ਗਿਆਨੀ ਰਘਬੀਰ ਸਿੰਘ ਤੇ ਧਾਮੀ ਵੱਲੋਂ ਰਮੇਸ਼ ਸਿੰਘ ਅਰੋੜਾ ਨੂੰ ਵਧਾਈ

ਗਿਆਨੀ ਰਘਬੀਰ ਸਿੰਘ ਤੇ ਧਾਮੀ ਵੱਲੋਂ ਰਮੇਸ਼ ਸਿੰਘ ਅਰੋੜਾ ਨੂੰ ਵਧਾਈ

ਗਿਆਨੀ ਰਘਬੀਰ ਸਿੰਘ ਤੇ ਧਾਮੀ ਵੱਲੋਂ ਰਮੇਸ਼ ਸਿੰਘ ਅਰੋੜਾ ਨੂੰ ਵਧਾਈ
ਅੰਮ੍ਰਿਤਸਰ-ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਸ਼੍ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਿੱਖ ਰਮੇਸ਼ ਸਿੰਘ ਅਰੋੜਾ ਨੂੰ ਲਹਿੰਦੇ ਪੰਜਾਬ ਦੇ ਘੱਟ-ਗਿਣਤੀਆਂ ਬਾਰੇ ਮੰਤਰੀ ਬਣਾਏ ਜਾਣ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਪਾਕਿਸਤਾਨ ਦੇ ਸਿੱਖ ਭਾਈਚਾਰੇ ਨੂੰ ਵਧਾਈ ਦਿੱਤੀ ਹੈ। ਰਮੇਸ਼ ਸਿੰਘ ਅਰੋੜਾ ਨੂੰ ਹਾਲ ਹੀ ਵਿਚ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਵੀ ਨਿਯੁਕਤ ਕੀਤਾ ਗਿਆ ਹੈ। ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸ੍ਰੀ ਅਰੋੜਾ ਸਿੱਖ ਭਾਈਚਾਰੇ ਵਿੱਚੋਂ ਪਾਕਿਸਤਾਨ ਦੇ ਮੰਤਰੀ ਬਣਨ ਵਾਲੇ ਪਹਿਲੇ ਸ਼ਖ਼ਸ ਹਨ। ਇਸ ਨਾਲ ਪਾਕਿਸਤਾਨ ਵਿਚਲੀਆਂ ਘੱਟ-ਗਿਣਤੀਆਂ ਵਿੱਚ ਮਨੋਬਲ ਤੇ ਸੁਰੱਖਿਆ ਦੀ ਭਾਵਨਾ ਵੀ ਵਧੇਗੀ। ਐਡਵੋਕੇਟ ਧਾਮੀ ਨੇ ਆਸ ਪ੍ਰਗਟਾਈ ਕਿ ਸ੍ਰੀ ਅਰੋੜਾ ਪਾਕਿਸਤਾਨ ਤੇ ਅਫ਼ਗਾਨਿਸਤਾਨ ਵਿਚ ਸਿੱਖ ਗੁਰਧਾਮਾਂ ਤੇ ਸਿੱਖ ਹਿੱਤਾਂ ਦੀ ਸੁਰੱਖਿਆ ਲਈ ਯਤਨਸ਼ੀਲ ਹੋਣਗੇ।

sant sagar