ਲੋਕਤੰਤਰ ਬਾਰੇ ਅਸੀਂ ਕੀ ਕਰਨਾ ਹੈ, ਦੱਸਣ ਦੀ ਲੋੜ ਨਹੀਂ: ਰੁਚਿਰਾ

ਲੋਕਤੰਤਰ ਬਾਰੇ ਅਸੀਂ ਕੀ ਕਰਨਾ ਹੈ, ਦੱਸਣ ਦੀ ਲੋੜ ਨਹੀਂ: ਰੁਚਿਰਾ

ਲੋਕਤੰਤਰ ਬਾਰੇ ਅਸੀਂ ਕੀ ਕਰਨਾ ਹੈ, ਦੱਸਣ ਦੀ ਲੋੜ ਨਹੀਂ: ਰੁਚਿਰਾ
ਸੰਯੁਕਤ ਰਾਸ਼ਟਰ-ਸੰਯੁਕਤ ਰਾਸ਼ਟਰ ’ਚ ਭਾਰਤ ਦੀ ਸਥਾਈ ਪ੍ਰਤੀਨਿਧ ਰੁਚਿਰਾ ਕੰਬੋਜ ਨੇ ਕਿਹਾ ਹੈ ਕਿ ਭਾਰਤ ਨੂੰ ਇਹ ਦੱਸਣ ਦੀ ਲੋੜ ਨਹੀਂ ਕਿ ਲੋਕਤੰਤਰ ਬਾਰੇ ਉਸ ਨੇ ਕੀ ਕਰਨਾ ਹੈ। ਭਾਰਤ ਨੇ ਦਸੰਬਰ ਮਹੀਨੇ ਲਈ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੀ ਪ੍ਰਧਾਨਗੀ ਵੀਰਵਾਰ ਨੂੰ ਸੰਭਾਲੀ ਹੈ। ਭਾਰਤ ਇਸ ਦੌਰਾਨ ਅਤਿਵਾਦ ਦੇ ਟਾਕਰੇ ਸਮੇਤ ਹੋਰ ਵਿਸ਼ਿਆਂ ’ਤੇ ਪ੍ਰੋਗਰਾਮਾਂ ਦੀ ਮੇਜ਼ਬਾਨੀ ਕਰੇਗਾ। ਸੰਯੁਕਤ ਰਾਸ਼ਟਰ ’ਚ ਭਾਰਤ ਦੀ ਪਹਿਲੀ ਮਹਿਲਾ ਸਥਾਈ ਪ੍ਰਤੀਨਿਧ ਰੁਚਿਰਾ ਕੰਬੋਜ ਨੇ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੀ ਪ੍ਰਧਾਨਗੀ ਸੰਭਾਲੀ। ਉਨ੍ਹਾਂ ਸਲਾਮਤੀ ਕੌਂਸਲ ਦੇ ਪ੍ਰਧਾਨ ਵਜੋਂ ਪਹਿਲੇ ਦਿਨ ਸੰਯੁਕਤ ਰਾਸ਼ਟਰ ਹੈੱਡਕੁਆਰਟਰ ’ਚ ਮਾਸਿਕ ਪ੍ਰੋਗਰਾਮਾਂ ਦੇ ਸਬੰਧ ’ਚ ਪੱਤਰਕਾਰਾਂ ਨੂੰ ਸੰਬੋਧਨ ਕੀਤਾ। ਭਾਰਤ ’ਚ ਲੋਕਤੰਤਰ ਅਤੇ ਪ੍ਰੈੱਸ ਦੀ ਆਜ਼ਾਦੀ ਸਬੰਧੀ ਇਕ ਸਵਾਲ ’ਤੇ ਉਨ੍ਹਾਂ ਕਿਹਾ,‘‘ਸਾਨੂੰ ਇਹ ਦੱਸਣ ਦੀ ਲੋੜ ਨਹੀਂ ਹੈ ਕਿ ਲੋਕਤੰਤਰ ਬਾਰੇ ਕੀ ਕਰਨਾ ਹੈ।’’ ਉਨ੍ਹਾਂ ਕਿਹਾ ਕਿ ਸਾਰੇ ਜਾਣਦੇ ਹਨ ਕਿ ਭਾਰਤ ਸ਼ਾਇਦ ਦੁਨੀਆ ਦੀ ਸਭ ਤੋਂ ਪ੍ਰਾਚੀਨ ਸੱਭਿਅਤਾ ਹੈ। ‘ਭਾਰਤ ’ਚ ਲੋਕਤੰਤਰ ਦੀਆਂ ਜੜ੍ਹਾਂ 2500 ਸਾਲ ਤੋਂ ਹਨ, ਅਸੀਂ ਹਮੇਸ਼ਾ ਤੋਂ ਲੋਕਤੰਤਰ ਪੱਖੀ ਰਹੇ ਹਾਂ। ਸਾਡੇ ਮੁਲਕ ’ਚ ਲੋਕਤੰਤਰ ਦੇ ਚਾਰੋਂ ਥੰਮ੍ਹ ਵਿਧਾਨਪਾਲਿਕਾ, ਕਾਰਜਪਾਲਿਕਾ, ਨਿਆਂਪਾਲਿਕਾ ਅਤੇ ਚੌਥਾ ਥੰਮ੍ਹ ਪ੍ਰੈੱਸ ਅਜੇ ਵੀ ਕਾਇਮ ਹਨ ਤੇ ਸੋਸ਼ਲ ਮੀਡੀਆ ਵੀ ਪੁਲਾਂਘਾਂ ਪੁੱਟ ਰਿਹਾ ਹੈ। ਇਸੇ ਕਰਕੇ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ।’ ਰੁਚਿਰਾ ਨੇ ਕਿਹਾ ਕਿ ਭਾਰਤ ’ਚ ਹਰੇਕ ਪੰਜ ਸਾਲਾਂ ’ਚ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੀ ਮਿਸਾਲ ਕਾਇਮ ਕਰਦਿਆਂ ਚੋਣਾਂ ਹੁੰਦੀਆਂ ਹਨ।
ਕੈਨੇਡਾ ਦੀ ਨਿਊ ਡੈਮੋਕਰੈਟਿਕ ਪਾਰਟੀ ਵੱਲੋਂ ਭਾਰਤ ’ਚ ਜੀ20 ਗਤੀਵਿਧੀਆਂ ਦੇ ਬਾਈਕਾਟ ਦਾ ਸੱਦਾ
ਟੋਰਾਂਟੋ:ਕੈਨੇਡਾ ਦੀਆਂ ਵਿਰੋਧੀ ਧਿਰਾਂ ਵਿਚ ਸ਼ਾਮਲ ਨਿਊ ਡੈਮੋਕਰੈਟਿਕ ਪਾਰਟੀ ਨੇ ਭਾਰਤ ਵਿਚ ਜੀ20 ਗਤੀਵਿਧੀਆਂ ਦੇ ਬਾਈਕਾਟ ਦਾ ਸੱਦਾ ਦਿੱਤਾ ਹੈ। ਪਾਰਟੀ ਨੇ ਇਹ ਸੱਦਾ ਭਾਰਤ ਵਿਚ ਕਥਿਤ ਤੌਰ ’ਤੇ ਧਾਰਮਿਕ ਘੱਟਗਿਣਤੀਆਂ ਨਾਲ ਹੁੰਦੇ ਮਾੜੇ ਵਰਤਾਅ ਤੇ ਮਨੁੱਖੀ ਹੱਕਾਂ ਦੇ ਰਿਕਾਰਡ ਦੇ ਮੱਦੇਨਜ਼ਰ ਦਿੱਤਾ ਹੈ। ਐੱਨਡੀਪੀ ਦੇ ਸੰਸਦ ਮੈਂਬਰ ਹੀਥਰ ਮੈਕਫਰਸਨ ਤੇ ਬਲੇਕ ਡੈਸਜਰਲਾਇਸ ਨੇ ਸੱਤਾਧਾਰੀ ਲਿਬਲਰ ਪਾਰਟੀ ਨੂੰ ਭਾਰਤ ਵਿਚ ਜੀ20 ਗਤੀਵਿਧੀਆਂ ਦਾ ਕੂਟਨੀਤਕ ਬਾਈਕਾਟ ਕਰਨ ਲਈ ਕਿਹਾ ਹੈ। ਪਾਰਟੀ ਨੇ ਕਿਹਾ ਕਿ ਭਾਰਤ ਦੀ ਭਾਜਪਾ ਸਰਕਾਰ ’ਤੇ ਮਨੁੱਖੀ ਹੱਕਾਂ ਦਾ ਸਤਿਕਾਰ ਤੇ ਨਾਗਰਿਕ ਹੱਕਾਂ ਆਜ਼ਾਦੀ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਉਹ ‘ਭਾਰਤ ਵਿਚ ਨਾਗਰਿਕ ਆਜ਼ਾਦੀ ਤੇ ਮਨੁੱਖੀ ਹੱਕਾਂ ਦੇ ਘਾਣ ਪ੍ਰਤੀ ਫ਼ਿਕਰਮੰਦ ਹਨ।’