ਮਿਆਂਮਾਰ: ਸੂ ਕੀ ਨੂੰ ਚੋਣ ਧੋਖਾਧੜੀ ਮਾਮਲੇ ’ਚ 3 ਸਾਲ ਦੀ ਸਜ਼ਾ

ਮਿਆਂਮਾਰ: ਸੂ ਕੀ ਨੂੰ ਚੋਣ ਧੋਖਾਧੜੀ ਮਾਮਲੇ ’ਚ 3 ਸਾਲ ਦੀ ਸਜ਼ਾ

ਮਿਆਂਮਾਰ: ਸੂ ਕੀ ਨੂੰ ਚੋਣ ਧੋਖਾਧੜੀ ਮਾਮਲੇ ’ਚ 3 ਸਾਲ ਦੀ ਸਜ਼ਾ
ਬੈਂਕਾਕ-ਮਿਆਂਮਾਰ ਦੀ ਅਦਾਲਤ ਨੇ ਅੱਜ ਸੱਤਾ ਤੋਂ ਬੇਦਖਲ ਨੇਤਾ ਆਂਗ ਸਾਨ ਸੂ ਕੀ ਨੂੰ ਚੋਣ ਧੋਖਾਧੜੀ ਵਿਚ ਸ਼ਾਮਲ ਹੋਣ ਦਾ ਦੋਸ਼ੀ ਕਰਾਰ ਦਿੰਦਿਆਂ ਤਿੰਨ ਸਾਲ ਦੀ ਸਜ਼ਾ ਸੁਣਾਈ ਹੈ। ਸੂ ਕੀ ਨੂੰ ਪਹਿਲਾਂ ਕਈ ਹੋਰ ਮਾਮਲਿਆਂ ਵਿਚ ਦੋਸ਼ੀ ਠਹਿਰਾਇਆ ਜਾ ਚੁੱਕਾ ਹੈ। ਇਸ ਸਜ਼ਾ ਦੇ ਨਾਲ ਹੁਣ ਉਸ ਨੂੰ 17 ਸਾਲ ਦੀ ਜੇਲ੍ਹ ਕੱਟਣੀ ਪਵੇਗੀ। ਇਸ ਨੇ ਸੂ ਕੀ ਦੀ ਨੈਸ਼ਨਲ ਲੀਗ ਫਾਰ ਡੈਮੋਕਰੇਸੀ ਪਾਰਟੀ ਦੀ ਹੋਂਦ ਨੂੰ ਵੀ ਖ਼ਤਰਾ ਪੈਦਾ ਕਰ ਦਿੱਤਾ। ਫੌਜ ਨੇ 2023 ਵਿੱਚ ਦੇਸ਼ ਵਿੱਚ ਨਵੀਆਂ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਹੈ।