ਕੈਨੇਡਾ ਸਰਕਾਰ ਬੰਦੂਕਾਂ ਦੀ ਖਰੀਦੋ-ਫਰੋਖ਼ਤ ਤੇ ਲਗਾਏਗੀ ਪਾਬੰਦੀ, ਟਰੂਡੋ ਨੇ ਪੇਸ਼ ਕੀਤਾ ਬਿੱਲ

ਕੈਨੇਡਾ ਸਰਕਾਰ ਬੰਦੂਕਾਂ ਦੀ ਖਰੀਦੋ-ਫਰੋਖ਼ਤ ਤੇ ਲਗਾਏਗੀ ਪਾਬੰਦੀ, ਟਰੂਡੋ ਨੇ ਪੇਸ਼ ਕੀਤਾ ਬਿੱਲ

ਕੈਨੇਡਾ ਸਰਕਾਰ ਬੰਦੂਕਾਂ ਦੀ ਖਰੀਦੋ-ਫਰੋਖ਼ਤ ਤੇ ਲਗਾਏਗੀ ਪਾਬੰਦੀ, ਟਰੂਡੋ ਨੇ ਪੇਸ਼ ਕੀਤਾ ਬਿੱਲ
ਓਟਾਵਾ : ਕੈਨੇਡਾ ਦੀ ਸਰਕਾਰ ਵੱਧ ਰਹੇ ਬੰਦੂਕ ਕਲਚਰ 'ਤੇ ਲਗਾਮ ਲਗਾਉਣ ਲਈ ਤਿਆਰੀ ਕਰ ਰਹੀ ਹੈ। ਇਸ ਸਬੰਧ ਵਿਚ ਨੂੰ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹੈਂਡਗਨ ਦੀ ਖਰੀਦ, ਵਿਕਰੀ ਅਤੇ ਦਰਾਮਦ 'ਤੇ ਪ੍ਰਭਾਵੀ ਤਰੀਕੇ ਨਾਲ ਪਾਬੰਦੀ ਲਗਾਉਣ ਲਈ ਇਕ ਬਿੱਲ ਪੇਸ਼ ਕੀਤਾ। ਇਹ ਬਿੱਲ ਕੈਨੇਡਾ ਦੀ ਸੰਸਦ ਵੱਲੋਂ ਪਾਸ ਹੋਣਾ ਬਾਕੀ ਹੈ ਪਰ ਇੱਥੋਂ ਦੀ ਸੱਤਾਧਾਰੀ ਪਾਰਟੀ ਕੋਲ ਸੀਟਾਂ ਘੱਟ ਹਨ।
ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਅਮਰੀਕਾ ਵਿੱਚ ਗੋਲੀਬਾਰੀ ਦੀਆਂ ਕਈ ਘਟਨਾਵਾਂ ਵਾਪਰੀਆਂ ਹਨ। ਇਸ ਨੂੰ ਲੈ ਕੇ ਅਮਰੀਕਾ ਦੇ ਨਾਲ-ਨਾਲ ਦੁਨੀਆ ਦੇ ਕਈ ਦੇਸ਼ਾਂ ਦੀਆਂ ਸਰਕਾਰਾਂ ਦੀ ਚਿੰਤਾ ਵੀ ਵਧ ਗਈ ਹੈ। ਐਨ.ਡੀ.ਟੀ.ਵੀ. ਨੇ ਏਜੰਸੀ ਦੇ ਹਵਾਲੇ ਨਾਲ ਕਿਹਾ ਕਿ ਇੱਕ ਵਾਰ ਬਿੱਲ ਪਾਸ ਹੋਣ ਤੋਂ ਬਾਅਦ ਕੈਨੇਡਾ ਵਿੱਚ ਹੈਂਡਗਨਾਂ ਨੂੰ ਖਰੀਦਣਾ, ਵੇਚਣਾ, ਟ੍ਰਾਂਸਫਰ ਕਰਨਾ ਜਾਂ ਆਯਾਤ ਕਰਨਾ ਸੰਭਵ ਨਹੀਂ ਹੋਵੇਗਾ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਉਨ੍ਹਾਂ ਦੀ ਸਰਕਾਰ ਹੈਂਡਗਨ ਨੂੰ ਕੰਟਰੋਲ ਕਰਨ ਲਈ ਇੱਕ ਨਵਾਂ ਕਾਨੂੰਨ ਲਿਆ ਰਹੀ ਹੈ। ਸਰਕਾਰ ਹੈਂਡਗਨ ਬਾਜ਼ਾਰ ਨੂੰ ਸੀਮਤ ਕਰਨ ਜਾ ਰਹੀ ਹੈ।
ਟਰੂਡੋ ਨੇ ਜਤਾਈ ਚਿੰਤਾ
ਜਸਟਿਨ ਟਰੂਡੋ ਨੇ ਇਹ ਵੀ ਕਿਹਾ ਕਿ ਬੰਦੂਕ ਕਲਚਰ ਇੱਕ ਗੁੰਝਲਦਾਰ ਸਮੱਸਿਆ ਹੈ ਪਰ ਇਸ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਸਮਾਜ ਵਿੱਚ ਜਿੰਨੀਆਂ ਘੱਟ ਬੰਦੂਕਾਂ ਹੋਣਗੀਆਂ, ਅਸੀਂ ਓਨੇ ਹੀ ਸੁਰੱਖਿਅਤ ਹੋਵਾਂਗੇ। ਲੋਕ ਬਿਨਾਂ ਕਿਸੇ ਡਰ ਦੇ ਸੁਪਰਮਾਰਕੀਟਾਂ, ਸਕੂਲਾਂ, ਪਾਰਕਾਂ ਆਦਿ ਥਾਵਾਂ 'ਤੇ ਜਾਂਦੇ ਹਨ, ਇਹ ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ।ਅਮਰੀਕਾ ਵਾਂਗ ਕੈਨੇਡਾ ਵਿੱਚ ਵੀ ਗੋਲੀਬਾਰੀ ਦੀਆਂ ਘਟਨਾਵਾਂ ਵਾਪਰੀਆਂ ਹਨ। ਅਪ੍ਰੈਲ 2020 ਵਿੱਚ ਨੋਵਾ ਸਕੋਸ਼ੀਆ ਖੇਤਰ ਵਿੱਚ ਸਭ ਤੋਂ ਭਿਆਨਕ ਸਮੂਹਿਕ ਗੋਲੀਬਾਰੀ ਦੀ ਘਟਨਾ ਵਾਪਰੀ, ਜਿਸ ਵਿੱਚ 23 ਲੋਕਾਂ ਦੀ ਮੌਤ ਹੋ ਗਈ। ਕੁਝ ਦਿਨਾਂ ਬਾਅਦ, ਸਰਕਾਰ ਨੇ 1,500 ਕਿਸਮ ਦੇ ਮਿਲਟਰੀ ਗ੍ਰੇਡ ਹਥਿਆਰਾਂ 'ਤੇ ਪਾਬੰਦੀ ਲਗਾ ਦਿੱਤੀ।
1 ਮਿਲੀਅਨ ਹੈਂਡਗਨ
ਕੈਨੇਡਾ ਸਰਕਾਰ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਦੇ ਅਨੁਸਾਰ ਦੇਸ਼ ਵਿੱਚ 2009 ਤੋਂ ਬਾਅਦ ਬੰਦੂਕ ਨਾਲ ਚੱਲਣ ਦੀਆਂ ਘਟਨਾਵਾਂ ਵਿੱਚ ਤਿੰਨ ਗੁਣਾ ਵਾਧਾ ਹੋਇਆ ਹੈ, ਜਦੋਂ ਕਿ ਮਾਰਨ ਜਾਂ ਜ਼ਖਮੀ ਕਰਨ ਦੇ ਇਰਾਦੇ ਨਾਲ ਗੋਲੀਆਂ ਚਲਾਉਣ ਦੀਆਂ ਘਟਨਾਵਾਂ ਵਿੱਚ ਪੰਜ ਗੁਣਾ ਵਾਧਾ ਹੋਇਆ ਹੈ। ਅੰਕੜੇ ਦੱਸਦੇ ਹਨ ਕਿ ਸ਼ਹਿਰੀ ਖੇਤਰਾਂ ਵਿੱਚ ਦੋ ਤਿਹਾਈ ਅਪਰਾਧ ਦੀਆਂ ਘਟਨਾਵਾਂ ਵਿੱਚ ਹੈਂਗਡਨ ਸ਼ਾਮਲ ਸਨ। ਕੈਨੇਡਾ ਸਰਕਾਰ ਵਿੱਚ ਮੰਤਰੀ ਮਾਰਕੋ ਮੇਂਡੀਸੀਨੋ ਦੇ ਅਨੁਸਾਰ, ਦੇਸ਼ ਵਿੱਚ ਇਸ ਸਮੇਂ ਲਗਭਗ 1 ਮਿਲੀਅਨ ਹੈਂਡਗਨ ਹਨ। ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਕਾਰਨ ਪਿਛਲੇ ਇੱਕ ਦਹਾਕੇ ਵਿੱਚ ਬੰਦੂਕਾਂ ਦੀ ਗਿਣਤੀ ਵਿੱਚ ਕਾਫੀ ਕਮੀ ਆਈ ਹੈ।