ਰੂਸ ਵੱਲੋਂ ਖਾਰਕੀਵ ’ਤੇ ਹਵਾਈ ਹਮਲੇ, 20 ਤੋਂ ਵੱਧ ਜ਼ਖ਼ਮੀ

ਰੂਸ ਵੱਲੋਂ ਖਾਰਕੀਵ ’ਤੇ ਹਵਾਈ ਹਮਲੇ, 20 ਤੋਂ ਵੱਧ ਜ਼ਖ਼ਮੀ

ਕੀਵ,(ਇੰਡੋ ਕਨੇਡੀਅਨ ਟਾਇਮਜ਼)- ਰੂਸ ਨੇ ਸ਼ਨਿੱਚਰਵਾਰ ਰਾਤ ਨੂੰ ਯੂਕਰੇਨ ਦੇ ਖਾਰਕੀਵ ਵਿਚ ਹਵਾਈ ਹਮਲੇ ਕੀਤੇ ਜਿਸ ਵਿਚ ਦਰਜਨਾਂ ਲੋਕ ਜ਼ਖ਼ਮੀ ਹੋ ਗਏ। ਇਸ ਹਫ਼ਤੇ ਦੌਰਾਨ ਰਾਤ ਵੇਲੇ ਕੀਤਾ ਗਿਆ ਇਹ ਦੂਜਾ ਹਮਲਾ ਹੈ। ਸਥਾਨਕ ਗਵਰਨਰ ਓਲੇਹ ਸੀਨੀਹੁਬੋਵ ਨੇ ਕਿਹਾ ਕਿ ਸ਼ਨਿੱਚਰਵਾਰ ਰਾਤ ਨੂੰ ਯੂਕਰੇਨ ਦੇ ਉੱਤਰ-ਪੂਰਬ ਵਿਚ ਸ਼ੇਵਚੈੱਨਕਿਵਸਕੀ ਜ਼ਿਲ੍ਹੇ ਵਿਚ ਹੋਈ ਬੰਬਾਬੀ ਦੌਰਾਨ 16 ਤੇ 9 ਮੰਜ਼ਿਲੀ ਰਿਹਾਇਸ਼ੀ ਇਮਾਰਤਾਂ ਨੁਕਸਾਨੀਆਂ ਗਈਆਂ ਤੇ ਇਸ ਦੌਰਾਨ ਸੱਤ ਹੋਰ ਇਮਾਰਤਾਂ ਨੂੰ ਵੀ ਨੁਕਸਾਨ ਪੁੱਜਾ। ਸੀਨੀਹੁਬੋਵ ਤੇ ਖਾਰਕੀਵ ਦੇ ਮੇਅਰ ਇਹੋਰ ਤੈਰੋਖੋਵ ਮੁਤਾਬਕ ਰੂਸੀ ਫੌਜ ਵੱਲੋਂ ਕੀਤੀ ਬੰਬਾਰੀ ਵਿਚ 21 ਵਿਅਕਤੀ ਜ਼ਖ਼ਮੀ ਹੋ ਗਏ ਜਿਨ੍ਹਾਂ ਵਿਚ ਅੱਠ ਸਾਲਾ ਬੱਚਾ, 17-17 ਸਾਲ ਦੇ ਦੋ ਨਾਬਾਲਗ ਤੇ ਕਈ ਬਜ਼ੁਰਗ ਵੀ ਸ਼ਾਮਲ ਹਨ। ਤੈਰੇਖੋਵ ਨੇ ਕਿਹਾ ਕਿ ਇਸ ਤੋਂ ਪਹਿਲਾਂ ਸ਼ੁੱਕਰਵਾਰ ਰਾਤ ਨੂੰ ਹੋਈ ਬੰਬਾਰੀ ਵਿਚ 15 ਵਿਅਕਤੀ ਜ਼ਖ਼ਮੀ ਹੋ ਗਏ ਸਨ, ਜਿਨ੍ਹਾਂ ਵਿਚ ਦੋ ਨਾਬਾਲਗ ਵੀ ਸ਼ਾਮਲ ਸਨ। ਯੂਕਰੇਨੀ ਅਧਿਕਾਰੀਆਂ ਨੇ ਕਿਹਾ ਕਿ ਦੋਵਾਂ ਹਮਲਿਆਂ ਵਿਚ ਕੇਈਬੀ-ਟਾਈਪ ਏਰੀਅਲ ਗਲਾਈਡ ਬੰਬ ਵਰਤੇ ਗਏ ਸਨ। 

sant sagar