ਭਾਜਪਾ ਨੂੰ ਇਹ ਮੰਨਣਾ ਚੰਗਾ ਲੱਗਦਾ ਹੈ ਕਿ ਸੱਤਾ 'ਚ ਕੇਵਲ ਉਹ ਹੀ ਰਹੇਗੀ- ਰਾਹੁਲ ਗਾਂਧੀ

ਭਾਜਪਾ ਨੂੰ ਇਹ ਮੰਨਣਾ ਚੰਗਾ ਲੱਗਦਾ ਹੈ ਕਿ ਸੱਤਾ 'ਚ ਕੇਵਲ ਉਹ ਹੀ ਰਹੇਗੀ- ਰਾਹੁਲ ਗਾਂਧੀ

ਲੰਡਨ, - ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੂੰ ਇਹ ਮੰਨਣਾ ਚੰਗਾ ਲੱਗਦਾ ਹੈ ਕਿ ਭਾਰਤ 'ਚ ਹਮੇਸ਼ਾਂ ਉਹ ਹੀ ਸੱਤਾ 'ਚ ਰਹੇਗੀ, ਪਰ ਅਜਿਹਾ ਨਹੀਂ ਹੈ | ਬਰਤਾਨੀਆ ਯਾਤਰਾ 'ਤੇ ਪਹੁੰਚੇ ਰਾਹੁਲ ਨੇ ਚੈਥਮ ਹਾਉਸ ਥਿੰਕ ਟੈਂਕ 'ਚ ਗੱਲਬਾਤ ਸੈਸ਼ਨ ਦੌਰਾਨ ਫਿਰ ਦਾਅਵਾ ਕੀਤਾ ਕਿ ਉਨ੍ਹਾਂ ਦੇ ਫੋਨ 'ਚ ਇਜ਼ਰਾਈਲ ਦੇ ਸਾਫਟਵੇਅਰ ਪੈਗਾਗਸ ਨੂੰ ਪਾਇਆ ਗਿਆ ਸੀ, ਕਿਉਂਕਿ ਉਨ੍ਹਾਂ ਨੇ ਸੱਤਾਧਾਰੀ ਭਾਜਪਾ 'ਤੇ ਭਾਰਤ 'ਚ ਅਸੰਤੋਸ਼ ਦੀ ਆਵਾਜ਼ ਨੂੰ ਦਬਾਉਣ ਦਾ ਦੋਸ਼ ਲਗਾਇਆ ਸੀ | ਕੇਰਲ ਦੇ ਵਾਇਨਾਡ ਤੋਂ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕਿਹਾ ਕਿ ਜੇ ਤੁਸੀਂ ਆਜ਼ਾਦੀ ਤੋਂ ਲੈ ਕੇ ਅੱਜ ਤੱਕ ਦੇ ਸਮੇਂ ਨੂੰ ਵੇਖੋਗੇ ਤਾਂ ਕਾਂਗਰਸ ਜ਼ਿਆਦਾ ਸਮੇਂ ਤੱਕ ਸੱਤਾ 'ਚ ਰਹੀ | ਉਨ੍ਹਾਂ ਕਿਹਾ ਕਿ ਭਾਜਪਾ ਦੇ 10 ਸਾਲ ਸੱਤਾ 'ਚ ਰਹਿਣ ਤੋਂ ਪਹਿਲਾਂ ਅਸੀਂ 10 ਸਾਲ ਸੱਤਾ 'ਚ ਸੀ | ਭਾਜਪਾ ਨੂੰ ਇਹ ਮੰਨਣਾ ਚੰਗਾ ਲੱਗਦਾ ਹੈ ਕਿ ਉਹ ਸੱਤਾ 'ਚ ਆਈ ਹੈ ਤੇ ਹਮੇਸ਼ਾਂ ਸੱਤਾ 'ਚ ਰਹੇਗੀ ਪਰ ਅਜਿਹਾ ਨਹੀਂ ਹੈ |

sant sagar