ਪਰਲਜ਼ ਗਰੁੱਪ ਦਾ ਡਾਇਰੈਕਟਰ ਹਰਚੰਦ ਸਿੰਘ ਗਿੱਲ ਗ੍ਰਿਫ਼ਤਾਰ

ਪਰਲਜ਼ ਗਰੁੱਪ ਦਾ ਡਾਇਰੈਕਟਰ ਹਰਚੰਦ ਸਿੰਘ ਗਿੱਲ ਗ੍ਰਿਫ਼ਤਾਰ

ਨਵੀਂ ਦਿੱਲੀ, -ਪਰਲਜ਼ ਗਰੁੱਪ ਦੇ ਡਾਇਰੈਕਟਰ ਹਰਚੰਦ ਸਿੰਘ ਗਿੱਲ ਨੂੰ ਸੀ.ਬੀ.ਆਈ. ਨੇ ਪੋਂਜੀ ਘੁਟਾਲੇ ਦੇ ਮਾਮਲੇ 'ਚ ਗ੍ਰਿਫ਼ਤਾਰ ਕਰ ਲਿਆ ਹੈ। ਕਥਿਤ ਤੌਰ 'ਤੇ ਪਰਲਜ਼ ਗਰੁੱਪ ਦੁਆਰਾ ਚਲਾਏ ਜਾ ਰਹੇ 60000 ਕਰੋੜ ਰੁਪਏ ਦੇ ਪੋਂਜੀ ਘੁਟਾਲੇ ਦੇ ਸਬੰਧ 'ਚ ਸੀ.ਬੀ.ਆਈ. ਨੇ 24 ਲੋਕਾਂ ਖਿਲਾਫ ਪੂਰਕ ਚਾਰਜਸ਼ੀਟ ਦਾਇਰ ਕੀਤੀ ਸੀ। ਸੀ.ਬੀ.ਆਈ. ਅਧਿਕਾਰੀ ਨੇ ਦੱਸਿਆ ਕਿ ਸੀ.ਬੀ.ਆਈ. ਵਲੋਂ ਵਿਦੇਸ਼ਾਂ 'ਚ ਰਹਿ ਰਹੇ ਭਗੌੜਿਆਂ ਨੂੰ ਵਾਪਸ ਲਿਆਉਣ ਲਈ ਸ਼ੁਰੂ ਕੀਤੇ 'ਆਪਰੇਸ਼ਨ ਤ੍ਰਿਸ਼ੂਲ' ਤਹਿਤ ਦੀਪਸਮੂਹ ਤੋਂ ਡਿਪੋਰਟ ਕੀਤੇ ਜਾਣ ਤੋਂ ਬਾਅਦ ਗਿੱਲ ਨੂੰ ਸੋਮਵਾਰ ਦੇਰ ਰਾਤ ਫਿਜੀ ਤੋਂ ਦਿੱਲੀ ਲਿਆਂਦਾ ਗਿਆ। 19 ਫਰਵਰੀ 2014 ਨੂੰ ਸੀ.ਬੀ.ਆਈ. ਨੇ ਪਰਲਜ਼ ਗਰੁੱਪ ਤੇ ਇਸ ਦੇ ਸੰਸਥਾਪਕ ਖ਼ਿਲਾਫ਼ ਜਾਂਚ ਸ਼ੁਰੂ ਕੀਤੀ ਸੀ। ਏਜੰਸੀ ਦਾ ਦੋਸ਼ ਹੈ ਕਿ ਕੰਪਨੀ ਨੇ ਦੇਸ਼ ਭਰ ਦੇ ਕਈ ਨਿਵੇਸ਼ਕਾਂ ਨੂੰ ਧੋਖਾ ਦੇ ਕੇ 60,000 ਕਰੋੜ ਰੁਪਏ ਤੋਂ ਵੱਧ ਦੀ ਹੇਰਾ-ਫੇਰੀ ਕੀਤੀ ਹੈ।

ad