ਰਿਆਧ ਅਤੇ ਦਮਾਮ ਦੀਆਂ ਉਡਾਣਾਂ 7 ਨਵੰਬਰ ਤੱਕ ਰੱਦ; ਜੇਦਾਹ ਸੇਵਾ 31 ਅਕਤੂਬਰ ਤੱਕ ਮੁਅੱਤਲ
ਰਿਆਧ ਅਤੇ ਦਮਾਮ ਦੀਆਂ ਉਡਾਣਾਂ 7 ਨਵੰਬਰ ਤੱਕ ਰੱਦ; ਜੇਦਾਹ ਸੇਵਾ 31 ਅਕਤੂਬਰ ਤੱਕ ਮੁਅੱਤਲ
ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈੱਸ ਨੇ ਸ਼ਨਿੱਚਰਵਾਰ ਨੂੰ ਰਿਆਧ ਅਤੇ ਦਮਾਮ ਲਈ ਆਪਣੀਆਂ-ਆਪਣੀਆਂ ਉਡਾਣਾਂ 7 ਨਵੰਬਰ ਤੱਕ ਰੱਦ ਰੱਖਣ ਦਾ ਐਲਾਨ ਕੀਤਾ ਹੈ, ਜਦਕਿ ਜੇਦਾਹ ਲਈ ਸੇਵਾਵਾਂ 31 ਅਕਤੂਬਰ ਤੱਕ ਮੁਅੱਤਲ ਰਹਿਣਗੀਆਂ।ਵਧਦੇ ਭੂ-ਰਾਜਨੀਤਿਕ ਤਣਾਅ ਅਤੇ ਖਾੜੀ ਦੇਸ਼ਾਂ ਦੇ ਹਵਾਈ ਅੱਡਿਆਂ ’ਤੇ ਹੋਏ ਹਮਲਿਆਂ ਦਰਮਿਆਨ ਇੰਡੀਗੋ ਅਤੇ ਅਕਾਸਾ ਏਅਰ ਨੇ ਵੀ ਸਾਊਦੀ ਅਰਬ ਦੇ ਸ਼ਹਿਰਾਂ ਲਈ ਆਪਣੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ।ਏਅਰ ਇੰਡੀਆ ਨੇ 'ਐਕਸ' (ਟਵਿੱਟਰ) ’ਤੇ ਇੱਕ ਪੋਸਟ ਵਿੱਚ ਕਿਹਾ, "ਖੇਤਰ ਵਿੱਚ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਰਿਆਧ ਅਤੇ ਦਮਾਮ ਤੋਂ ਆਉਣ-ਜਾਣ ਵਾਲੀਆਂ ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈੱਸ ਦੀਆਂ ਉਡਾਣਾਂ 7 ਨਵੰਬਰ 2026 ਤੱਕ ਮੁਅੱਤਲ ਰਹਿਣਗੀਆਂ, ਜਦਕਿ ਜੇਦਾਹ ਤੋਂ ਆਉਣ-ਜਾਣ ਵਾਲੀਆਂ ਉਡਾਣਾਂ 31 ਅਕਤੂਬਰ 2026 ਤੱਕ ਮੁਅੱਤਲ ਰਹਿਣਗੀਆਂ।" ਹਵਾਈ ਕੰਪਨੀ ਨੇ ਦੱਸਿਆ ਕਿ 24 ਅਕਤੂਬਰ 2026 ਜਾਂ ਉਸ ਤੋਂ ਪਹਿਲਾਂ ਜਾਰੀ ਕੀਤੀਆਂ ਗਈਆਂ ਕਨਫਰਮ ਟਿਕਟਾਂ ਵਾਲੇ ਯਾਤਰੀ ਆਪਣੀ ਸੁਵਿਧਾ ਅਨੁਸਾਰ ਬੁਕਿੰਗ ਵਿੱਚ ਬਦਲਾਅ ਕਰ ਸਕਦੇ ਹਨ ਜਾਂ ਟਿਕਟ ਰੱਦ ਕਰਵਾਉਣ ’ਤੇ ਪੂਰਾ ਰਿਫੰਡ (ਭੁਗਤਾਨ) ਪ੍ਰਾਪਤ ਕਰ ਸਕਦੇ ਹਨ। ਇਸ ਤੋਂ ਪਹਿਲਾਂ, ਦੋਵਾਂ ਕੰਪਨੀਆਂ ਨੇ ਸਾਊਦੀ ਅਰਬ ਲਈ ਆਪਣੀਆਂ ਉਡਾਣਾਂ 24 ਅਕਤੂਬਰ ਤੱਕ ਰੱਦ ਕੀਤੀਆਂ ਸਨ। ਰਿਆਧ ਅਤੇ ਦਮਾਮ ਤੋਂ ਆਉਣ-ਜਾਣ ਵਾਲੇ ਉਹ ਯਾਤਰੀ, ਜਿਨ੍ਹਾਂ ਦੀ ਅਸਲ ਯਾਤਰਾ ਦੀ ਮਿਤੀ 7 ਨਵੰਬਰ 2026 ਤੱਕ ਹੈ, ਉਪਲਬਧਤਾ ਦੇ ਆਧਾਰ ’ਤੇ ਸਾਊਦੀ ਅਰਬ ਵਿੱਚ ਏਅਰ ਇੰਡੀਆ ਦੇ ਕਿਸੇ ਵੀ ਚੱਲ ਰਹੇ ਹਵਾਈ ਅੱਡੇ ਤੋਂ ਆਉਣ-ਜਾਣ ਲਈ ਇੱਕ ਵਾਰ ਮੁਫ਼ਤ ਵਿੱਚ ਬੁਕਿੰਗ ਬਦਲਵਾ ਸਕਦੇ ਹਨ। ਇਹ ਸੁਵਿਧਾ 21 ਨਵੰਬਰ 2026 ਤੱਕ ਦੀ ਯਾਤਰਾ ਲਈ ਉਪਲੱਬਧ ਹੋਵੇਗੀ।
.jpg)

.jpg)



.jpg)
.jpg)
.jpg)



.jpg)
.jpg)

.jpg)

.jpg)
.jpg)