1386 ਕਿੱਲੋਮੀਟਰ ਦੀ ਲੰਬਾਈ ਨਾਲ ਭਾਰਤ ਦਾ ਸਭ ਤੋਂ ਲੰਬਾ ਐਕਸਪ੍ਰੈੱਸਵੇਅ

1386 ਕਿੱਲੋਮੀਟਰ ਦੀ ਲੰਬਾਈ ਨਾਲ ਭਾਰਤ ਦਾ ਸਭ ਤੋਂ ਲੰਬਾ ਐਕਸਪ੍ਰੈੱਸਵੇਅ

ਦਿੱਲੀ-ਮੁੰਬਈ ਐਕਸਪ੍ਰੈੱਸਵੇਅ 1386 ਕਿੱਲੋਮੀਟਰ ਦੀ ਲੰਬਾਈ ਨਾਲ ਭਾਰਤ ਦਾ ਸਭ ਤੋਂ ਲੰਬਾ ਐਕਸਪ੍ਰੈਸਵੇਅ ਹੋਵੇਗਾ | ਪ੍ਰਧਾਨ ਮੰਤਰੀ ਦਫਤਰ ਵਲੋਂ ਕਿਹਾ ਗਿਆ ਹੈ ਕਿ ਇਹ ਦਿੱਲੀ ਤੇ ਮੁੰਬਈ ਵਿਚਕਾਰ ਯਾਤਰਾ ਦੀ ਦੂਰੀ 12 ਫੀਸਦੀ ਘਟਾ ਕੇ 1424 ਕਿਲੋਮੀਟਰ ਤੋਂ 1242 ਕਿਲੋਮੀਟਰ ਕਰ ਦੇਵੇਗਾ, ਜਦਕਿ ਸਫਰ ਦਾ ਸਮਾਂ ਮੌਜੂਦਾ 24 ਘੰਟਿਆਂ ਤੋਂ 12 ਘੰਟੇ ਤੱਕ 50 ਫੀਸਦੀ ਤੱਕ ਘਟ ਜਾਵੇਗਾ | ਇਹ ਐਕਸਪ੍ਰੈੱਸਵੇਅ ਦਿੱਲੀ, ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼, ਗੁਜਰਾਤ ਤੇ ਮਹਾਰਾਸ਼ਟਰ 'ਚੋਂ ਲੰਘੇਗਾ ਤੇ ਕੋਟਾ, ਇੰਦੌਰ, ਜੈਪੁਰ, ਭੋਪਾਲ, ਵਡੋਦਰਾ ਤੇ ਸੂਰਤ ਵਰਗੇ ਵੱਡੇ ਸ਼ਹਿਰਾਂ ਨੂੰ ਜੋੜੇਗਾ | ਇਹ 93 ਪੀ.ਐਮ. ਗਤੀ ਸ਼ਕਤੀ ਆਰਥਿਕ ਨੋਡਸ, 13 ਬੰਦਰਗਾਹਾਂ, 8 ਪ੍ਰਮੁੱਖ ਹਵਾਈ ਅੱਡਿਆਂ ਤੇ ਬਹੁਤ ਸਾਰੇ ਮਲਟੀ-ਮੋਡਲ ਲੋਜਿਸਟਿਕ ਪਾਰਕਾਂ ਦੇ ਨਾਲ-ਨਾਲ ਨਵੇਂ ਆਉਣ ਵਾਲੇ ਗ੍ਰੀਨਫੀਲਡ ਹਵਾਈ ਅੱਡਿਆਂ ਜਿਵੇਂ ਕਿ ਜੇਵਰ ਏਅਰਪੋਰਟ, ਨਵੀਂ ਮੁੰਬਈ ਏਅਰਪੋਰਟ ਤੇ ਜੇ. ਐਨ. ਪੀ. ਟੀ. ਪੋਰਟ ਲਈ ਫਾਇਦੇਮੰਦ ਹੋਵੇਗਾ |

ad