ਬਾਬਾ ਰਾਮ ਚੰਦ ਸਮਾਜ ਭਲਾਈ ਮੰਚ ਵਲੋਂ ਖੂਨਦਾਨ ਕੈਂਪ ਲਗਾਇਆ

ਬਾਬਾ ਰਾਮ ਚੰਦ ਸਮਾਜ ਭਲਾਈ ਮੰਚ ਵਲੋਂ ਖੂਨਦਾਨ ਕੈਂਪ ਲਗਾਇਆ

ਮੁਕੰਦਪੁਰ  - ਇਲਾਕੇ ਦੀ ਸਿਰਕੱਢ ਸਮਾਜਸੇਵੀ ਸੰਸਥਾ ਬਾਬਾ ਰਾਮ ਚੰਦ ਸਮਾਜ ਭਲਾਈ ਮੰਚ ਮੁਕੰਦਪੁਰ ਵਲੋਂ ਸਵ:ਰਾਮ ਕਿਸ਼ਨ ਢੱਡਵਾਲ ਯਾਦਗਾਰੀ ਸਵੈਂਇਛਿਤ ਖੂਨਦਾਨ ਕੈਂਪ ਗੁਰਦੁਆਰਾ ਕਲਗੀਧਰ ਮੁਕੰਦਪੁਰ ਵਿਖੇ ਲਗਾਇਆ ਗਿਆ। ਕੈਂਪ ਦਾ ਉਦਘਾਟਨ ਸੁਰਿੰਦਰ ਪਾਲ ਢੱਡਵਾਲ ਵਲੋਂ ਕੀਤਾ ਗਿਆ। ਇਸ ਮੌਕੇ ਕੀਤੇ ਗਏ ਸੰਖੇਪ ਸਮਾਗਮ ਨੂੰ ਸੰਬੋਧਨ ਕਰਦਿਆਂ ਲੁਕੇਸ ਜੈਨ ਅਤੇ ਪਰਧਾਨ ਮਹਿੰਦਰ ਸਿੰਘ ਰਾਣਾ ਨੇ ਕਿਹਾ ਕਿ ਖੂਨ ਦਾਨ ਕਰਨਾ ਅਤੇ ਦੇਸ ਦੀ ਸੁਰੱਖਿਆ ਵਾਸਤੇ ਖੂਨ ਡੋਲਣਾ ਦੋਨੋ ਇੱਕੋ ਜਿਹਾ ਮਹੱਤਵ ਰੱਖਦੀ ਸੇਵਾ ਹੈ। ਇਸ ਮੌਕੇ ਸਿਵਲ ਹਸਪਤਾਲ ਬੰਗਾ ਬਲੱਡ ਸੈਂਟਰ ਦੀ ਟੀਮ ਵਲੋਂ  ਬਲੱਡ ਦੇ ਤੀਹ ਯੂਨਿਟ ਇਕੱਤਰ ਕੀਤੇ ਗਏ। ਇਸ ਮੌਕੇ ਮੰਚ ਵਲੋਂ ਖੂਨਦਾਨੀਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਕੈਂਪ ਦੇ ਪਰਬੰਧਾਂ ਵਿੱਚ ਮਹੰਤ ਸਿਵ ਸਿੰਘ, ਕੁਲਦੀਪ ਬੰਗਾ, ਬਲਵੀਰ ਸਿੰਘ ਸਾਧਪੁਰ, ਸੱਤ ਪਾਲ ਢੱਡਵਾਲ, ਮੋਹਣ ਬੀਕਾ, ਡਾਕਟਰ ਤਜਿੰਦਰ ਪਾਲ ਸਿੰਘ, ਸੰਦੀਪ ਸਿੰਘ, ਮੈਡਮ ਸ਼ਿਵਾਨੀ, ਰਮੇਸ਼ ਲਾਲ, ਅਨਿਲ ਮੱਟੂ, ਗੌਰਵ, ਸੰਤੋਖ ਸਿੰਘ, ਪਵਨ ਕੁਮਾਰ, ਕਮਲ ਅਗਨੀਹੋਤਰੀ, ਗੁਰਇਕਬਾਲ ਬਾਲੀ, ਹਰਪਾਲ ਸਿੰਘ, ਰਜਿੰਦਰ ਕੁਮਾਰ, ਕਰਨੈਲ ਸਿੰਘ ਪਨੇਸਰ, ਸੁਰਿੰਦਰ ਸਿੰਘ ਅਤੇ ਹੋਰ ਮੈਂਬਰਾਂ ਨੇ ਵਿਸ਼ੇਸ਼ ਤੌਰ ਤੇ ਸੇਵਾ ਨਿਭਾਈ। 

sant sagar