ਯਮਨ ’ਚ ਹੂਤੀ ਬਾਗੀਆਂ ਵਲੋਂ ਹਮਲਾ; ਰਾਸ਼ਟਰਪਤੀ ਵਾਲ-ਵਾਲ ਬਚੇ
ਯਮਨ ’ਚ ਹੂਤੀ ਬਾਗੀਆਂ ਵਲੋਂ ਹਮਲਾ; ਰਾਸ਼ਟਰਪਤੀ ਵਾਲ-ਵਾਲ ਬਚੇ
ਯਮਨ ਦੇ ਰਾਸ਼ਟਰਪਤੀ ਭਵਨ ’ਤੇ ਹੂਤੀ ਬਾਗੀਆਂ ਵੱਲੋਂ ਪੰਜ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ ਗਈਆਂ । ਹਮਲੇ ਵੇਲੇ ਪ੍ਰਧਾਨ ਮੰਤਰੀ ਮੋਹਸਿਨ ਅਲ ਜ਼ਿੰਦਾਨੀ ਤੇ ਸਰਕਾਰ ਦੇ ਕਈ ਮੰਤਰੀ ਭਵਨ ਵਿਚ ਮੌਜੂਦ ਸਨ ਤੇ ਇਹ ਸਾਰੇ ਸੁਰੱਖਿਅਤ ਹਨ। ਜਾਣਕਾਰੀ ਅਨੁਸਾਰ ਅਦਨ ਵਿੱਚ ਕਈ ਧਮਾਕੇ ਹੋਏ। ਇੱਕ ਅਧਿਕਾਰੀ ਨੇ ਦੱਸਿਆ ਕਿ ਇਸ ਘਟਨਾ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਛੇ ਹੋਰ ਜ਼ਖ਼ਮੀ ਹੋ ਗਏ। ਉੱਤਰੀ ਯਮਨ ਵਿੱਚ ਸਰਗਰਮ ਇਰਾਨ-ਸਮਰਥਿਤ ਹੂਤੀ ਬਾਗ਼ੀਆਂ ਨੇ ਛੇਤੀ ਹੀ ਹਮਲੇ ਦੀ ਜ਼ਿੰਮੇਵਾਰੀ ਲੈ ਲਈ। ਇਹ ਮਹਿਲ ਇਲਾਕੇ ਵਿੱਚ ਇੱਕ ਦੁਰਲੱਭ ਹਮਲਾ ਹੈ। ਇਰਾਨ ਜੰਗ ਦੇ ਨਵੇਂ ਮੋਰਚੇ ’ਤੇ ਬਾਗ਼ੀਆਂ ਅਤੇ ਸਾਊਦੀ ਅਰਬ ਦੀ ਅਗਵਾਈ ਵਾਲੇ ਗੱਠਜੋੜ ਵਿਚਾਲੇ ਲੜਾਈ ਤੇਜ਼ ਹੋਣ ਕਾਰਨ ਖੇਤਰ ਵਿੱਚ ਤਣਾਅ ਵਧਿਆ ਹੋਇਆ ਹੈ। ਧਮਾਕਿਆਂ ਮਗਰੋਂ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਅਤੇ ਲੋਕ ਉੱਥੋਂ ਭੱਜਣ ਲੱਗੇ। ਅਦਨ ਸਥਿਤ ਸਰਕਾਰੀ ਖ਼ਬਰ ਏਜੰਸੀ ਸਾਬਾ ਮੁਤਾਬਕ ਯਮਨ ਸਰਕਾਰ ਨੇ ਕਿਹਾ ਕਿ ਹੂਤੀਆਂ ਨੇ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਹਮਲਾ ਕੀਤਾ। ਇੱਕ ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ ਘੱਟੋ-ਘੱਟ ਦੋ ਧਮਾਕੇ ਮਆਸ਼ਿਕ ਮਹਿਲ ਨੇੜੇ ਪਹਾੜੀ ਉੱਤੇ ਅਤੇ ਦੋ ਹੋਰ ਸੁਰੱਖਿਆ ਗੇਟ ਦੇ ਨੇੜੇ ਹੋਏ। ਅਧਿਕਾਰੀਆਂ ਨੇ ਮੀਡੀਆ ਨਾਲ ਗੱਲ ਕਰਨ ਦੀ ਇਜਾਜ਼ਤ ਨਾ ਹੋਣ ਕਾਰਨ ਆਪਣਾ ਨਾਂ ਜ਼ਾਹਰ ਨਹੀਂ ਕੀਤਾ। ਯਮਨ ਸਰਕਾਰ ਦੇ ਕਈ ਆਗੂ ਦੇਸ਼ ਤੋਂ ਬਾਹਰ ਰਹਿ ਰਹੇ ਹਨ। ਇੱਕ ਸਰਕਾਰੀ ਅਧਿਕਾਰੀ ਨੇ ਕਿਹਾ ਕਿ ਅਦਨ ਵਿੱਚ ਮੌਜੂਦ ਸਰਕਾਰੀ ਆਗੂ ਸੁਰੱਖਿਅਤ ਹਨ। ਸਾਊਦੀ ਅਰਬ ’ਤੇ ਵੀ ਹਮਲਿਆਂ ਦੀਆਂ ਕੋਸ਼ਿਸ਼ਾਂ ਹੂਤੀਆਂ ਨੇ ਕਿਹਾ ਕਿ ਉਨ੍ਹਾਂ ਨੇ ਸਾਊਦੀ ਅਰਬ ਦੇ ਦੁਸ਼ਮਣ ਨਾਲ ਜੁੜੇ ਫ਼ੌਜੀ ਕਾਰਵਾਈ ਕੇਂਦਰ ਨੂੰ ਨਿਸ਼ਾਨਾ ਬਣਾਇਆ। ਇਹ ਹਮਲੇ ਸਾਊਦੀ ਅਰਬ ਦੇ ਹਵਾਈ ਅੱਡਿਆਂ ਅਤੇ ਤੇਲ ਸਬੰਧੀ ਢਾਂਚੇ ’ਤੇ ਕੀਤੇ ਜਾ ਰਹੇ ਹਮਲਿਆਂ ਦੀ ਲੜੀ ਦਾ ਹਿੱਸਾ ਹਨ। ਵੀਰਵਾਰ ਨੂੰ ਇਸ ਤੋਂ ਪਹਿਲਾਂ ਸਾਊਦੀ ਅਰਬ ਦੀ ਅਗਵਾਈ ਵਾਲੇ ਗੱਠਜੋੜ ਨੇ ਦਾਅਵਾ ਕੀਤਾ ਕਿ ਮਦੀਨਾ ਸੂਬੇ ਦੇ ਉੱਪਰ ਇੱਕ ਕਰੂਜ਼ ਮਿਜ਼ਾਈਲ ਨੂੰ ਰੋਕਿਆ ਗਿਆ। ਉਡਾਣਾਂ ਦੀ ਨਿਗਰਾਨੀ ਕਰਨ ਵਾਲੀ ਫਲਾਈਟਰੇਡਾਰ 24 ਮੁਤਾਬਕ ਜੇਦਾ ਹਵਾਈ ਅੱਡੇ ’ਤੇ ਦਰਜਨਾਂ ਉਡਾਣਾਂ ਰੱਦ ਹੋਈਆਂ ਜਾਂ ਦੇਰੀ ਨਾਲ ਚੱਲੀਆਂ। ਸਾਊਦੀ ਅਰਬ ਨੇ ਪੂਰਬੀ ਸੂਬੇ ਵਿੱਚ ਇੱਕ ਡਰੋਨ ਨਸ਼ਟ ਕਰਨ ਅਤੇ ਖ਼ਮੀਸ ਮੁਸ਼ੈਤ ਵਿੱਚ ਇੱਕ ਹੋਰ ਡਰੋਨ ਰੋਕਣ ਦਾ ਵੀ ਦਾਅਵਾ ਕੀਤਾ। ਤਾਈਜ਼ ਸ਼ਹਿਰ ਵਿੱਚ ਜ਼ਰੂਰੀ ਵਸਤਾਂ ਦੀ ਕਿੱਲਤ ਯਮਨ ਵਿੱਚ ਮੁੜ ਤੇਜ਼ ਹੋਈ ਲੜਾਈ ਨੇ ਚਾਰ ਸਾਲਾਂ ਦੇ ਮੁਕਾਬਲਤਨ ਸ਼ਾਂਤ ਦੌਰ ਮਗਰੋਂ ਘਰੇਲੂ ਜੰਗ ਨੂੰ ਹੋਰ ਭਿਆਨਕ ਬਣਾ ਦਿੱਤਾ ਹੈ। ਹੂਤੀਆਂ ਦੀ ਘੇਰਾਬੰਦੀ ਹੇਠ ਤਾਈਜ਼ ਸ਼ਹਿਰ ਵਿੱਚ ਲੋਕਾਂ ਨੂੰ ਆਟਾ, ਰਸੋਈ ਗੈਸ ਅਤੇ ਬਾਲਣ ਵਰਗੀਆਂ ਬੁਨਿਆਦੀ ਵਸਤਾਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿੱਥੇ ਵਸਤਾਂ ਮਿਲਦੀਆਂ ਹਨ, ਉੱਥੇ ਕੀਮਤਾਂ ਬਹੁਤ ਵਧ ਗਈਆਂ ਹਨ। ਵਿਸ਼ਵ ਖੁਰਾਕ ਪ੍ਰੋਗਰਾਮ ਨੇ ਕਿਹਾ ਕਿ ਉਹ ਤਾਈਜ਼ ਵਿੱਚ ਮਦਦ ’ਤੇ ਨਿਰਭਰ ਛੇ ਲੱਖ ਤੋਂ ਵੱਧ ਲੋਕਾਂ ਤੱਕ ਰਾਹਤ ਨਹੀਂ ਪਹੁੰਚਾ ਸਕਦਾ। ਕੌਮਾਂਤਰੀ ਰੈੱਡ ਕਰਾਸ ਕਮੇਟੀ ਮੁਤਾਬਕ ਤਾਈਜ਼ ਵਿੱਚ ਜਾਨੀ ਨੁਕਸਾਨ ਬਹੁਤ ਵੱਧ ਰਿਹਾ ਹੈ।
.jpg)

.jpg)



.jpg)
.jpg)
.jpg)


.jpg)

.jpg)

.jpg)

.jpg)