ਪੈਰਿਸ ਓਲੰਪਿਕ ਦਾ ਰੰਗਾਰੰਗ ਆਗਾਜ਼

ਪੈਰਿਸ ਓਲੰਪਿਕ ਦਾ ਰੰਗਾਰੰਗ ਆਗਾਜ਼

ਪੈਰਿਸ,(ਇੰਡੋ ਕਨੇਡੀਅਨ ਟਾਇਮਜ਼)- ਫਰਾਂਸ ਦੀ ਰਾਜਧਾਨੀ ਪੈਰਿਸ ਵਿਚ ਅੱਜ ਓਲੰਪਿਕ ਖੇਡਾਂ ਦਾ ਰਸਮੀ ਆਗਾਜ਼ ਹੋ ਗਿਆ। ਓਲੰਪਿਕ ਖੇਡਾਂ ਦੇ ਉਦਘਾਟਨੀ ਸਮਾਗਮ ਦਾ ਰਵਾਇਤੀ ‘ਅਥਲੀਟ ਮਾਰਚ’ ਸਟੇਡੀਅਮ ਦੀ ਥਾਂ ਸੀਨ ਨਦੀ ’ਤੇ ਹੋਇਆ। ਮਾਰਚ ਵਿਚ ਸ਼ਾਮਲ ਵੱਖ ਵੱਖ ਦੇਸ਼ਾਂ ਦੇ 6800 ਅਥਲੀਟਾਂ ਨੇ 90 ਤੋਂ ਵੱਧ ਕਿਸ਼ਤੀਆਂ ਵਿਚ ਸਵਾਰ ਹੋ ਕੇ ਸੀਨ ਨਦੀ ਰਸਤੇ 6 ਕਿਲੋਮੀਟਰ ਦਾ ਪੈਂਡਾ ਤੈਅ ਕੀਤਾ। ਖੇਡਾਂ ਦੇ ਇਸ ਮਹਾਂਕੁੰਭ ਵਿਚ 10,700 ਅਥਲੀਟ ਸ਼ਾਮਲ ਹੋਣਗੇ।

ad