ਸੁਨਾਮ ਚ ਲੁਟੇਰਿਆਂ ਵੱਲੋਂ ਹਥਿਆਰਾਂ ਦੇ ਜ਼ੋਰ 'ਤੇ 'ਮੋਦੀਖਾਨਾ ਦਵਾਈਆਂ' ਦੀ ਦੁਕਾਨ 'ਚ ਲੁੱਟ, ਲੁਟੇਰੇ ਨਕਦੀ ਤੇ ਮੋਬਾਈਲ ਖੋਹ ਕੇ ਫਰਾਰ

ਸੁਨਾਮ ਚ ਲੁਟੇਰਿਆਂ ਵੱਲੋਂ ਹਥਿਆਰਾਂ ਦੇ ਜ਼ੋਰ 'ਤੇ 'ਮੋਦੀਖਾਨਾ ਦਵਾਈਆਂ' ਦੀ ਦੁਕਾਨ 'ਚ ਲੁੱਟ, ਲੁਟੇਰੇ ਨਕਦੀ ਤੇ ਮੋਬਾਈਲ ਖੋਹ ਕੇ ਫਰਾਰ

ਸੁਨਾਮ : ਸੁਨਾਮ ਵਿਖੇ ਬਠਿੰਡਾ ਰੋਡ 'ਤੇ ਸਥਿਤ ਸ਼ਹੀਦ ਊਧਮ ਸਿੰਘ ਸਰਕਾਰੀ ਹਸਪਤਾਲ ਦੇ ਸਾਹਮਣੇ ਮੰਗਲਵਾਰ ਸ਼ਾਮ ਦੇ ਕਰੀਬ ਅੱਠ ਕੁ ਵਜੇ ਲੁਟੇਰਿਆਂ ਵੱਲੋਂ ਤੇਜ਼ਧਾਰ ਹਥਿਆਰਾਂ ਦੀ ਨੋਕ 'ਤੇ ਮੋਦੀਖਾਨਾ ਦਵਾਈਆਂ ਦੀ ਦੁਕਾਨ ਅੰਦਰ ਵੜ ਕੇ ਨਕਦੀ ਤੇ ਮੋਬਾਈਲ ਖੋਹ ਕੇ ਭੱਜਣ ਦਾ ਮਾਮਲਾ ਸਾਹਮਣੇ ਆਇਆ ਹੈ । ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਚੈੱਕ ਕਰਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਗੱਲ ਆਖੀ ਜਾ ਰਹੀ ਹੈ

ਉਕਤ ਘਟਨਾ ਦੀ ਜਾਣਕਾਰੀ ਦਿੰਦਿਆਂ ਦੁਕਾਨਦਾਰ ਸੰਨੀ ਨੇ ਦੱਸਿਆ ਕਿ ਉਸਦੇ ਕੋਲ਼ ਮੰਗਲਵਾਰ ਸ਼ਾਮ ਦੇ ਕਰੀਬ ਅੱਠ ਕੁ ਵਜੇ ਆਏ ਇੱਕ ਵਿਅਕਤੀ ਸਿਰ ਦਰਦ ਦੀ ਦਵਾਈ ਮੰਗੀ ਅਤੇ ਉਸਨੇ ਦੇ ਦਿੱਤੀ ਉਸ ਤੋਂ ਬਾਅਦ ਉਹ ਫਿਰ ਆਇਆ ਅਤੇ ਉਸਨੇ ਆਪਣੇ ਭਰਾ ਲਈ ਵੀ ਦਵਾਈ ਦੀ ਮੰਗ ਕੀਤੀ ਤਾਂ ਉਸਨੂੰ ਕਿਹਾ ਕਿ ਇਹੀ ਦਵਾਈ ਕੰਮ ਆ ਜਾਵੇਗੀ । ਉਸਨੇ ਦੱਸਿਆ ਕਿ ਇਸੇ ਦੌਰਾਨ ਤਿੰਨ ਲੁਟੇਰਿਆ ਨੇ ਉਸ ਨੂੰ ਤੇਜ਼ਧਾਰ ਹਥਿਆਰ ਦਿਖਾਕੇ ਦੁਕਾਨ ਵਿੱਚ ਪਏ ਸੋਫੇ ਤੇ ਸੁੱਟ ਲਿਆ ਅਤੇ ਦੁਕਾਨ ਦੇ ਅੰਦਰ ਪਈ ਨਕਦੀ ਅਤੇ ਨਾਲ ਹੀ ਚੈੱਕ ਚੁੱਕਕੇ ਲੈ ਗਏ ਅਤੇ ਉਸ ਤੋਂ ਮੋਬਾਈਲ ਵੀ ਖੋਹ ਕੇ ਲਿਆ ਤਾਂ ਕਿ ਉਹ ਕਿਸੇ ਨੂੰ ਫੋਨ ਨਾ ਕਰ ਦੇਵੇ। ਉਸ ਨੇ ਦੱਸਿਆ ਕਿ ਲੁਟੇਰਿਆਂ ਕੋਲ ਸਪਲੈਂਡਰ ਮੋਟਰਸਾਈਕਲ ਸੀ, ਜਿਸ ਤੇ ਉਹ ਭੱਜ ਗਏ। ਇਸ ਸਬੰਧੀ ਥਾਣਾ ਸ਼ਹਿਰੀ ਸੁਨਾਮ ਦੇ ਮੁਖੀ ਇੰਸਪੈਕਟਰ ਅਜੇ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੂੰ 8 ਵਜੇ ਦੇ ਕਰੀਬ ਫੋਨ ਆਇਆ ਕਿ ਮੋਦੀਖਾਨਾ ਦਵਾਈਆਂ ਦੀ ਦੁਕਾਨ 'ਤੇ ਕੁੱਝ ਲੁਟੇਰਿਆਂ ਵੱਲੋਂ ਦੁਕਾਨਦਾਰ ਨੂੰ ਡਰਾਕੇ ਦੁਕਾਨ ਵਿੱਚ ਪਈ ਨਕਦੀ ਤੇ ਉਸ ਦਾ ਮੋਬਾਇਲ ਖੋਹ ਕੇ ਭੱਜ ਗਏ। ਉਨ੍ਹਾਂ ਕਿਹਾ ਕਿ ਸੀਸੀਟੀਵੀ ਫੁਟੇਜ ਚੈੱਕ ਕੀਤੀ ਗਈ ਹੈ ਅਤੇ ਜਲਦ ਹੀ ਲੁੱਟ ਖੋਹ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

sant sagar