ਅਮਰੀਕੀ ਸਿੱਖ ਭਾਈਚਾਰੇ ਵੱਲੋਂ ਅੰਤਰ-ਧਰਮ ਸੰਵਾਦ ਵਧਾਉਣ ਲਈ ਯਤਨ

ਅਮਰੀਕੀ ਸਿੱਖ ਭਾਈਚਾਰੇ ਵੱਲੋਂ ਅੰਤਰ-ਧਰਮ ਸੰਵਾਦ ਵਧਾਉਣ ਲਈ ਯਤਨ

ਅਮਰੀਕੀ ਸਿੱਖ ਭਾਈਚਾਰੇ ਵੱਲੋਂ ਅੰਤਰ-ਧਰਮ ਸੰਵਾਦ ਵਧਾਉਣ ਲਈ ਯਤਨ
ਅੰਮ੍ਰਿਤਸਰ-ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਪੁਰਬ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿੱਚ ਸ਼ਰਧਾ ਨਾਲ ਮਨਾਇਆ ਗਿਆ। ਇਸ ਸਬੰਧੀ ਅਮਰੀਕਾ ਦੇ ਸਿੱਖ ਭਾਈਚਾਰੇ ਵੱਲੋਂ ਪਹਿਲੀ ਵਾਰ ‘ਸਿੱਖ ਕੌਕਸ ਕਮੇਟੀ’ ਤੇ ਅਮਰੀਕਨ ਸਿੱਖ ਕਾਂਗਰੇਸ਼ਨਲ ਕੌਕਸ ਦੇ ਸਹਿਯੋਗ ਨਾਲ ਅੰਤਰ-ਧਰਮ ਸੰਵਾਦ ਵਧਾਉਣ ਲਈ ਯਤਨ ਸ਼ੁਰੂ ਕੀਤੇ ਗਏ ਹਨ, ਜਿਸ ਤਹਿਤ ਅੰਤਰ-ਧਰਮ ਸੰਵਾਦ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਯੂਐੱਸ ਕਾਂਗਰਸ ਦੇ ਲਗਪਗ ਇੱਕ ਦਰਜਨ ਮੈਂਬਰਾਂ ਨੇ ਸਹਾਇਕ ਸਪੀਕਰ ਕੈਥਰੀਨ ਕਲਾਰਕ ਦੀ ਅਗਵਾਈ ਹੇਠ ਹਿੱਸਾ ਲਿਆ। ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਡਾ. ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਇਸ ਇਕੱਠ ਨੂੰ ਸੰਬੋਧਨ ਕਰਦਿਆਂ ਸਹਾਇਕ ਸਪੀਕਰ ਕੈਥਰੀਨ ਕਲਾਰਕ ਨੇ ਸਿੱਖਾਂ ਨੂੰ ਸ਼ਾਂਤੀ ਪਸੰਦ ਭਾਈਚਾਰਾ ਦੱਸਦਿਆਂ ਉਨ੍ਹਾਂ ਦੀ ਭਰਵੀਂ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰੇ ਨੇ ਅਮਰੀਕਾ ਵਿੱਚ ਵੱਖ-ਵੱਖ ਖੇਤਰਾਂ ਵਿੱਚ ਅਹਿਮ ਯੋਗਦਾਨ ਪਾਇਆ ਹੈ। ਕੈਥਰੀਨ ਨੇ ਕਿਹਾ, ‘‘ਸਿੱਖ ਸ਼ਾਂਤੀ ਪਸੰਦ ਭਾਈਚਾਰਾ ਹੈ ਅਤੇ ਦੂਜਿਆਂ ਦੀ ਮਦਦ ਕਰਨ ਦੇ ਆਪਣੇ ਗੁਰੂ ਦੇ ਸਿਧਾਂਤ ਦੀ ਪਾਲਣਾ ਕਰਦਾ ਹੈ।’’ ਸਿੱਖ ਭਾਈਚਾਰੇ ਨਾਲ ਜੁੜਨ ਨੂੰ ਮਾਣ ਵਾਲੀ ਗੱਲ ਦੱਸਦਿਆਂ ਕਾਂਗਰਸਮੈਨ ਜੌਹਨ ਗੈਰਾਮੇਂਡੀ ਨੇ ‘ਸਰਬੱਤ ਦਾ ਭਲਾ’ ਵਿੱਚ ਵਿਸ਼ਵਾਸ ਰੱਖਣ ਅਤੇ ਸਾਰਿਆਂ ਲਈ ਅਰਦਾਸ ਕਰਨ ਦੇ ਸਿੱਖ ਸਿਧਾਂਤ ਲਈ ਸਿੱਖਾਂ ਦੀ ਸ਼ਲਾਘਾ ਕੀਤੀ। ਸਿੱਖ ਕੌਕਸ ਦੇ ਸਹਿ-ਪ੍ਰਧਾਨ ਡੇਵਿਡ ਵਲਾਦਾਓ ਨੇ ਗੁਰੂ ਨਾਨਕ ਦੇਵ ਦੀਆਂ ਮਨੁੱਖਤਾ ਦੀ ਸੇਵਾ ਕਰਨ ਦੀਆਂ ਸਿੱਖਿਆਵਾਂ ’ਤੇ ਚੱਲਣ ਵਾਲੇ ਸਿੱਖਾਂ ਦੀ ਸ਼ਲਾਘਾ ਕੀਤੀ।