ਸੋਮਾਲੀਆ: ਹੋਟਲ ’ਤੇ ਹਮਲੇ ’ਚ 32 ਹਲਾਕ, 63 ਜ਼ਖ਼ਮੀ

ਸੋਮਾਲੀਆ: ਹੋਟਲ ’ਤੇ ਹਮਲੇ ’ਚ 32 ਹਲਾਕ, 63 ਜ਼ਖ਼ਮੀ

ਮੋਗਾਦਿਸ਼ੂ,(ਇੰਡੋਂ ਕਨੇਡੀਅਨ ਟਾਇਮਜ਼)- ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ ’ਚ ਲਿਡੋ ਬੀਚ ’ਤੇ ਸਥਿਤ ਹੋਟਲ ’ਤੇ ਸ਼ੁੱਕਰਵਾਰ ਸ਼ਾਮ ਨੂੰ ਹੋਏ ਹਮਲੇ ’ਚ 32 ਵਿਅਕਤੀ ਮਾਰੇ ਗਏ ਜਦਕਿ 63 ਹੋਰ ਜ਼ਖ਼ਮੀ ਹੋ ਗਏ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ। ਪੁਲੀਸ ਦੇ ਤਰਜਮਾਨ ਮੇਜਰ ਅਬਦੀਫ਼ਤਹਿ ਅਦਨ ਹਸਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹਮਲੇ ’ਚ ਇੱਕ ਜਵਾਨ ਮਾਰਿਆ ਗਿਆ ਤੇ ਇੱਕ ਹੋਰ ਜ਼ਖ਼ਮੀ ਹੋਇਆ ਹੈ ਜਦਕਿ ਮਾਰੇ ਗਏ ਬਾਕੀ ਸਾਰੇ ਜਣੇ ਆਮ ਨਾਗਰਿਕ ਸਨ। ਮੌਕੇ ਦੇ ਗਵਾਹਾਂ ਮੁਤਾਬਕ ਧਮਾਕੇ ਮਗਰੋਂ ਗੋਲੀਬਾਰੀ ਹੋਈ। ਅਲ ਕਾਇਦਾ ਦੇ ਪੂਰਬੀ ਅਫ਼ਰੀਕਾ ਨਾਲ ਸਬੰਧਤ ਸਹਿਯੋਗੀ ਗੁੱਟ ਅਲ ਸ਼ਬਾਬ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਅਲ ਸ਼ਬਾਬ ਨੇ ਰੇਡੀਓ ’ਤੇ ਕਿਹਾ ਕਿ ਇਹ ਹਮਲਾ ਉਸ ਦੇ ਲੜਾਕਿਆਂ ਨੇ ਕੀਤਾ ਹੈ। 

ad