ਪਾਕਿਸਤਾਨ: ਯੂਐੱਨ ਸਟਾਫ ਨੂੰ ਲਿਜਾ ਰਹੇ ਵਾਹਨ ’ਤੇ ਗੋਲੀਬਾਰੀ

ਪਾਕਿਸਤਾਨ: ਯੂਐੱਨ ਸਟਾਫ ਨੂੰ ਲਿਜਾ ਰਹੇ ਵਾਹਨ ’ਤੇ ਗੋਲੀਬਾਰੀ

ਡੇਰਾ ਇਸਮਾਈਲ ਖ਼ਾਨ (ਇੰਡੋ ਕਨੇਡੀਅਨ ਟਾਇਮਜ਼)- ਪਾਕਿਸਤਾਨ ਦੇ ਗੜਬੜਜ਼ਦਾ ਉੱਤਰ-ਪੱਛਮੀ ਇਲਾਕੇ ’ਚ ਅੱਜ ਹਥਿਆਰਬੰਦ ਵਿਅਕਤੀਆਂ ਨੇ ਯੂਐੱਨ ਲਈ ਕੰਮ ਕਰਦੇ ਸਥਾਨਕ ਸਟਾਫ ਮੈਂਬਰਾਂ ਨੂੰ ਲਿਜਾ ਰਹੇ ਵਾਹਨ ’ਤੇ ਗੋਲੀਬਾਰੀ ਕੀਤੀ। ਪੁਲੀਸ ਨੇ ਕਿਹਾ ਕਿ ਘਟਨਾ ਦੌਰਾਨ ਕਿਸੇ ਨੂੰ ਕੋਈ ਨੁਕਸਾਨ ਨਹੀਂ ਪੁੱਜਿਆ ਹੈ। ਖੈਬਰ ਪਖਤੂਨਖਵਾ ਸੂਬੇ ਦੇ ਜ਼ਿਲ੍ਹਾ ਡੇਰਾ ਇਸਮਾਈਲ ਖ਼ਾਨ ਦੇ ਪੁਲੀਸ ਮੁਖੀ ਅਬਦੁਲ ਸਲਾਮ ਨੇ ਦੱਸਿਆ ਕਿ ਸੰਯੁਕਤ ਰਾਸ਼ਟਰ ਦੇ ਪ੍ਰਾਜੈਕਟ ਸੇਵਾਵਾਂ ਸਬੰਧੀ ਸਟਾਫ ਦੇ ਵਾਹਨ ’ਤੇ ਇਹ ਹਮਲਾ ਡੇਰਾ ਇਸਮਾਈਲ ਖ਼ਾਨ ’ਚ ਹੋਇਆ।

ad