ਅੱਜ ਸ਼ਾਮ ਆਪਣੀ ਰਿਹਾਇਸ਼ ’ਤੇ ਸਿੱਖਾਂ ਦੇ ਵਫ਼ਦ ਨੂੰ ਮਿਲਣਗੇ ਮੋਦੀ

ਅੱਜ ਸ਼ਾਮ ਆਪਣੀ ਰਿਹਾਇਸ਼ ’ਤੇ ਸਿੱਖਾਂ ਦੇ ਵਫ਼ਦ ਨੂੰ ਮਿਲਣਗੇ ਮੋਦੀ
ਚੰਡੀਗੜ੍ਹ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵਿੱਟਰ 'ਤੇ ਦੱਸਿਆ ਹੈ ਕਿ ਉਹ ਸ਼ੁੱਕਰਵਾਰ ਸ਼ਾਮ ਨੂੰ ਆਪਣੀ ਰਿਹਾਇਸ਼ 'ਤੇ ਸਿੱਖ ਵਫ਼ਦ ਦੀ ਮੇਜ਼ਬਾਨੀ ਕਰਨਗੇ। ਉਨ੍ਹਾਂ ਕਿਹਾ ਕਿ ਇਸ ਵਫ਼ਦ ਵਿੱਚ ਵੱਖ-ਵੱਖ ਵਰਗਾਂ ਦੇ ਨੁਮਾਇੰਦੇ ਸ਼ਾਮਲ ਹੋਣਗੇ। ਪ੍ਰਧਾਨ ਮੰਤਰੀ ਸ਼ਾਮ 5.30ਵਜੇ ਵਫ਼ਦ ਨੂੰ ਸੰਬੋਧਨ ਵੀ ਕਰਨਗੇ।