ਅਨਾਜ ਦੀ ਬੰਪਰ ਪੈਦਾਵਾਰ, ਕਣਕ ਬਣਾਏਗੀ ਨਵਾਂ ਰਿਕਾਰਡ, ਤਿਲਾਂ ਵਾਲੀਆਂ ਫ਼ਸਲਾਂ ਦੀ ਕੁੱਲ ਪੈਦਾਵਾਰ ਨੇ ਤੋੜੇ ਸਾਰੇ ਰਿਕਾਰਡ

ਅਨਾਜ ਦੀ ਬੰਪਰ ਪੈਦਾਵਾਰ, ਕਣਕ ਬਣਾਏਗੀ ਨਵਾਂ ਰਿਕਾਰਡ, ਤਿਲਾਂ ਵਾਲੀਆਂ ਫ਼ਸਲਾਂ ਦੀ ਕੁੱਲ ਪੈਦਾਵਾਰ ਨੇ ਤੋੜੇ ਸਾਰੇ ਰਿਕਾਰਡ


ਨਵੀਂ ਦਿੱਲੀ : ਮੌਨਸੂਨ ਦੀ ਭਰਪੂਰ ਬਾਰਿਸ਼ ਤੇ ਹਾੜੀ ਸੀਜ਼ਨ ਦੇ ਬਿਹਤਰ ਮੌਸਮ ਨਾਲ ਚਾਲੂ ਫ਼ਸਲੀ ਸਾਲ 2022-23 ’ਚ ਅਨਾਜ ਦੀ ਬੰਪਰ ਪੈਦਾਵਾਰ ਦਾ ਅਨੁਮਾਨ ਹੈ। ਇਸ ਵਾਰ 32.36 ਕਰੋੜ ਟਨ ਕੁੱਲ ਅਨਾਜ ਦੀ ਪੈਦਾਵਾਰ ਹੋਵੇਗੀ ਜਿਹੜਾ ਪਿਛਲੇ ਸਾਲ ਦੇ 31.56 ਕਰੋੜ ਟਨ ਦੇ ਮੁਕਾਬਲੇ 80 ਲੱਖ ਟਨ ਜ਼ਿਆਦਾ ਹੋਵੇਗਾ। ਹਾੜੀ ਸੀਜ਼ਨ ਦੀ ਮੁੱਖ ਫ਼ਸਲ ਕਣਕ ਦੀ 11.22 ਕਰੋੜ ਟਨ ਦੀ ਰਿਕਾਰਡ ਪੈਦਾਵਾਰ ਦਾ ਅਨੁਮਾਨ ਹੈ। ਸੀਜ਼ਨ ਦੌਰਾਨ ਬਿਮਾਰੀਆਂ ਦਾ ਕਹਿਰ ਨਾ ਹੋਣ ਕਾਰਨ ਤਿਲਾਂ ਵਾਲੀਆਂ ਫ਼ਸਲਾਂ ਦੀ ਕੁੱਲ ਪੈਦਾਵਾਰ ਚਾਰ ਕਰੋੜ ਟਨ ਹੋਵੇਗੀ ਜਿਸ ’ਚ ਇਕੱਲੇ ਸਰੋ੍ਹਂ ਦੀ ਹਿੱਸੇਦਾਰੀ 1.28 ਕਰੋੜ ਟਨ ਹੋਵੇਗੀ।

ਖੇਤੀ ਮੰਤਰਾਲੇ ਨੇ ਮੰਗਲਵਾਰ ਨੂੰ ਦੂਜਾ ਅਗਾਊਂ ਅਨੁਮਾਨ ਜਾਰੀ ਕੀਤਾ ਹੈ। ਖੇਤੀ ਮੰਤਰੀ ਨਰਿੰਦਰ ਤੋਮਰ ਨੇ ਫ਼ਸਲਾਂ ਦੀ ਬੰਪਰ ਪੈਦਾਵਾਰ ਦਾ ਸਿਹਰਾ ਕਿਸਾਨਾਂ ਤੇ ਵਿਗਿਆਨੀਆਂ ਦੀ ਮਿਹਨਤ ਤੇ ਸਰਕਾਰੀ ਦੀਆਂ ਨੀਤੀਆਂ ਨੂੰ ਦਿੱਤਾ ਹੈ। ਚਾਲੂ ਫ਼ਸਲੀ ਸਾਲ ਦੌਰਾਨ ਮੌਨਸੂਨ ਸੀਜ਼ਨ ਦੀ ਭਰਪੂਰ ਬਾਰਿਸ਼ ਨਾਲ ਹਾੜੀ ਸੀਜ਼ਨ ਲਈ ਜਿੱਥੇ ਖੇਤਾਂ ’ਚ ਕਾਫ਼ੀ ਨਮੀ ਮਿਲੀ ਮਿਲੀ, ਉੱਥੇ ਸਾਉਣੀ ਵਾਲੀਆਂ ਫ਼ਸਲਾਂ ਦਾ ਪ੍ਰਦਰਸ਼ਨ ਤਸੱਲੀਬਖ਼ਸ਼ ਰਿਹਾ। ਪਿਛਲੇ ਹਾੜੀ ਸੀਜ਼ਨ ’ਚ ਕਣਕ ਦੀ ਫ਼ਸਲ ਦੇ ਪੱਕਣ ਵੇਲੇ ਅਚਾਨਕ ਤਾਪਮਾਨ ਦੇ ਵਧਣ ਕਾਰਨ ਪੈਦਾਵਾਰ ’ਤੇ ਉਲਟਾ ਅਸਰ ਪਿਆ ਜਿਸ ਨਾਲ ਕੁੱਲ ਪੈਦਾਵਾਰ ’ਚ 6 ਫ਼ੀਸਦੀ ਤੱਕ ਦੀ ਕਮੀ ਆਈ ਸੀ। ਪਰ ਇਸ ਵਾਰ ਫਰਵਰੀ ਦੇ ਪਹਿਲੇ ਪੰਦਰਵਾੜੇ ’ਚ ਤਾਪਮਾਨ ਕਣਕ ਦੀ ਫ਼ਸਲ ਦੇ ਅਨੁਕੂਲ ਬਣਿਆ ਹੋਇਆ ਹੈ ਜਿਸ ਦੇ ਅਜਿਹੇ ਹੀ ਬਣੇ ਰਹਿਣ ਦੀ ਸੰਭਾਵਨਾ ਹੈ।

sant sagar