ਭਾਰਤ ’ਚ ਹੋ ਰਹੇ ਰੋਸ ਵਿਖਾਵਿਆਂ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ

ਭਾਰਤ ’ਚ ਹੋ ਰਹੇ ਰੋਸ ਵਿਖਾਵਿਆਂ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ

ਭਾਰਤ ’ਚ ਹੋ ਰਹੇ ਰੋਸ ਵਿਖਾਵਿਆਂ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ
ਲੰਡਨ ਵਿੱਚ ਇੰਡੀਆ ਹਾਊਸ ਦੇ ਬਾਹਰ ਮੁਜ਼ਾਹਰਾ ਕਰਦੇ ਹੋਏ ਪਰਵਾਸੀ ਭਾਰਤੀ। -ਫੋਟੋ: ਪੀਟੀਆਈ ਬਰਤਾਨੀਆ ਵਿੱਚ ਕੁਝ ਪਰਵਾਸੀ ਭਾਰਤੀ ਜਥੇਬੰਦੀਆਂ ਨੇ ਨਵੀਂ ਦਿੱਲੀ ਵਿੱਚ ਹੋ ਰਹੇ ਮੁਜ਼ਾਹਰਿਆਂ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕਰਨ ਲਈ ਲੰਡਨ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਇੱਕ ‘ਐਮਰਜੈਂਸੀ ਰੋਸ ਮੁਜ਼ਾਹਰਾ’ ਕੀਤਾ। ਮੰਗਲਵਾਰ ਸ਼ਾਮ ਨੂੰ ਇਹ ਵਿਖਾਵਾ ਸਾਊਥ ਏਸ਼ੀਆ ਸੌਲਿਡੈਰਿਟੀ ਗਰੁੱਪ, ਕੈਂਬਰਿਜ ਸਾਊਥ ਏਸ਼ੀਅਨ ਫੋਰਮ ਅਗੇਂਸਟ ਹਿੰਦੁਤਵ, ਇੰਡੀਅਨ ਵਰਕਰਜ਼ ਐਸੋਸੀਏਸ਼ਨ ਅਤੇ ਐੱਸ ਓ ਏ ਐੱਸ ਅੰਬੇਡਕਰ ਸੁਸਾਇਟੀ ਸਣੇ ਕਈ ਹੋਰ ਜਥੇਬੰਦੀਆਂ ਨੇ ਕੀਤਾ ਸੀ। ਇਸ ਇਕੱਠ ਵਿੱਚ ਵੱਡੀ ਗਿਣਤੀ ਵਿਦਿਆਰਥੀ ਸ਼ਾਮਲ ਹੋਏ, ਜਿਨ੍ਹਾਂ ਨੇ ‘ਜੰਤਰ ਮੰਤਰ 2.0 ਮੁਜ਼ਾਹਰਿਆਂ’ ਅਤੇ ਭਾਰਤ ਵਿੱਚ ਵੋਟ ਦੇ ਅਧਿਕਾਰ ਤੇ ਮੁਜ਼ਾਹਰਾ ਕਰਨ ਦੇ ਅਧਿਕਾਰ ਦੀ ਰਾਖੀ ਲਈ ਚੱਲ ਰਹੇ ਸੰਘਰਸ਼ ਨਾਲ ਆਪਣਾ ਸਮਰਥਨ ਦਰਜ ਕਰਵਾਇਆ। ਇਹ ਇਕੱਠ ਕੌਕਰੋਚ ਜਨਤਾ ਪਾਰਟੀ (ਸੀ ਜੇ ਪੀ) ਦੀਆਂ ਮੰਗਾਂ ਨੂੰ ਉਭਾਰਨ ਲਈ ਕੀਤਾ ਗਿਆ, ਜਿਸ ਵਿੱਚ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਹਟਾਉਣ ਅਤੇ ਭਾਰਤ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੁਧਾਈ (ਐੱਸ ਆਈ ਆਰ) ਨੂੰ ਰੱਦ ਕਰਨ ਦੀ ਮੰਗ ਸ਼ਾਮਲ ਹੈ। ਸਾਊਥ ਏਸ਼ੀਆ ਸੌਲਿਡੈਰਿਟੀ ਗਰੁੱਪ ਦੀ ਮੁਕਤੀ ਸ਼ਾਹ ਨੇ ਕਿਹਾ, ‘‘ਇਹ ਸਿਰਫ਼ ਕਿਸੇ ਭ੍ਰਿਸ਼ਟ ਅਧਿਕਾਰੀ ਬਾਰੇ ਨਹੀਂ ਹੈ, ਇਹ ਜਨਤਕ ਵਿਦਰੋਹ ਹੈ। ਬਰਤਾਨੀਆ ਵਿੱਚ ਸਾਡੇ ਲਈ ਇਹ ਖ਼ਾਸ ਤੌਰ ’ਤੇ ਅਹਿਮ ਹੈ ਕਿਉਂਕਿ ਇਹ ਸ਼ਾਸਨ ਧੁਰ ਸੱਜੇ ਪੱਖੀ ਹੈ।’’ ਵਿਦਿਆਰਥੀ ਜਥੇਬੰਦੀਆਂ ਦੇ ਆਗੂਆਂ ਨੇ ਇਕੱਠ ਨੂੰ ਸੰਬੋਧਨ ਕੀਤਾ ਅਤੇ ਮੈਂਬਰਾਂ ਨੂੰ ਭਾਰਤ ਵਿੱਚ ਮੁਜ਼ਾਹਰਾਕਾਰੀਆਂ ਨਾਲ ਜੁੜਨ ਦਾ ਸੱਦਾ ਦਿੱਤਾ। ਮੁਜ਼ਾਹਰਾਕਾਰੀਆਂ ਨੇ ਹੱਥਾਂ ਵਿੱਚ ਤਖ਼ਤੀਆਂ ਫੜੀਆਂ ਹੋਈਆਂ ਸਨ ਜਿਨ੍ਹਾਂ ’ਤੇ ਮੁੱਖ ਚੋਣ ਕਮਿਸ਼ਨਰ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਅਤੇ ਮੁਜ਼ਾਹਰਾਕਾਰੀਆਂ, ਪੱਤਰਕਾਰਾਂ ਤੇ ਵਕੀਲਾਂ ਵਿਰੁੱਧ ਪੁਲੀਸ ਦੀ ਬੇਰਹਿਮੀ ਅਤੇ ਜਿਨਸੀ ਹਿੰਸਾ ਦੀ ਨਿਖੇਧੀ ਕੀਤੀ ਗਈ। ਇਹ ਮੁਜ਼ਾਹਰਾ ਵਿਆਪਕ ਸਮਰਥਨ ਦਾ ਹਿੱਸਾ ਸੀ, ਜਿਸ ਤਹਿਤ ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ (ਐੱਸ ਐੱਫ ਆਈ) ਯੂ ਕੇ ਵੱਲੋਂ ਹਫ਼ਤੇ ਦੌਰਾਨ ਕਾਰਡਿਫ, ਲੀਡਜ਼ ਅਤੇ ਐਡਿਨਬਰਾ ਵਿੱਚ ਵੀ ਇਕੱਠ ਕੀਤੇ ਗਏ।

sant sagar