ਅਮਰੀਕਾ ਚ ਸਿੱਖ ਨੌਜਵਾਨ ਜੋਤ ਸਿੰਘ ਨੇ ਰਚਿਆ ਇਤਿਹਾਸ; ਜਾਰਜੀਆ ਹਾਊਸ ਦੀ ਸੀਟ ਜਿੱਤੀ -

ਅਮਰੀਕਾ ਚ ਸਿੱਖ ਨੌਜਵਾਨ ਜੋਤ ਸਿੰਘ ਨੇ ਰਚਿਆ ਇਤਿਹਾਸ; ਜਾਰਜੀਆ ਹਾਊਸ ਦੀ ਸੀਟ ਜਿੱਤੀ -

ਅਮਰੀਕਾ ਚ ਸਿੱਖ ਨੌਜਵਾਨ ਜੋਤ ਸਿੰਘ ਨੇ ਰਚਿਆ ਇਤਿਹਾਸ; ਜਾਰਜੀਆ ਹਾਊਸ ਦੀ ਸੀਟ ਜਿੱਤੀ - 
ਅਮਰੀਕਾ ਵਿੱਚ 27 ਸਾਲਾ ਸਿੱਖ ਨੌਜਵਾਨ ਜੋਤ ਸਿੰਘ ਨੇ ਵੱਡੀ ਪ੍ਰਾਪਤੀ ਹਾਸਲ ਕਰਦਿਆਂ ਇਤਿਹਾਸ ਰਚ ਦਿੱਤਾ ਹੈ। ਯੇਲ ਯੂਨੀਵਰਸਿਟੀ ਤੋਂ ਪੜ੍ਹਾਈ ਕਰਨ ਵਾਲੇ ਜੋਤ ਸਿੰਘ ਜਾਰਜੀਆ ਸਟੇਟ ਅਸੈਂਬਲੀ ਲਈ ਚੁਣੇ ਜਾਣ ਵਾਲੇ ਪਹਿਲੇ ਸਿੱਖ ਅਤੇ ਭਾਰਤੀ ਮੂਲ ਦੇ ਅਮਰੀਕੀ ਬਣ ਗਏ ਹਨ। ਡੈਮੋਕ੍ਰੇਟਿਕ ਪਾਰਟੀ ਵੱਲੋਂ ਚੋਣ ਲੜਦਿਆਂ ਜੋਤ ਸਿੰਘ ਨੇ 3 ਨਵੰਬਰ ਨੂੰ ਡਿਸਟ੍ਰਿਕਟ 97 ਤੋਂ ਰਿਪਬਲਿਕਨ ਉਮੀਦਵਾਰ ਯਾਸੀਨ ਮੋਗਾਜ਼ੀ ਨੂੰ ਹਰਾ ਕੇ ਜਾਰਜੀਆ ਹਾਊਸ ਆਫ਼ ਰਿਪ੍ਰੈਜ਼ੈਂਟੇਟਿਵਜ਼ ਦੀ ਸੀਟ 'ਤੇ ਕਬਜ਼ਾ ਕੀਤਾ ਹੈ। ਉਨ੍ਹਾਂ ਦੇ ਚੋਣ ਹਲਕੇ ਵਿੱਚ ਡੁਲੂਥ, ਪੀਚਟ੍ਰੀ ਕਾਰਨਰਜ਼, ਨੋਰਕਰਾਸ ਅਤੇ ਗਵਿਨੇਟ ਕਾਊਂਟੀ ਦੀ ਬਰਕਲੇ ਲੇਕ ਦੇ ਇਲਾਕੇ ਆਉਂਦੇ ਹਨ। ਭਾਰਤ ਤੋਂ ਅਮਰੀਕਾ ਗਏ ਸਿੱਖ ਪਰਵਾਸੀਆਂ ਦੇ ਘਰ ਜਨਮੇ ਜੋਤ ਸਿੰਘ ਨੇ ਬਚਪਨ ਵਿੱਚ ਕਾਫੀ ਸੰਘਰਸ਼ ਕੀਤਾ ਹੈ। ਉਹ ਨੋਰਕਰਾਸ ਵਿੱਚ ਇੱਕ ਸਧਾਰਨ ਕਾਮੇ ਪਰਿਵਾਰ ਵਿੱਚ ਪਲੇ-ਵੱਡੇ ਹੋਏ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਬੇਸਮੈਂਟ ਵਾਲੇ ਘਰਾਂ ਵਿੱਚ ਵੀ ਰਿਹਾ ਅਤੇ ਉਨ੍ਹਾਂ ਨੇ ਆਪਣੇ ਪਰਿਵਾਰ ਦਾ ਸਹਾਰਾ ਬਣਨ ਲਈ ਮਹਿਜ਼ 15 ਸਾਲ ਦੀ ਉਮਰ ਵਿੱਚ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਜੋਤ ਸਿੰਘ ਨੇ ਗਵਿਨੇਟ ਸਕੂਲ ਆਫ਼ ਮੈਥੇਮੈਟਿਕਸ, ਸਾਇੰਸ ਐਂਡ ਟੈਕਨਾਲੋਜੀ ਤੋਂ ਮੁੱਢਲੀ ਸਿੱਖਿਆ ਲੈਣ ਮਗਰੋਂ 2021 ਵਿੱਚ ਯੇਲ ਯੂਨੀਵਰਸਿਟੀ ਤੋਂ ਗਲੋਬਲ ਅਫੇਅਰਜ਼ ਦੀ ਡਿਗਰੀ ਹਾਸਲ ਕੀਤੀ। ਉਨ੍ਹਾਂ ਨੇ 'ਬਲੂ ਹਸਕੀ ਗਰੁੱਪ' ਨਾਂ ਦੀ ਸਲਾਹਕਾਰ ਕੰਪਨੀ ਬਣਾਈ ਅਤੇ ਜ਼ਮੀਨੀ ਪੱਧਰ 'ਤੇ ਲੋਕਾਂ ਨਾਲ ਜੁੜ ਕੇ ਕੰਮ ਕੀਤਾ। ਚੋਣਾਂ ਵਿੱਚ ਉਨ੍ਹਾਂ ਦਾ ਮੁੱਖ ਏਜੰਡਾ ਸਸਤੇ ਮਕਾਨ, ਵਧੀਆ ਸਿਹਤ ਸਹੂਲਤਾਂ, ਸਰਕਾਰੀ ਸਿੱਖਿਆ, ਪਰਵਾਸੀਆਂ ਦੇ ਹੱਕ ਅਤੇ ਆਮ ਲੋਕਾਂ ਦੀਆਂ ਆਰਥਿਕ ਮੁਸ਼ਕਲਾਂ ਹੱਲ ਕਰਨਾ ਰਿਹਾ ਹੈ। ਉਨ੍ਹਾਂ ਦੀ ਇਹ ਜਿੱਤ ਅਮਰੀਕਾ ਦੀ ਰਾਜਨੀਤੀ ਵਿੱਚ ਸਿੱਖਾਂ ਅਤੇ ਭਾਰਤੀ ਭਾਈਚਾਰੇ ਦੀ ਵਧਦੀ ਤਾਕਤ ਨੂੰ ਦਰਸਾਉਂਦੀ ਹੈ। ਉਨ੍ਹਾਂ ਦੀ ਚੋਣ ਮੁਹਿੰਮ ਨੂੰ ਭਾਈਚਾਰੇ ਦੀਆਂ ਜਥੇਬੰਦੀਆਂ ਅਤੇ ਅਮਰੀਕੀ ਸੰਸਦ ਮੈਂਬਰ ਰੋਅ ਖੰਨਾ ਸਮੇਤ ਕਈ ਭਾਰਤੀ-ਅਮਰੀਕੀ ਆਗੂਆਂ ਦਾ ਸਾਥ ਮਿਲਿਆ। ਇਸ ਚੋਣ ਨੂੰ ਅਮਰੀਕਾ ਦੀ ਰਾਜਨੀਤੀ ਵਿੱਚ ਪਰਵਾਸੀਆਂ ਦੀ ਨੁਮਾਇੰਦਗੀ ਪੱਖੋਂ ਇੱਕ ਅਹਿਮ ਕਦਮ ਮੰਨਿਆ ਜਾ ਰਿਹਾ ਹੈ। ਜੋਤ ਸਿੰਘ ਦੀ ਚੋਣ ਮੁਹਿੰਮ ਦੌਰਾਨ "ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ" ਦੇ ਜੈਕਾਰੇ ਗੂੰਜਦੇ ਰਹੇ। ਜਿੱਤ ਮਗਰੋਂ ਆਪਣੇ ਸਮਰਥਕਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ, "ਅਖੀਰ ਮੈਂ ਆਪਣੀ ਜਾਣ-ਪਛਾਣ ਕਰਵਾਉਂਦਾ ਹਾਂ। ਮੈਂ ਜੋਤ ਸਿੰਘ ਹਾਂ, ਤੁਹਾਡਾ ਨਵਾਂ ਚੁਣਿਆ ਗਿਆ ਸਟੇਟ ਰਿਪ੍ਰੈਜ਼ੈਂਟੇਟਿਵ। ਅਸੀਂ ਇੱਥੇ ਡਿਸਟ੍ਰਿਕਟ 97 ਵਿੱਚ ਆਪਣੇ ਭਾਈਚਾਰੇ ਲਈ ਇਤਿਹਾਸ ਸਿਰਜ ਦਿੱਤਾ ਹੈ ਅਤੇ ਇਹ ਸਭ ਤੁਹਾਡੇ ਸਾਰਿਆਂ ਕਰਕੇ ਹੀ ਸੰਭਵ ਹੋਇਆ ਹੈ।"

sant sagar