ਯੂਕਰੇਨ ਦੇ ਕਬਜ਼ੇ ਵਾਲੇ ਇਲਾਕਿਆਂ ਦੇ ਰਲੇਵੇਂ ਲਈ ਰੂਸ ਤਿਆਰ

ਯੂਕਰੇਨ ਦੇ ਕਬਜ਼ੇ ਵਾਲੇ ਇਲਾਕਿਆਂ ਦੇ ਰਲੇਵੇਂ ਲਈ ਰੂਸ ਤਿਆਰ

ਯੂਕਰੇਨ ਦੇ ਕਬਜ਼ੇ ਵਾਲੇ ਇਲਾਕਿਆਂ ਦੇ ਰਲੇਵੇਂ ਲਈ ਰੂਸ ਤਿਆਰ
ਕੀਵ-ਰੂਸ ਗੁਆਂਢੀ ਮੁਲਕ ਯੂਕਰੇਨ ਦੇ ਉਨ੍ਹਾਂ ਹਿੱਸਿਆਂ ਦਾ ਰਸਮੀ ਤੌਰ ’ਤੇ ਆਪਣੇ ਖੇਤਰ ’ਚ ਰਲੇਵਾਂ ਕਰਨਾ ਚਾਹੁੰਦਾ ਹੈ ਜਿਥੇ ਉਸ ਦੀ ਫ਼ੌਜ ਦਾ ਕੰਟਰੋਲ ਹੈ। ਰਿਪੋਰਟਾਂ ਮੁਤਾਬਕ ਇਨ੍ਹਾਂ ਇਲਾਕਿਆਂ ’ਚ ਰਾਏਸ਼ੁਮਾਰੀ ਮਗਰੋਂ ਮਾਸਕੋ ਦੇ ਸ਼ਾਸਨ ਦੀ ਹਮਾਇਤ ਕੀਤੀ ਗਈ ਹੈ। ਉਂਜ ਰਾੲੇਸ਼ੁਮਾਰੀ ਦੀ ਵੱਡੇ ਪੱਧਰ ’ਤੇ ਆਲੋਚਨਾ ਹੋਈ ਹੈ ਅਤੇ ਰੂਸ ’ਤੇ ਆਪਣੇ ਗੁਆਂਢੀ ਮੁਲਕ ਉਪਰ ਹਮਲੇ ਨੂੰ ਲੈ ਕੇ ਕੌਮਾਂਤਰੀ ਦਬਾਅ ਬਣਿਆ ਹੋਇਆ ਹੈ। ਦੱਖਣੀ ਅਤੇ ਪੂਰਬੀ ਯੂਕਰੇਨ ਦੇ ਰੂਸ ਦੇ ਕਬਜ਼ੇ ਵਾਲੇ ਚਾਰੇ ਖੇਤਰਾਂ ਦੇ ਮਾਸਕੋ ਸਮਰਥਿਤ ਪ੍ਰਸ਼ਾਸਨ ਨੇ ਮੰਗਲਵਾਰ ਰਾਤ ਕਿਹਾ ਕਿ ਉਨ੍ਹਾਂ ਦੇ ਨਾਗਰਿਕਾਂ ਨੇ ਰੂਸ ਵੱਲੋਂ ਪੰਜ ਦਿਨਾਂ ਤੱਕ ਕਰਵਾਈ ਗਈ ਰਾਏਸ਼ੁਮਾਰੀ ’ਚ ਰੂਸ ’ਚ ਸ਼ਾਮਲ ਹੋਣ ਲਈ ਵੋਟਿੰਗ ਕੀਤੀ ਹੈ। ਜ਼ਾਪੋਰਿਜ਼ਿਜ਼ੀਆ ’ਚ 93 ਫ਼ੀਸਦ, ਖੇਰਸਾਨ ’ਚ 87, ਲੁਹਾਂਸਕ ’ਚ 98 ਅਤੇ ਦੋਨੇਤਸਕ ’ਚ 99 ਫ਼ੀਸਦੀ ਲੋਕਾਂ ਨੇ ਰੂਸ ਨਾਲ ਰਲੇਵੇਂ ਦੇ ਹੱਕ ’ਚ ਵੋਟਾਂ ਪਾਈਆਂ ਹਨ। ਇਨ੍ਹਾਂ ਕਬਜ਼ੇ ਵਾਲੇ ਖੇਤਰਾਂ ’ਚ ਰੂਸੀ ਅਧਿਕਾਰੀਆਂ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਇਨ੍ਹਾਂ ਇਲਾਕਿਆਂ ਨੂੰ ਰੂਸ ’ਚ ਮਿਲਾਉਣ ਲਈ ਆਖਣਗੇ।