ਫਰਾਂਸ ’ਚ ਵਿਦਿਆਰਥੀਆਂ ਦੇ ਰੋਸ ਮੁਜ਼ਾਹਰੇ ਜਾਰੀ
ਫਰਾਂਸ ’ਚ ਵਿਦਿਆਰਥੀਆਂ ਦੇ ਰੋਸ ਮੁਜ਼ਾਹਰੇ ਜਾਰੀ
ਸਵੀਡਿਸ਼ ਕਾਰਕੁਨ ਗ੍ਰੇਟਾ ਥੁਨਬਰਗ ਨੇ ਅੱਜ ਪੈਰਿਸ ਵਿੱਚ ਮਜ਼ਦੂਰਾਂ ਦੀ ਬਹੁਗਿਣਤੀ ਵਾਲੇ ਨੀਮ ਸ਼ਹਿਰੀ ਇਲਾਕੇ ਦੇ ਹਾਈ ਸਕੂਲ ਦੇ ਬਾਹਰ ਰੋਸ ਮੁਜ਼ਾਹਰੇ ਵਿੱਚ ਹਿੱਸਾ ਲਿਆ। ਫਰਾਂਸ ਦੇ ਵਿਦਿਆਰਥੀ ਸਕੂਲਾਂ ’ਚ ਮਾੜੇ ਹਾਲਾਤ ਖ਼ਿਲਾਫ਼ ਪਿਛਲੇ ਕੁਝ ਸਮੇਂ ਤੋਂ ਰੋਸ ਮੁਜ਼ਾਹਰੇ ਕਰ... ਪੈਰਿਸ-ਪੈਰਿਸ ਦੇ ਸਿਟੀ ਹਾਲ ਵਿੱਚ ਰੋਸ ਪ੍ਰਦਰਸ਼ਨ ਵਿੱਚ ਹਿੱਸਾ ਲੈਂਦੇ ਸਕੂਲੀ ਤੇ ਯੂਨੀਵਰਸਿਟੀ ਵਿਦਿਆਰਥੀ। -ਫੋਟੋ: ਰਾਇਟਰਜ਼ਸਵੀਡਿਸ਼ ਕਾਰਕੁਨ ਗ੍ਰੇਟਾ ਥੁਨਬਰਗ ਨੇ ਅੱਜ ਪੈਰਿਸ ਵਿੱਚ ਮਜ਼ਦੂਰਾਂ ਦੀ ਬਹੁਗਿਣਤੀ ਵਾਲੇ ਨੀਮ ਸ਼ਹਿਰੀ ਇਲਾਕੇ ਦੇ ਹਾਈ ਸਕੂਲ ਦੇ ਬਾਹਰ ਰੋਸ ਮੁਜ਼ਾਹਰੇ ਵਿੱਚ ਹਿੱਸਾ ਲਿਆ। ਫਰਾਂਸ ਦੇ ਵਿਦਿਆਰਥੀ ਸਕੂਲਾਂ ’ਚ ਮਾੜੇ ਹਾਲਾਤ ਖ਼ਿਲਾਫ਼ ਪਿਛਲੇ ਕੁਝ ਸਮੇਂ ਤੋਂ ਰੋਸ ਮੁਜ਼ਾਹਰੇ ਕਰ ਰਹੇ ਸਵੇਰ ਸਮੇਂ ਪੈਰਿਸ ਅਤੇ ਹੋਰ ਸ਼ਹਿਰਾਂ ਵਿੱਚ ਕਈ ਸਕੂਲਾਂ ਦੇ ਦਰਵਾਜ਼ਿਆਂ ਦੇ ਬਾਹਰ ਵਿਦਿਆਰਥੀ ਇਕੱਠੇ ਹੋਏ, ਜਿਨ੍ਹਾਂ ਹੱਥਾਂ ’ਚ ਪੋਸਟਰ ਅਤੇ ਲਾਊਡਸਪੀਕਰ ਫੜੇ ਹੋਏ ਸਨ ਅਤੇ ਨਾਅਰੇਬਾਜ਼ੀ ਕਰ ਰਹੇ ਸਨ। ਸਿੱਖਿਆ ਮੰਤਰੀ ਐਡਵਰਡ ਗੈਫਰੇ ਨੇ ਫਰਾਂਸ ਇੰਟਰ ਰੇਡੀਓ ਨੂੰ ਦੱਸਿਆ ਕਿ ਤਕਰੀਬਨ 200 ਸਕੂਲ ਬੰਦ ਹਨ। ਕੁਝ ਸਕੂਲ ਵਿਦਿਆਰਥੀਆਂ ਦੇ ਰੋਸ ਮਾਰਚ ਕਾਰਨ ਸੁਰੱਖਿਆ ਤਹਿਤ ਬੰਦ ਕੀਤੇ ਗਏ ਹਨ। ਵਾਤਾਵਰਨ ਕਾਰਕੁਨ ਥੁਨਬਰਗ ਨੇ ਕਿਹਾ ਕਿ ਫਰਾਂਸੀਸੀ ਵਿਦਿਆਰਥੀ ਵੱਡੀ ਹਮਾਇਤ ਦੇ ਹੱਕਦਾਰ ਹਨ। ਪੈਰਿਸ ਦੇ ਉੱਤਰ ਵਿੱਚ ਸੇਂਟ-ਡੈਨਿਸ ਵਿੱਚ ਲਿਸੀ ਪੌਲ ਇਲੁਆਰਡ ਸਕੂਲ ਦੇ ਬਾਹਰ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਸ ਨੇ ਕਿਹਾ, ‘‘ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਪੂਰੀ ਦੁਨੀਆ ਵਿੱਚ ਅਸੀਂ ਇਨ੍ਹਾਂ ਘਟਨਾਕ੍ਰਮਾਂ ’ਤੇ ਨਜ਼ਰ ਰੱਖ ਰਹੇ ਹਾਂ। ਅਸੀਂ ਉਨ੍ਹਾਂ ਨੌਜਵਾਨਾਂ ਤੋਂ ਪ੍ਰੇਰਿਤ ਹਾਂ ਜੋ ਆਪਣੇ ਬੁਨਿਆਦੀ ਹੱਕਾਂ ਦੀ ਮੰਗ ਕਰ ਰਹੇ ਹਨ।’’ ਥੁਨਬਰਗ ਨੇ ਵਿਦਿਆਰਥੀਆਂ ਖ਼ਿਲਾਫ਼ ਪੁਲੀਸ ਦੀ ਕਾਰਵਾਈ ਦੀ ਵੀ ਆਲੋਚਨਾ ਕੀਤੀ।

.jpg)
.jpg)



.jpg)
.jpg)
.jpg)



.jpg)
.jpg)

.jpg)

.jpg)