ਕਨੇਡਾ: ਸੰਸਦ ਚੋਣਾਂ ਲਈ ਭਲਕੇ ਗਵਰਨਰ ਜਨਰਲ ਨੂੰ ਮਿਲ ਸਕਦੇ ਨੇ ਕਾਰਨੇ

ਓਟਵਾ,(ਇੰਡੋ ਕਨੇਡੀਅਨ ਟਾਇਮਜ਼)- ਕਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੇ ਐਤਵਾਰ ਨੂੰ ਗਵਰਨਰ ਜਨਰਲ ਮੈਰੀ ਸਾਇਮਨ ਨੂੰ ਸੰਸਦ ਭੰਗ ਕਰਨ ਅਤੇ ਚੋਣਾਂ ਕਰਵਾਉਣ ਲਈ ਕਹਿ ਸਕਦੇ ਹਨ। ਜਸਟਿਨ ਟਰੂਡੋ ਦੇ ਅਸਤੀਫੇ ਮਗਰੋਂ ਬੀਤੇ ਹਫ਼ਤੇ ਹੀ ਮਾਰਕ ਕਾਰਨੇ ਨੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਸੀ।
‘ਸੀਬੀਸੀ ਨਿਊਜ਼’ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਜੇ ਅਜਿਹਾ ਹੁੰਦਾ ਹੈ ਤਾਂ 28 ਅਪਰੈਲ ਜਾਂ 4 ਮਈ ਨੂੰ ਚੋਣਾਂ ਹੋ ਸਕਦੀਆਂ ਹਨ। ਪੱਤਰਕਾਰਾਂ ਵੱਲੋਂ ਚੋਣਾਂ ਦੇ ਸਮੇਂ ਬਾਰੇ ਪੁੱਛੇ ਜਾਣ ’ਤੇ ਕਾਰਨੇ ਨੇ ਕਿਹਾ ਕਿ ਇਸ ਬਾਰੇ ਗਵਰਨਰ ਜਨਰਲ ਮੈਰੀ ਸਾਇਮਨ ਨੂੰ ਪਤਾ ਹੋਵੇਗਾ। ਉਨ੍ਹਾਂ ਕਿਹਾ, ‘ਇਹ ਸਪੱਸ਼ਟ ਹੈ ਕਿ ਸੰਕਟ ਦੇ ਇਸ ਸਮੇਂ ਵਿਚ ਸਰਕਾਰ ਨੂੰ ਮਜ਼ਬੂਤ ਅਤੇ ਸਪੱਸ਼ਟ ਫਤਵੇ ਦੀ ਜ਼ਰੂਰਤ ਹੈ। ਅਸੀਂ ਦੇਸ਼ ਲਈ ਸਕਾਰਾਤਮਕ ਦ੍ਰਿਸ਼ਟੀਕੋਣ ਪੇਸ਼ ਕਰ ਰਹੇ ਹਾਂ।’