ਕੈਨੇਡਾ ਦੀ ਫ਼ੌਜ ’ਚ ਭਰਤੀ ਹੋ ਸਕਣਗੇ ਪੱਕੇ ਨਿਵਾਸੀ

ਕੈਨੇਡਾ ਦੀ ਫ਼ੌਜ ’ਚ ਭਰਤੀ ਹੋ ਸਕਣਗੇ ਪੱਕੇ ਨਿਵਾਸੀ

ਕੈਨੇਡਾ ਦੀ ਫ਼ੌਜ ’ਚ ਭਰਤੀ ਹੋ ਸਕਣਗੇ ਪੱਕੇ ਨਿਵਾਸੀ
ਟੋਰਾਂਟੋ-ਕੈਨੇਡਾ ਦੇ ਹਥਿਆਰਬੰਦ ਬਲਾਂ (ਸੀਏਐਫ) ਨੇ ਐਲਾਨ ਕੀਤਾ ਹੈ ਕਿ ਪੱਕੇ ਨਿਵਾਸੀ (ਪੀਆਰ ਧਾਰਕ) ਜਿਨ੍ਹਾਂ ਵਿਚ ਵੱਡੀ ਗਿਣਤੀ ਭਾਰਤੀ ਵੀ ਸ਼ਾਮਲ ਹਨ, ਹੁਣ ਦੇਸ਼ ਦੀ ਫ਼ੌਜ ਵਿਚ ਭਰਤੀ ਹੋ ਸਕਣਗੇ। ਇਕ ਮੀਡੀਆ ਰਿਪੋਰਟ ਮੁਤਾਬਕ ਮੁਲਕ ਦੀ ਫ਼ੌਜ ਵਿਚ ਭਰਤੀ ਦਾ ਪੱਧਰ ਬਹੁਤ ਨੀਵਾਂ ਹੈ। ਜ਼ਿਕਰਯੋਗ ਹੈ ਕਿ ਪੰਜ ਸਾਲ ਪਹਿਲਾਂ ਰਾਇਲ ਕੈਨੇਡੀਅਨ ਮਾਊਂਟਿਡ ਪੁਲੀਸ (ਆਰਸੀਐਮਪੀ) ਨੇ ਵੀ ‘ਵੇਲਾ ਵਿਹਾਅ ਚੁੱਕੇ ਭਰਤੀ ਨਿਯਮਾਂ’ ਵਿਚ ਬਦਲਾਅ ਕਰ ਕੇ ਪੀਆਰ ਹੋਲਡਰਾਂ ਨੂੰ ਪੁਲੀਸ ਵਿਚ ਭਰਤੀ ਹੋਣ ਦੀ ਇਜਾਜ਼ਤ ਦੇ ਦਿੱਤੀ ਸੀ। ਉਹ ਪੱਕੇ ਨਿਵਾਸੀ ਜੋ ਕੈਨੇਡਾ ਵਿਚ ਪਿਛਲੇ ਦਸ ਸਾਲਾਂ ਤੋਂ ਰਹਿ ਰਹੇ ਨੇ, ਪੁਲੀਸ ਵਿਚ ਭਰਤੀ ਹੋ ਸਕਦੇ ਹਨ। ਪੀਆਰ ਵਾਲਿਆਂ ਨੂੰ ਇਸ ਤੋਂ ਪਹਿਲਾਂ ਸਿਰਫ਼ ‘ਹੁਨਰਮੰਦ ਫ਼ੌਜੀ ਵਿਦੇਸ਼ੀ ਅਰਜ਼ੀਕਰਤਾ’ ਦਾਖਲਾ ਪ੍ਰੋਗਰਾਮ ਤਹਿਤ ਹੀ ਫ਼ੌਜ ਵਿਚ ਭਰਤੀ ਦਾ ਹੱਕ ਮਿਲਦਾ ਸੀ। ਇਹ ਪ੍ਰੋਗਰਾਮ ਵੀ ਉਨ੍ਹਾਂ ਲਈ ਸੀ ਜੋ ਸਿਖ਼ਲਾਈ ਦੇ ਖ਼ਰਚੇ ਨੂੰ ਘਟਾਉਂਦੇ ਹੋਣ ਜਾਂ ਕੋਈ ਵਿਸ਼ੇਸ਼ ਲੋੜ ਪੂਰੀ ਕਰਦੇ ਹੋਣ ਜਿਵੇਂ ਕਿ ਸਿਖ਼ਲਾਈ ਪ੍ਰਾਪਤ ਪਾਇਲਟ ਜਾਂ ਡਾਕਟਰ। ਵਰਤਮਾਨ ਨੇਮਾਂ ਮੁਤਾਬਕ ਫ਼ੌਜ ਵਿਚ ਜਾਣ ਲਈ ਉਮੀਦਵਾਰ ਕੈਨੇਡਾ ਦਾ ਨਾਗਰਿਕ ਹੋਣਾ ਚਾਹੀਦਾ ਹੈ ਤੇ 18 ਸਾਲ ਤੋਂ ਵੱਧ ਦਾ ਹੋਣਾ ਚਾਹੀਦਾ ਹੈ। ਹਾਲਾਂਕਿ ਮਾਪਿਆਂ ਦੀ ਸਹਿਮਤੀ ਨਾਲ ਉਹ 16 ਸਾਲ ਦੀ ਉਮਰ ਵਿਚ ਵੀ ਫ਼ੌਜ ਦਾ ਹਿੱਸਾ ਬਣ ਸਕਦਾ ਹੈ। ਉਸ ਕੋਲ ਗਰੇਡ 10 ਜਾਂ 12 ਤੱਕ ਦੀ ਸਿੱਖਿਆ ਹੋਣੀ ਚਾਹੀਦੀ ਹੈ ਜੋ ਕਿ ਇਸ ਗੱਲ ਉਤੇ ਨਿਰਭਰ ਕਰੇਗਾ ਕਿ ਉਹ ਕਿਹੜੇ ਅਹੁਦੇ ਲਈ ਜਾਣਾ ਚਾਹੁੰਦਾ ਹੈ। ਇਹੀ ਨਿਯਮ ਪੀਆਰ ਧਾਰਕਾਂ ਉਤੇ ਲਾਗੂ ਹੋਣਗੇ। ਦੱਸਣਯੋਗ ਹੈ ਕਿ ਕੈਨੇਡਾ ਵੱਲੋਂ ਸਾਲ 2025 ਦੇ ਅੰਤ ਤੱਕ ਹਰ ਸਾਲ ਪੰਜ ਲੱਖ ਲੋਕਾਂ ਨੂੰ ਪੀਆਰ ਦੇਣ ਦੀ ਯੋਜਨਾ ਬਣਾਈ ਗਈ ਹੈ। ਇਸ ਤਰ੍ਹਾਂ ਫ਼ੌਜ ਨੂੰ ਵੱਡੀ ਗਿਣਤੀ ਵਿਚ ਉਮੀਦਵਾਰ ਮਿਲ ਜਾਣਗੇ। ਸੰਨ 2021 ਵਿਚ ਕਰੀਬ ਇਕ ਲੱਖ ਭਾਰਤੀ ਕੈਨੇਡਾ ਦੇ ਪੱਕੇ ਨਿਵਾਸੀ ਬਣੇ ਹਨ। ਕੈਨੇਡਾ ਆ ਰਹੇ ਪੰਜ ਲੋਕਾਂ ਵਿਚੋਂ ਇਕ ਭਾਰਤ ਵਿਚ ਜੰਮਿਆ ਹੈ।