ਲੰਡਨ ’ਚ ਪੰਜਾਬਣ ਦੇ ਕਤਲ ਦੀ ਸੁਣਵਾਈ ਅਗਲੇ ਸਾਲ ਤੋਂ
ਲੰਡਨ ’ਚ ਪੰਜਾਬਣ ਦੇ ਕਤਲ ਦੀ ਸੁਣਵਾਈ ਅਗਲੇ ਸਾਲ ਤੋਂ
ਪੱਛਮੀ ਲੰਡਨ ਵਿੱਚ ਪੰਜਾਬੀ ਮੂਲ ਦੀ ਕਿਰਨਦੀਪ ਕੌਰ ਦੀ ਚਾਕੂ ਮਾਰ ਕੇ ਹੱਤਿਆ ਕਰਨ ਦੇ ਮਾਮਲੇ ਵਿੱਚ 44 ਸਾਲਾ ਮੁਲਜ਼ਮ ਡੈਨੀਅਲ ਸੀਨ ਜੇਮਜ਼ ਖ਼ਿਲਾਫ਼ ਮੁਕੱਦਮੇ ਦੀ ਸੁਣਵਾਈ ਅਗਲੇ ਸਾਲ 12 ਅਪਰੈਲ ਤੋਂ ਸ਼ੁਰੂ ਹੋਵੇਗੀ। ਕਿਰਨਦੀਪ ਦੀ 12 ਜੁਲਾਈ ਨੂੰ ਉਸ ਦੇ ਘਰ ਵਿੱਚ ਸੌਂਦੇ ਸਮੇਂ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਮਾਮਲੇ ਦੀ ਸੁਣਵਾਈ ਅੱਜ ਹੋਈ ਜਿਸ ਦੌਰਾਨ ਆਇਲਵਰਥ ਕਰਾਊਨ ਕੋਰਟ ਵਿੱਚ ਦੱਸਿਆ ਗਿਆ ਕਿ ਜੇਮਜ਼ ’ਤੇ ਹੇਜ਼ ਇਲਾਕੇ ਵਿੱਚ ਯੂਕਸਬ੍ਰਿਜ ਰੋਡ ਸਥਿਤ ਕਿਰਨਦੀਪ ਦੇ ਘਰ ਵਿੱਚ ਦਾਖ਼ਲ ਹੋ ਕੇ ਉਸ ’ਤੇ ਹਮਲਾ ਕਰਨ ਦਾ ਦੋਸ਼ ਹੈ। 24 ਸਾਲਾ ਕਿਰਨਦੀਪ ਦੋ ਸਾਲ ਪਹਿਲਾਂ ਪੰਜਾਬ ਤੋਂ ਬਰਤਾਨੀਆ ਆਈ ਸੀ। ਹਮਲੇ ਸਮੇਂ ਉਹ ਆਪਣੇ ਪਤੀ ਅਤੇ ਤਿੰਨ ਮਹੀਨਿਆਂ ਦੇ ਬੱਚੇ ਨਾਲ ਬਿਸਤਰੇ ’ਤੇ ਸੁੱਤੀ ਹੋਈ ਸੀ। ਮੁਲਜ਼ਮ ਹਾਲੇ ਵੀ ਹਿਰਾਸਤ ਵਿੱਚ ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ਨੂੰ ਦੱਸਿਆ ਗਿਆ ਕਿ ਜੇਮਜ਼ ਹਾਲੇ ਵੀ ਹਿਰਾਸਤ ਵਿੱਚ ਹੈ ਅਤੇ ਹੁਣ ਉਹ ਵ੍ਹੀਲਚੇਅਰ ਦੀ ਵਰਤੋਂ ਕਰਦਾ ਹੈ। ਰਿਪੋਰਟ ਮੁਤਾਬਕ ਸਰਕਾਰੀ ਵਕੀਲ ਮੁਕੁਲ ਚਾਵਲਾ ਨੇ ਕਿਹਾ ਕਿ ਘਟਨਾ ਦੇ ਸਮੇਂ ਤੱਕ ਮੁਲਜ਼ਮ ਆਪਣੇ ਪੈਰਾਂ ’ਤੇ ਤੁਰਨ-ਫਿਰਨ ਦੇ ਸਮਰੱਥ ਸੀ। ਅਗਲੇ ਸਾਲ 12 ਅਪਰੈਲ ਨੂੰ ਜਿਊਰੀ ਦੀ ਹਾਜ਼ਰੀ ਵਿੱਚ ਮੁਕੱਦਮੇ ਦੀ ਸੁਣਵਾਈ ਸ਼ੁਰੂ ਹੋਵੇਗੀ ਅਤੇ ਸਬੂਤ ਪੇਸ਼ ਕੀਤੇ ਜਾਣਗੇ। ਘਟਨਾ ਤੋਂ ਬਾਅਦ ਮੈਟਰੋਪੋਲੀਟਨ ਪੁਲੀਸ ਦੇ ਜਾਸੂਸ ਮੁਖੀ ਆਲਮ ਭੰਗੂ ਨੇ ਕਿਹਾ ਸੀ ਕਿ ਇਸ ਘਟਨਾ ਵਿੱਚ ਇਕ ਔਰਤ ਦੀ ਮੌਤ ਹੋਈ ਹੈ, ਜਦਕਿ ਇਕ ਹੋਰ ਵਿਅਕਤੀ ਜ਼ਖ਼ਮੀ ਹੋ ਕੇ ਹਸਪਤਾਲ ਦਾਖ਼ਲ ਹੋਇਆ ਹੈ। ਉਨ੍ਹਾਂ ਕਿਹਾ ਸੀ ਕਿ ਇਸ ਘਟਨਾ ਕਾਰਨ ਭਾਈਚਾਰੇ ਵਿੱਚ ਚਿੰਤਾ ਪੈਦਾ ਹੋਣ ਦੀ ਸੰਭਾਵਨਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਲਾਕੇ ਵਿੱਚ ਪੁਲੀਸ ਦੀ ਮੌਜੂਦਗੀ ਵਧਾਈ ਜਾਵੇਗੀ। ਸਿੱਖ ਭਾਈਚਾਰੇ ਨੇ ਨਸਲੀ ਹਿੰਸਾ ਹੋਣ ਦਾ ਖ਼ਦਸ਼ਾ ਜਤਾਇਆ ਹਮਲੇ ਮਗਰੋਂ ਭਾਈਚਾਰਕ ਜਥੇਬੰਦੀਆਂ ਨੇ ਖ਼ਦਸ਼ਾ ਜਤਾਇਆ ਸੀ ਕਿ ਇਹ ਸਿੱਖਾਂ ਵਿਰੁੱਧ ਨਸਲੀ ਹਿੰਸਾ ਹੋ ਸਕਦੀ ਹੈ। ਇਸ ਤੋਂ ਕੁਝ ਹਫ਼ਤੇ ਪਹਿਲਾਂ ਦੱਖਣ-ਪੂਰਬੀ ਇੰਗਲੈਂਡ ਵਿੱਚ ਇਕ ਨਾਬਾਲਗ ਦੇ ਕਤਲ ਮਾਮਲੇ ਵਿੱਚ ਬਰਤਾਨਵੀ ਸਿੱਖ ਵਿਕਰਮ ਦਿਗਵਾ ਨੂੰ ਦੋਸ਼ੀ ਠਹਿਰਾਇਆ ਗਿਆ ਸੀ। 23 ਸਾਲਾ ਦਿਗਵਾ ਨੂੰ 18 ਸਾਲਾ ਹੈਨਰੀ ਨੋਵਾਕ ਦੀ ਚਾਕੂ ਮਾਰ ਕੇ ਹੱਤਿਆ ਕਰਨ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਸਿੱਖ ਨੈੱਟਵਰਕ ਨੇ ਬਰਤਾਨਵੀ ਸੰਸਦ ਵਿੱਚ ਇਕ ਸਰਵੇਖਣ ਦੇ ਨਤੀਜੇ ਪੇਸ਼ ਕੀਤੇ ਸਨ। ਇਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਦਿਗਵਾ ਦੇ ਕੇਸ ਤੋਂ ਬਾਅਦ ਸਰਵੇਖਣ ਵਿੱਚ ਸ਼ਾਮਲ 40 ਫ਼ੀਸਦੀ ਲੋਕਾਂ ਨੇ ਸਿੱਖਾਂ ਵਿਰੁੱਧ ਨਸਲੀ ਹਿੰਸਾ ਜਾਂ ਅਜਿਹੀਆਂ ਘਟਨਾਵਾਂ ਦੇਖਣ ਦੀ ਗੱਲ ਕਹੀ ਸੀ। ਕਿਰਨਦੀਪ ਦੀ ਮੌਤ ਤੋਂ ਬਾਅਦ ਪੰਜਾਬ ਵਿੱਚ ਰਹਿੰਦੇ ਉਸ ਦੇ ਪਰਿਵਾਰ ਨੇ ਕਿਹਾ ਸੀ ਕਿ ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਲੰਡਨ ਵਿੱਚ ਉਸ ਨਾਲ ਅਜਿਹੀ ਘਟਨਾ ਵਾਪਰ ਸਕਦੀ ਹੈ। ਸਬੰਧਤ ਖਬਰ: London Murder Case: 20 ਸਾਲਾ ਪੰਜਾਬੀ ਨੌਜਵਾਨ ਨਵਜੋਤ ਸਿੰਘ ’ਤੇ ਕਤਲ ਦੇ ਦੋਸ਼ !
.jpg)

.jpg)



.jpg)
.jpg)
.jpg)



.jpg)
.jpg)

.jpg)

.jpg)