ਸਟੱਡੀ ਵੀਜ਼ਾ ਨੇਮਾਂ ’ਚ ਸਖ਼ਤੀ ਕਾਰਨ ਭਾਰਤੀ ਵਿਦਿਆਰਥੀ ਪ੍ਰਭਾਵਿਤ

ਸਟੱਡੀ ਵੀਜ਼ਾ ਨੇਮਾਂ ’ਚ ਸਖ਼ਤੀ ਕਾਰਨ ਭਾਰਤੀ ਵਿਦਿਆਰਥੀ ਪ੍ਰਭਾਵਿਤ

ਸਟੱਡੀ ਵੀਜ਼ਾ ਨੇਮਾਂ ’ਚ ਸਖ਼ਤੀ ਕਾਰਨ ਭਾਰਤੀ ਵਿਦਿਆਰਥੀ ਪ੍ਰਭਾਵਿਤ
ਯੂ ਕੇ ਗ੍ਰਹਿ ਮੰਤਰਾਲੇ ਵੱਲੋਂ ਸਟੱਡੀ ਵੀਜ਼ਾ ਨਿਯਮਾਂ ਨੂੰ ਸਖ਼ਤ ਕੀਤੇ ਜਾਣ ਕਾਰਨ ਬਰਤਾਨਵੀ ਯੂਨੀਵਰਸਿਟੀਆਂ ਨੇ ਕੌਮਾਂਤਰੀ ਵਿਦਿਆਰਥੀਆਂ ਦੇ ਦਾਖ਼ਲਾ ਆਫ਼ਰ ਵਾਪਸ ਲੈਣੇ ਸ਼ੁਰੂ ਕਰ ਦਿੱਤੇ ਹਨ। ਇਸ ਕਾਰਨ ਭਾਰਤੀਆਂ ਸਮੇਤ ਕਈ ਮੁਲਕਾਂ ਦੇ ਵਿਦਿਆਰਥੀ ਪ੍ਰਭਾਵਿਤ ਹੋ ਰਹੇ ਹਨ। ‘ਫਾਇਨਾਂਸ਼ੀਅਲ... ਲੰਡਨ ਯੂ ਕੇ ਗ੍ਰਹਿ ਮੰਤਰਾਲੇ ਵੱਲੋਂ ਸਟੱਡੀ ਵੀਜ਼ਾ ਨਿਯਮਾਂ ਨੂੰ ਸਖ਼ਤ ਕੀਤੇ ਜਾਣ ਕਾਰਨ ਬਰਤਾਨਵੀ ਯੂਨੀਵਰਸਿਟੀਆਂ ਨੇ ਕੌਮਾਂਤਰੀ ਵਿਦਿਆਰਥੀਆਂ ਦੇ ਦਾਖ਼ਲਾ ਆਫ਼ਰ ਵਾਪਸ ਲੈਣੇ ਸ਼ੁਰੂ ਕਰ ਦਿੱਤੇ ਹਨ। ਇਸ ਕਾਰਨ ਭਾਰਤੀਆਂ ਸਮੇਤ ਕਈ ਮੁਲਕਾਂ ਦੇ ਵਿਦਿਆਰਥੀ ਪ੍ਰਭਾਵਿਤ ਹੋ ਰਹੇ ਹਨ। ‘ਫਾਇਨਾਂਸ਼ੀਅਲ ਟਾਈਮਜ਼’ ਦੀ ਰਿਪੋਰਟ ਮੁਤਾਬਕ ਯੂਨੀਵਰਸਿਟੀਆਂ ਨੂੰ ਖ਼ਦਸ਼ਾ ਹੈ ਕਿ ਜੇ ਉਨ੍ਹਾਂ ਵੱਲੋਂ ਦਾਖ਼ਲਾ ਦਿੱਤੇ ਗਏ 5 ਫ਼ੀਸਦੀ ਤੋਂ ਵੱਧ ਵਿਦਿਆਰਥੀਆਂ ਦੇ ਵੀਜ਼ੇ ਨਾਮਨਜ਼ੂਰ ਹੋ ਗਏ ਤਾਂ ਉਨ੍ਹਾਂ ’ਤੇ ਵਿਦੇਸ਼ੀ ਵਿਦਿਆਰਥੀਆਂ ਦੀ ਭਰਤੀ ਕਰਨ ’ਤੇ ਮੁਕੰਮਲ ਪਾਬੰਦੀ ਲੱਗ ਸਕਦੀ ਹੈ। ਪਹਿਲਾਂ ਇਹ ਹੱਦ 10 ਫ਼ੀਸਦੀ ਸੀ। ਸਰਕਾਰ ਦਾ ਇਹ ਕਦਮ ਕੁਝ ਮੁਲਕਾਂ ਵੱਲੋਂ ਵਿਦਿਆਰਥੀ ਵੀਜ਼ੇ ਦੀ ਕਥਿਤ ਦੁਰਵਰਤੋਂ ਨੂੰ ਰੋਕਣ ਲਈ ਚੁੱਕਿਆ ਹੈ। ਅੰਕੜਿਆਂ ਮੁਤਾਬਕ ਮੌਜੂਦਾ ਵਰ੍ਹੇ ਦੀ ਪਹਿਲੀ ਛਿਮਾਹੀ ’ਚ ਭਾਰਤ ਦੇ ਵੀਜ਼ੇ ਨਾਮਨਜ਼ੂਰ ਹੋਣ ਦੀ ਦਰ ਵਧ ਕੇ 5.2 ਫ਼ੀਸਦੀ ਹੋ ਗਈ ਹੈ ਜਦਕਿ ਪਾਕਿਸਤਾਨ (40.9 ਫ਼ੀਸਦੀ), ਨਾਇਜੀਰੀਆ (22.7 ਫ਼ੀਸਦੀ) ਅਤੇ ਬੰਗਲਾਦੇਸ਼ (23.5 ਫ਼ੀਸਦੀ) ’ਚ ਇਹ ਅੰਕੜਾ ਹੋਰ ਵੀ ਵੱਧ ਹੈ। ਇਸ ਬੇਯਕੀਨੀ ਦੇ ਮਾਹੌਲ ਅਤੇ ਸਖ਼ਤ ਰਵੱਈਏ ਕਾਰਨ ਲਗਪਗ 15 ਯੂਨੀਵਰਸਿਟੀਆਂ ਨੇ ਪਾਕਿਸਤਾਨ ਤੋਂ ਵਿਦਿਆਰਥੀਆਂ ਦੀ ਭਰਤੀ ਮੁਅੱਤਲ ਕਰ ਦਿੱਤੀ ਹੈ। ਹਾਲਾਂਕਿ ਮਾਹਿਰਾਂ ਦਾ ਮੰਨਣਾ ਹੈ ਕਿ ਯੂਨੀਵਰਸਿਟੀਆਂ ਹੁਣ ਚੀਨ ਅਤੇ ਭਾਰਤ ਵਰਗੇ ਬਾਜ਼ਾਰਾਂ ਵੱਲ ਜ਼ਿਆਦਾ ਧਿਆਨ ਦੇ ਸਕਦੀਆਂ ਹਨ ਜਿੱਥੇ ਵੀਜ਼ੇ ਰੱਦ ਹੋਣ ਦੀ ਦਰ ਬਹੁਤ ਘੱਟ ਹੈ।

sant sagar