ਮਾਰੇ ਜਿੱਥੋਂ ਉਨ੍ਹਾਂ ਨੂੰ 135 ਮੋਬਾਈਲ ਅਤੇ 57 ਲੈਪਟਾਪ ਬਰਾਮਦ ਹੋਏ।