ਜ਼ੇਲੈਂਸਕੀ ਬਣੇ ‘ਟਾਈਮ ਪਰਸਨ ਆਫ ਦਿ ਯੀਅਰ’

ਜ਼ੇਲੈਂਸਕੀ ਬਣੇ ‘ਟਾਈਮ ਪਰਸਨ ਆਫ ਦਿ ਯੀਅਰ’

ਜ਼ੇਲੈਂਸਕੀ ਬਣੇ ‘ਟਾਈਮ ਪਰਸਨ ਆਫ ਦਿ ਯੀਅਰ’
ਨਿਊਯਾਰਕ-ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨੂੰ ‘ਟਾਈਮ ਪਰਸਨ ਆਫ ਦਿ ਯੀਅਰ’ ਖ਼ਿਤਾਬ ਨਾਲ ਨਿਵਾਜਿਆ ਗਿਆ ਹੈ। ਜ਼ਿਕਰਯੋਗ ਹੈ ਕਿ ਯੂਕਰੇਨ ਤੇ ਦੇਸ਼ ਤੋਂ ਬਾਹਰ ਜ਼ੇਲੈਂਸਕੀ ਨੂੰ ਲੋਕ ਨਾਇਕ ਮੰਨ ਰਹੇ ਹਨ। ਉਨ੍ਹਾਂ ਰੂਸ ਦੇ ਹਮਲੇ ਦਾ ਕੀਵ ਵਿਚ ਰਹਿੰਦਿਆਂ ਡਟ ਕੇ ਸਾਹਮਣਾ ਕੀਤਾ ਹੈ। ਦੁਨੀਆ ਦੇ ਉੱਘੇ ਰਸਾਲੇ ‘ਟਾਈਮ’ ਨੇ ਕਿਹਾ ਕਿ 44 ਸਾਲਾ ਆਗੂ ਜ਼ੇਲੈਂਸਕੀ ਦੀ ਸਫ਼ਲਤਾ ਉਨ੍ਹਾਂ ਦੀ ਹਿੰਮਤ ਵਿਚੋਂ ਨਿਕਲੀ ਹੈ। ਇਸ ਤੋਂ ਬਾਅਦ ਇਹ ਮੁਲਕ ਦੀ ਸਿਆਸੀ ਲੀਡਰਸ਼ਿਪ ਵਿਚ ਵੀ ਫੈਲ ਗਈ। ‘ਟਾਈਮ’ ਨੇ ਹਵਾਲਾ ਦਿੱਤਾ ਕਿ ਅਜਿਹੇ ਸੰਕਟਾਂ ਸਮੇਂ ਕਈ ਵੱਡੇ ਆਗੂ ਦੇਸ਼ ਛੱਡ ਕੇ ਭੱਜੇ ਹਨ ਪਰ ਜ਼ੇਲੈਂਸਕੀ ਟਿਕੇ ਰਹੇ।