ਕੌਮੀ ਖਿਡਾਰਨ ਦਾ ਪਿੰਡ ਪੁੱਜਣ ’ਤੇ ਸਵਾਗਤ

ਕੌਮੀ ਖਿਡਾਰਨ ਦਾ ਪਿੰਡ ਪੁੱਜਣ ’ਤੇ ਸਵਾਗਤ

ਸਰਦੁਲਗੜ੍ਹ, 
ਪਿੰਡ ਜਟਾਣਾਂ ਕਲਾਂ ਦੀ ਨੇਤਰਹੀਣ ਲੜਕੀ ਵੀਰਪਾਲ ਕੌਰ ਨੇ ਜੂਡੋ-ਕਰਾਟੇ ਖੇਡਾਂ ’ਚ ਨੈਸ਼ਨਲ ਐਵਾਰਡ ਜਿੱਤ ਕੇ ਪਿੰਡ ਅਤੇ ਮਾਨਸਾ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਵੀਰਪਾਲ ਕੌਰ ਪੁੱਤਰੀ ਜਗਤਾਰ ਸਿੰਘ ਵਾਸੀ ਜਟਾਣਾ ਕਲਾਂ ਜਨਮ ਤੋਂ ਨੇਤਰਹੀਣ ਹੈ ਅਤੇ ਡੀਏਈਐਫ ਬਲਾਇੰਡ ਸਕੂਲ ਪਟਿਆਲਾ ਵਿਖੇ ਗਿਆਰਵੀਂ ਕਲਾਸ ਦੀ ਵਿਦਿਆਰਥਣ ਹੈ। ਨੈਸ਼ਨਲ ਸਕੂਲ ਖੇਡਾਂ ਦੌਰਾਨ ਵੀਰਪਾਲ ਕੌਰ ਨੇ 45 ਕਿਲੋ ਭਾਰ ’ਚ ਗੋਲਡ ਮੈਡਲ ਜਿੱਤਿਆ ਹੈ। ਅੱਜ ਆਪਣੇ ਪਿੰਡ ਜਟਾਣਾ ਕਲਾਂ ਪਹੁੰਚਣ ’ਤੇ ਪਿੰਡ ਵਾਸੀਆਂ ਤੇ ਗ੍ਰਾਮ ਪੰਚਾਇਤ ਨੇ ਵੀਰਪਾਲ ਕੌਰ ਦਾ ਭਰਵਾਂ ਸਵਾਗਤ ਕੀਤਾ। ਸਭ ਤੋਂ ਪਹਿਲਾਂ ਵੀਰਪਾਲ ਕੌਰ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ’ਚ ਪਹੁੰਚੀ ਜਿੱਥੇ ਸਕੂਲ ਸਟਾਫ ਵੱਲੋਂ ਉਸ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਪਿੰਡ ਵਾਸੀ ਗੁਰਤੇਜ ਸਿੰਘ, ਮਾਸਟਰ ਮੇਜਰ ਸਿੰਘ ਅਤੇ ਸਰਪੰਚ ਜਗਸੀਰ ਸਿੰਘ ਨੇ ਕਿਹਾ ਕਿ 25 ਮਾਰਚ ਨੂੰ ਪਿੰਡ ਜਟਾਣਾ ਕਲਾਂ ਵਿਖੇ ਪਿੰਡ ਦੀ ਹੋਣਹਾਰ ਇਸ ਧੀ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ।

sant sagar