ਟਰੰਪ ਦੀ ਸਿਆਸੀ ਹਾਰ ਨਾਲ ਆਸਟਰੇਲੀਆ ਦੀਆਂ ਚਿੰਤਾਵਾਂ ਵਧੀਆਂ
ਟਰੰਪ ਦੀ ਸਿਆਸੀ ਹਾਰ ਨਾਲ ਆਸਟਰੇਲੀਆ ਦੀਆਂ ਚਿੰਤਾਵਾਂ ਵਧੀਆਂ
ਅਮਰੀਕਾ ਵਿੱਚ ਬਦਲੇਗਾ ਸੱਤਾ ਦਾ ਸਮੀਕਰਨ ਆਸਟਰੇਲੀਆ ਲਈ ਅਮਰੀਕਾ ਦੀਆਂ ਮੱਧਕਾਲੀ ਚੋਣਾਂ ਵਿੱਚ ਰਾਸ਼ਟਰਪਤੀ ਡੋਨਲਡ ਟਰੰਪ ਦੀ ਪਾਰਟੀ ਨੂੰ ਲੱਗਾ ਝਟਕਾ ਸਿਰਫ਼ ਵਿਦੇਸ਼ੀ ਸਿਆਸੀ ਘਟਨਾ ਨਹੀਂ, ਸਗੋਂ ਵਪਾਰ, ਰੱਖਿਆ ਅਤੇ ਆਰਥਿਕਤਾ ਨਾਲ ਜੁੜਿਆ ਅਹਿਮ ਮਾਮਲਾ ਹੈ। ਆਸਟਰੇਲੀਆਈ ਕੌਮੀ ਯੂਨੀਵਰਸਿਟੀ ਦੇ ਅੰਤਰਰਾਸ਼ਟਰੀ ਸਬੰਧਾਂ ਦੇ ਮਾਹਿਰ ਵੇਸਲੀ ਵਿਡਮਾਇਰ ਅਨੁਸਾਰ, ਇਨ੍ਹਾਂ ਨਤੀਜਿਆਂ ਨਾਲ ਅਮਰੀਕੀ ਰਾਸ਼ਟਰਪਤੀ ਦੀਆਂ ਨੀਤੀਆਂ ਨੂੰ ਲਾਗੂ ਕਰਨ ਦੀ ਸਮਰੱਥਾ ਪ੍ਰਭਾਵਿਤ ਹੋ ਸਕਦੀ ਹੈ। ਅਮਰੀਕਾ ਵਿੱਚ ਡੈਮੋਕ੍ਰੇਟਿਕ ਪਾਰਟੀ ਦੀ ਮਜ਼ਬੂਤੀ ਨਾਲ ਟਰੰਪ ਦੀਆਂ ਨੀਤੀਆਂ ’ਤੇ ਸੰਸਦੀ ਨਿਗਰਾਨੀ ਵਧਣ ਦੀ ਸੰਭਾਵਨਾ ਹੈ। ਇਸ ਦਾ ਸਿੱਧਾ ਅਸਰ ਆਸਟਰੇਲੀਆ ਨਾਲ ਅਮਰੀਕਾ ਦੇ ਵਪਾਰਕ ਸਬੰਧਾਂ ਅਤੇ ਰੱਖਿਆ ਸਹਿਯੋਗ ’ਤੇ ਪੈ ਸਕਦਾ ਹੈ। ਆਸਟਰੇਲੀਆ ਦੇ ਖ਼ਜ਼ਾਨਾ ਮੰਤਰੀ ਜਿਮ ਚੈਲਮਰਜ਼ ਨੇ ਵੀ ਅਮਰੀਕੀ ਚੋਣਾਂ ਦੇ ਆਰਥਿਕ ਪ੍ਰਭਾਵਾਂ ਵੱਲ ਧਿਆਨ ਦਿਵਾਇਆ ਹੈ। ਵਪਾਰਕ ਟੈਕਸਾਂ, ਮਹਿੰਗਾਈ ਅਤੇ ਊਰਜਾ ਕੀਮਤਾਂ ਵਿੱਚ ਉਤਰਾਅ-ਚੜ੍ਹਾਅ ਆਸਟਰੇਲੀਆਈ ਲੋਕਾਂ ਦੀ ਜੇਬ ’ਤੇ ਅਸਰ ਪਾ ਸਕਦੇ ਹਨ। ਇਸ ਲਈ ਵਾਸ਼ਿੰਗਟਨ ਦੇ ਸੱਤਾ ਸਮੀਕਰਨ ਕੈਨਬਰਾ ਲਈ ਵੀ ਬੇਹੱਦ ਮਹੱਤਵਪੂਰਨ ਹਨ।
.jpg)
.jpg)




.jpg)
.jpg)
.jpg)



.jpg)
.jpg)

.jpg)

.jpg)