ਸਿੰਗਾਪੁਰ: ਭਾਰਤੀ ਮੂਲ ਦੀ ਲੇਖਿਕਾ ‘ਹਾਲ ਆਫ ਫੇਮ’ ਵਿੱਚ ਸ਼ਾਮਲ

ਸਿੰਗਾਪੁਰ: ਭਾਰਤੀ ਮੂਲ ਦੀ ਲੇਖਿਕਾ ‘ਹਾਲ ਆਫ ਫੇਮ’ ਵਿੱਚ ਸ਼ਾਮਲ

ਕਮਲਾਦੇਵੀ ਅਰਵਿੰਦਨ ਸਣੇ ਛੇ ਮਹਿਲਾਵਾਂ ਦਾ ਵੱਕਾਰੀ ਪੁਰਸਕਾਰ ਨਾਲ ਸਨਮਾਨ

ਸਿੰਗਾਪੁਰ,(ਇੰਡੋ ਕਨੇਡੀਅਨ ਟਾਇਮਜ਼)- ਪੁਰਸਕਾਰ ਜੇਤੂ ਭਾਰਤੀ ਮੂਲ ਦੀ ਲੇਖਿਕਾ ਅਤੇ ਨਾਟਕਕਾਰ ਕਮਲਾਦੇਵੀ ਅਰਵਿੰਦਨ ਸਮੇਤ ਛੇ ਔਰਤਾਂ ਨੂੰ ਹਾਲ ਹੀ ਵਿੱਚ ਸਿੰਗਾਪੁਰ ਮਹਿਲਾਵਾਂ ਦੇ ‘ਹਾਲ ਆਫ ਫੇਮ’ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਤਰ੍ਹਾਂ 2014 ਤੋਂ ਹੁਣ ਤੱਕ ਕੁੱਲ 198 ਔਰਤਾਂ ਦਾ ਸਨਮਾਨ ਕੀਤਾ ਜਾ ਚੁੱਕਾ ਹੈ। ਸਿੰਗਾਪੁਰ ਮਹਿਲਾ ਸੰਗਠਨ ਕੌਂਸਲ (ਐੱਸਸੀਡਬਲਿਊਓ) ਵੱਲੋਂ ਸ਼ੁਰੂ ਕੀਤੇ ਹਾਲ ਆਫ ਫੇਮ ਦੀ ਇਸ ਸਾਲ 45ਵੀਂ ਵਰ੍ਹੇਗੰਢ ਮਨਾਈ ਜਾ ਰਹੀ ਹੈ। ਇਹ ਕੌਂਸਲ ਲਿੰਗਕ ਬਰਾਬਰੀ ਵਿੱਚ ਔਰਤਾਂ ਦੀ ਪ੍ਰਗਤੀ ਦਾ ਜਸ਼ਨ ਮਨਾਉਂਦੀ ਹੈ ਅਤੇ ਸਿੰਗਾਪੁਰ ਦੇ ਇਤਿਹਾਸ, ਸਮਾਜ ਅਤੇ ਪ੍ਰਗਤੀ ਵਿੱਚ ਸ਼ਾਮਲ ਹੋਣ ਵਾਲਿਆਂ ਦੇ ਯੋਗਦਾਨ ਨੂੰ ਮਾਨਤਾ ਦਿੰਦੀ ਹੈ। ਚੈਨਲ ਨਿਊਜ਼ ਏਸ਼ੀਆ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਰਵਿੰਦਨ (75) ਤਾਮਿਲ ਅਤੇ ਮਲਿਆਮ ਦੋਵਾਂ ਭਾਸ਼ਾਵਾਂ ਵਿੱਚ ਲਿਖਦੀ ਹੈ। ਉਨ੍ਹਾਂ ਦੀਆਂ ਕੁੱਝ ਰਚਨਾਵਾਂ ਅੰਗਰੇਜ਼ੀ ਵਿੱਚ ਅਨੁਵਾਦ ਹੋਈਆਂ ਹਨ, ਜੋ ਭਾਰਤ, ਕੈਨੇਡਾ ਅਤੇ ਮਲੇਸ਼ੀਆ ਵਿੱਚ ਪ੍ਰਕਾਸ਼ਿਤ ਹੋਈਆਂ ਹਨ। ਉਨ੍ਹਾਂ ਦੀਆਂ 160 ਤੋਂ ਵੱਧ ਲਘੂ ਕਹਾਣੀਆਂ ਤੇ ਨਿਬੰਧ, 18 ਨਾਟਕ, 300 ਰੇਡੀਓ ਨਾਟਕ ਅਤੇ ਪੰਜ ਪੁਸਤਕਾਂ ਛਪ ਚੁੱਕੀਆਂ ਹਨ। ਉਹ ਨੈਸ਼ਨਲ ਲਾਇਬ੍ਰੇਰੀ ਬੋਰਡ ਅਤੇ ਐਸੋਸੀਏਸ਼ਨ ਆਫ ਸਿੰਗਾਪੁਰ ਤਾਮਿਲ ਰਾਈਟਰਜ਼ ਵੱਲੋਂ ਵਰਕਸ਼ਾਪਾਂ ਵੀ ਕਰਵਾਉਂਦੀ ਹੈ। ਅਰਵਿੰਦਨ ਨੇ ਚੈਨਲ ਨੂੰ ਕਿਹਾ, ‘‘ਮਾਂ ਅਤੇ ਪਤਨੀ ਦੀਆਂ ਭੂਮਿਕਾਵਾਂ ਵਿੱਚ ਤਾਲਮੇਲ ਬਿਠਾਉਣਾ ਕਦੇ ਆਸਾਨ ਨਹੀਂ ਰਿਹਾ। ਮੈਂ ਦਿਨ ਬੱਚਿਆਂ ਦੀ ਦੇਖਭਾਲ ਲਈ ਸਮਰਪਿਤ ਕੀਤੇ ਅਤੇ ਰਾਤ ਦੇ ਸ਼ਾਂਤ ਘੰਟਿਆਂ ਵਿੱਚ ਲਿਖਦੀ ਰਹੀ।’’

ad