ਹੈਦਰਾਬਾਦ ਦੀ ਪੰਜਾਬ ’ਤੇ ਚਾਰ ਵਿਕਟਾਂ ਨਾਲ ਜਿੱਤ

ਹੈਦਰਾਬਾਦ ਦੀ ਪੰਜਾਬ ’ਤੇ ਚਾਰ ਵਿਕਟਾਂ ਨਾਲ ਜਿੱਤ

ਹੈਦਰਾਬਾਦ ਦੀ ਪੰਜਾਬ ’ਤੇ ਚਾਰ ਵਿਕਟਾਂ ਨਾਲ ਜਿੱਤ

ਅਭਿਸ਼ੇਕ ਸ਼ਰਮਾ ਦੀ ਅਗਵਾਈ ਹੇਠ ਬੱਲੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਸਨਰਾਈਜ਼ਰਜ਼ ਹੈਦਰਾਬਾਦ ਨੇ ਅੱਜ ਇੱਥੇ ਆਈਪੀਐੱਲ ਮੈਚ ਵਿੱਚ ਪੰਜਾਬ ਕਿੰਗਜ਼ ਨੂੰ ਪੰਜ ਗੇਂਦਾਂ ਬਾਕੀ ਰਹਿੰਦਿਆਂ ਚਾਰ ਵਿਕਟਾਂ ਨਾਲ ਹਰਾ ਦਿੱਤਾ। ‘ਮੈਨ ਆਫ ਦਿ ਮੈਚ’ ਬਣੇ ਅਭਿਸ਼ੇਕ ਨੇ ਆਪਣੀ 28 ਗੇਂਦਾਂ ਦੀ ਪਾਰੀ ਵਿੱਚ ਪੰਜ ਚੌਕੇ ਅਤੇ ਛੇ ਛੱਕਿਆਂ ਦੀ ਮਦਦ ਨਾਲ 66 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਅਭਿਸ਼ੇਕ ਨੇ ਆਈਪੀਐੱਲ ਦੇ ਇੱਕ ਸੀਜ਼ਨ ਵਿੱਚ ਸਭ ਤੋਂ ਵੱਧ ਛੱਕੇ ਮਾਰਨ ਦਾ ਰਿਕਾਰਡ ਬਣਾ ਦਿੱਤਾ। ਉਸ ਨੇ 2016 ਵਿੱਚ ਵਿਰਾਟ ਕੋਹਲੀ ਦੇ 38 ਛੱਕਿਆਂ ਦਾ ਰਿਕਾਰਡ ਤੋੜਿਆ। ਇਸ ਜਿੱਤ ਨਾਲ ਸਨਰਾਈਜ਼ਰਜ਼ ਦੇ 14 ਮੈਚਾਂ ’ਚ 17 ਅੰਕ ਹੋ ਗਏ ਹਨ ਜਦਕਿ ਪੰਜਾਬ ਦੀ ਮੁਹਿੰਮ 10 ਅੰਕਾਂ ਨਾਲ ਨੌਵੇਂ ਸਥਾਨ ’ਤੇ ਖ਼ਤਮ ਹੋ ਗਈ ਹੈ ।
               ਪਹਿਲਾਂ ਬੱਲੇਬਾਜ਼ੀ ਕਰਦਿਆਂ ਪੰਜਾਬ ਕਿੰਗਜ਼ ਨੇ ਚਾਰ ਵਿਕਟਾਂ ’ਤੇ 214 ਦੌੜਾਂ ਬਣਾਈਆਂ। ਇਸ ਵਿੱਚ ਪ੍ਰਭਸਿਮਰਨ ਸਿੰਘ ਨੇ 71, ਰਾਇਲੀ ਰੂਸੋ ਨੇ 49, ਅਥਰਵ ਟਾਇਡੇ ਨੇ 46 ਅਤੇ ਕਪਤਾਨ ਜਿਤੇਸ਼ ਸ਼ਰਮਾ ਨੇ ਨਾਬਾਦ 32 ਦੌੜਾਂ ਦਾ ਯੋਗਦਾਨ ਪਾਇਆ। ਹੈਦਰਾਬਾਦ ਲਈ ਟੀ ਨਟਰਜਾਨ ਨੇ ਦੋ ਜਦਕਿ ਪੈਟ ਕਮਿੰਸ ਅਤੇ ਵਿਜੈਕਾਂਤ ਵਿਆਸਕਾਂਤ ਨੇ ਇੱਕ-ਇੱਕ ਵਿਕਟ ਲਈ। ਟੀਚੇ ਦਾ ਬਚਾਅ ਕਰਦਿਆਂ ਅਰਸ਼ਦੀਪ ਨੇ ਪਾਰੀ ਦੀ ਪਹਿਲੀ ਹੀ ਗੇਂਦ ’ਤੇ ਟ੍ਰੈਵਿਸ ਹੈੱਡ ਨੂੰ ਆਊਟ ਕਰ ਕੇ ਪੰਜਾਬ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ ਪਰ ਫਿਰ ਵੀ ਟੀਮ ਜਿੱਤ ਨਹੀਂ ਹਾਸਲ ਕਰ ਸਕੀ। -

sant sagar