ਮੈਕਸੀਕੋ ਦਾ ਜੱਜ 20 ਲੱਖ ਡਾਲਰ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫਤਾਰ
ਮੈਕਸੀਕੋ ਦਾ ਜੱਜ 20 ਲੱਖ ਡਾਲਰ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫਤਾਰ
ਅਮਰੀਕਨ ਅਧਿਕਾਰੀਆਂ ਨੇ ਵੀਰਵਾਰ ਨੂੰ ਦੱਸਿਆ ਕਿ ਮੈਕਸੀਕੋ ਦੇ ਇੱਕ ਜੱਜ ਨੂੰ 20 ਲੱਖ ਡਾਲਰ ਰਿਸ਼ਵਤ ਲੈ ਕੇ ਅਜਿਹੇ ਵਿਅਕਤੀ ਨੂੰ ਜਮਾਨਤ ਤੇ ਰਿਹਾਅ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਨੇ ਰਿਆਨ ਵੈਡਿੰਗ (ਸਾਬਕਾ ਕੈਨੇਡੀਅਨ ਓਲੰਪਿਕ ਸਨੋਬੋਰਡਰ, ਜੋ ਬਾਦ ਵਿੱਚ ਕਥਿਤ ਤੌਰ 'ਤੇ ਨਸ਼ਾ ਤਸਕਰੀ ਦਾ ਮੁੱਖ ਸਰਗਨਾ ਬਣ ਗਿਆ) ਦਾ ਕਰੀਬੀ ਸਹਿਯੋਗੀ ਮੰਨਿਆ ਜਾਂਦਾ ਹੈ। ਅਮਰੀਕੀ ਨਿਆਂ ਵਿਭਾਗ ਨੇ ਦੱਸਿਆ ਕਿ ਜੱਜ ਲੁਈਸ ਬੇਨੀਟੇਜ਼ ਅਲਕਾਂਤਾਰਾ 'ਤੇ ਦੋਸ਼ ਹਨ ਕਿ ਉਸ ਨੇ ਆਪਣੇ ਅਧਿਕਾਰਤ ਅਹੁਦੇ ਦੀ ਦੁਰਵਰਤੋਂ ਕਰਕੇ ਐਂਡਰਿਊ ਕਲਾਰਕ ਨਾਮਕ 36 ਸਾਲਾ ਕੈਨੇਡੀਅਨ ਵਿਅਕਤੀ ਨੂੰ ਰਿਹਾਅ ਕਰਵਾਇਆ। ਕਲਾਰਕ 'ਤੇ ਅੰਤਰਰਾਸ਼ਟਰੀ ਪੱਧਰ 'ਤੇ ਹਿੰਸਕ ਨਸ਼ਾ ਤਸਕਰੀ ਗਿਰੋਹ ਵਿੱਚ ਅਹਿਮ ਭੂਮਿਕਾ ਨਿਭਾਉਣ ਦਾ ਦੋਸ਼ ਹੈ; ਇਸ ਰਿਹਾਈ ਕਾਰਨ ਕਲਾਰਕ ਹਿਰਾਸਤ ਤੋਂ ਬਚ ਨਿਕਲਣ ਵਿੱਚ ਕਾਮਯਾਬ ਹੋ ਗਿਆ। ਅਮਰੀਕਨ ਅਧਿਕਾਰੀਆਂ ਨੇ ਇਸ ਬਾਰੇ ਹੋਰ ਜਾਣਕਾਰੀ ਚ ਦੱਸਿਆ ਕਿ 49 ਸਾਲਾ ਜੱਜ ਬੇਨੀਟੇਜ਼ ਅਲਕਾਂਤਾਰਾ ਨੂੰ ਐਤਵਾਰ ਨੂੰ ਕੋਲੰਬੀਆ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਹੁਣ ਉਸ ਨੂੰ ਅਮਰੀਕਾ ਹਵਾਲੇ ਕਰਨ ਦੀ ਮੰਗ ਕੀਤੀ ਜਾਵੇਗੀ। ਉਸਨੂੰ 9 ਦੋਸ਼ਾਂ ਵਾਲੇ ਸੰਘੀ ਦੋਸ਼-ਪੱਤਰ ਦੇ ਆਧਾਰ 'ਤੇ ਗ੍ਰਿਫਤਾਰ ਕੀਤਾ ਗਿਆ ਹੈ। ਅਧਿਕਾਰੀਆਂ ਮੁਤਾਬਕ ਜੇ ਉਹ ਦੋਸ਼ੀ ਸਾਬਤ ਹੁੰਦਾ ਹੈ, ਤਾਂ ਉਸਨੂੰ ਹਰੇਕ ਦੋਸ਼ ਲਈ ਵੱਧ ਤੋਂ ਵੱਧ 15 ਸਾਲ ਦੀ ਕੈਦ ਹੋ ਸਕਦੀ ਹੈ। ਅਮਰੀਕਨ ਅਟਾਰਨੀ ਜਨਰਲ ਟੌਡ ਬਲਾਂਚ ਨੇ ਪ੍ਰੈਸ ਬਿਆਨ ਵਿੱਚ ਕਿਹਾ, "ਭ੍ਰਿਸ਼ਟ ਸਰਕਾਰੀ ਅਧਿਕਾਰੀ, ਭਾਵੇਂ ਉਹ ਕੋਈ ਵੀ ਅਤੇ ਕਿਤੇ ਵੀ ਹੋਵੇ, ਜੇਕਰ ਉਹ ਅਮਰੀਕਾ ਵਿੱਚ ਨਸ਼ਾ ਤਸਕਰਾਂ ਦੀ ਮਦਦ ਕਰਦਾ ਹੈ, ਤਾਂ ਉਨ੍ਹਾਂ ਨੂੰ ਅਮਰੀਕਨ ਕਾਨੂੰਨ ਦਾ ਸਾਹਮਣਾ ਕਰਨਾ ਪਵੇਗਾ।" ਬਿਆਨ ਵਿੱਚ ਦੱਸਿਆ ਗਿਆ ਹੈ ਕਿ ਕਲਾਰਕ ਨੂੰ ਸਭ ਤੋਂ ਪਹਿਲਾਂ ਅਕਤੂਬਰ 2024 ਵਿੱਚ ਮੈਕਸੀਕੋ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਉਸ 'ਤੇ ਅਮਰੀਕਾ ਵਿੱਚ ਨਸ਼ਾ ਤਸਕਰੀ, ਕਤਲ ਅਤੇ ਕਤਲ ਦੀ ਕੋਸ਼ਿਸ਼ ਦੇ ਦੋਸ਼ ਲੱਗੇ ਸਨ। ਇਨ੍ਹਾਂ ਦੋਸ਼ਾਂ ਵਿੱਚ ਰਿਆਨ ਵੈਡਿੰਗ ਦਾ ਨਾਮ ਵੀ ਸ਼ਾਮਲ ਸੀ। ਰਿਆਨ ਵੈਡਿੰਗ ਦੇ ਸਾਥੀ 'ਟੂਪੈਕ', ਜਿਸ 'ਤੇ ਕਤਲ ਦੇ ਨਿਸ਼ਾਨੇ ਦਾ ਪਤਾ ਲਗਾਉਣ ਲਈ ਕਾਸਮੈਟਿਕ ਸਰਜਰੀ ਦੀ ਪੇਸ਼ਕਸ਼ ਕਰਨ ਦਾ ਦੋਸ਼ ਹੈ ਨੇ ਜ਼ਮਾਨਤ ਦੀ ਮੰਗ ਕੀਤੀ ਹੈ। ਟੋਰਾਂਟੋ ਖੇਤਰ ਦੇ ਇੱਕ ਵਿਅਕਤੀ ਨੂੰ ਕੋਕੀਨ ਦੀ ਤਸਕਰੀ ਦੇ ਮਾਮਲੇ ਵਿੱਚ 68 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ; ਇਹ ਮਾਮਲਾ ਕਥਿਤ ਤੌਰ 'ਤੇ ਰਿਆਨ ਵੈਡਿੰਗ ਨਾਲ ਜੁੜਿਆ ਹੋਇਆ ਹੈ। ਬਿਆਨ ਅਨੁਸਾਰ, ਅਗਲੇ ਮਹੀਨੇ ਅਮਰੀਕੀ ਅਧਿਕਾਰੀਆਂ ਨੇ ਰਸਮੀ ਤੌਰ 'ਤੇ ਮੰਗ ਕੀਤੀ ਕਿ ਕਲਾਰਕ ਨੂੰ ਅਮਰੀਕਾ ਹਵਾਲੇ ਕੀਤਾ ਜਾਵੇ ਤਾਂ ਜੋ ਉਸ 'ਤੇ ਮੁਕੱਦਮਾ ਚਲਾਇਆ ਜਾ ਸਕੇ। ਦੱਸਿਆ ਗਿਆ ਹੈ ਕਿ ਉਸ ਇਹ ਦੋਸ਼ ਹੈ ਕਿ ਬੇਨੀਟੇਜ਼ ਅਲਕੈਂਟਾਰਾ ਨੇ ਉਸਨੂੰ ਪਿਛਲੇ ਸਾਲ ਫਰਵਰੀ ਵਿੱਚ ਜ਼ਮਾਨਤ ਦੇ ਦਿੱਤੀ ਅਤੇ ਉਸਦੀ ਰਿਹਾਈ ਦਾ ਹੁਕਮ ਦਿੱਤਾ, ਉਸੇ ਦਿਨ ਜਦੋਂ ਉਸਨੂੰ ਕਥਿਤ ਤੌਰ 'ਤੇ ਰਿਸ਼ਵਤ ਮਿਲੀ ਸੀ। ਕਲਾਰਕ ਨੂੰ ਕੁਝ ਦਿਨਾਂ ਬਾਅਦ ਦੁਬਾਰਾ ਗ੍ਰਿਫਤਾਰ ਕੀਤਾ ਗਿਆ ਅਤੇ ਸੰਯੁਕਤ ਰਾਜ ਅਮਰੀਕਾ ਲਿਜਾਇਆ ਗਿਆ, ਜਿੱਥੇ ਉਸਦਾ ਅਪਰਾਧਿਕ ਮਾਮਲਾ ਵਿਚਾਰ ਅਧੀਨ ਹੈ।
.jpg)

.jpg)



.jpg)
.jpg)
.jpg)



.jpg)
.jpg)

.jpg)

.jpg)