ਕੈਨੇਡਾ ਦੇ ਹਵਾਈ ਅੱਡਿਆਂ ’ਤੇ ਸੇਵਾਵਾਂ ਕਈ ਘੰਟੇ ਪ੍ਰਭਾਵਿਤ
ਕੈਨੇਡਾ ਦੇ ਹਵਾਈ ਅੱਡਿਆਂ ’ਤੇ ਸੇਵਾਵਾਂ ਕਈ ਘੰਟੇ ਪ੍ਰਭਾਵਿਤ
ਅੱਜ ਬਾਅਦ ਦੁਪਹਿਰ 3 ਵਜੇ ਕੈਨੇਡਾ ਦੇ ਪ੍ਰਮੁੱਖ ਕੌਮਾਂਤਰੀ ਹਵਾਈ ਅੱਡਿਆਂ ਉੱਤੇ ਸਰਹੱਦੀ ਸੁਰੱਖਿਆ ਸੇਵਾਵਾਂ ਏਜੰਸੀ (ਸੀ ਬੀ ਐੱਸ ਏ) ਦੇ ਸਿਸਟਮ ਵਿੱਚ ਖ਼ਰਾਬੀ ਆਉਣ ਕਾਰਨ ਕਈ ਘੰਟੇ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਜਿਸ ਕਾਰਨ ਯਾਤਰੀਆਂ ਨੂੰ ਘੰਟਿਆਂ ਤੱਕ ਪ੍ਰੇਸ਼ਾਨੀ ਝੱਲਣੀ ਪਈ। ਏਜੰਸੀ ਨੇ ਐਕਸ ’ਤੇ ਪੋਸਟ ਪਾ ਕੇ ਉਨ੍ਹਾਂ ਦਾ ਸਿਸਟਮ ਹੈਕ ਹੋਣ ਦੇ ਦਾਅਵੇ ਖ਼ਾਰਜ ਕਰ ਦਿੱਤੇ ਹਨ।
ਟਰਾਂਟੋ ਦੇ ਪੀਅਰਸਨ ਕੌਮਾਂਤਰੀ ਹਵਾਈ ਅੱਡਾ ਪ੍ਰਬੰਧਨ ਨੇ ਵੀ ਆਪਣੇ ਐਕਸ ਹੈਂਡਲ ’ਤੇ ਪੋਸਟ ਪਾ ਕੇ ਏਜੰਸੀ ਦਾ ਸਿਸਟਮ ਫੇਲ੍ਹ ਹੋਣ ਕਰ ਕੇ ਯਾਤਰੀਆਂ ਨੂੰ ਹੋਈ ਪ੍ਰੇਸ਼ਾਨੀ ਲਈ ਮੁਆਫ਼ੀ ਮੰਗੀ ਹੈ। ਟੋਰਾਂਟੋ, ਵੈਨਕੂਵਰ, ਕੈਲਗਰੀ, ਐਡਮੰਟਨ, ਹਮਿਲਟਨ, ਐਬਸਫੋਰਡ, ਮੌਂਟਰੀਆਲ, ਔਟਵਾ, ਵਿਨੀਪੈੱਗ ਤੇ ਦੋ ਹੋਰ ਹਵਾਈ ਅੱਡਿਆਂ ਦੇ ਸਿਸਟਮ ’ਚ ਖ਼ਰਾਬੀ ਆਉਣ ਦਾ ਪਤਾ ਲੱਗਾ ਹੈ। ਰਾਤ 10 ਵਜੇ ਸੀ ਬੀ ਐੱਸ ਏ ਨੇ ਯਾਤਰੀਆਂ ਨੂੰ ਹੋਈ ਪ੍ਰੇਸ਼ਾਨੀ ਲਈ ਮੁਆਫ਼ੀ ਮੰਗਦਿਆਂ ਕਿਹਾ ਕਿ ਹੁਣੇ-ਹੁਣੇ ਉਨ੍ਹਾਂ ਦਾ ਸਿਸਟਮ ਪਹਿਲਾਂ ਵਾਂਗ ਕੰਮ ਕਰਨ ਲੱਗ ਪਿਆ ਹੈ। ਇਨ੍ਹਾਂ ’ਚੋਂ ਕੁਝ ਵੱਡੇ ਹਵਾਈ ਅੱਡਿਆਂ ਉੱਤੇ ਤਾਂ ਦੂਰ-ਦੁਰਾਡੇ ਮੁਲਕਾਂ ਤੋਂ ਉਡਾਣਾਂ ਆਉਂਦੀਆਂ ਹਨ, ਪਰ ਕੁਝ ਛੋਟੇ ਹਵਾਈ ਅੱਡਿਆਂ ’ਤੇ ਸੰਚਾਲਨ ਸਿਰਫ਼ ਅਮਰੀਕਾ ਤੇ ਮੈਕਸੀਕੋ ਹਵਾਈ ਅੱਡਿਆਂ ਤੱਕ ਸੀਮਤ ਹੈ। ਪਤਾ ਲੱਗਾ ਹੈ ਕਿ ਏਜੰਸੀ ਨੇ ਯਾਤਰੀਆਂ ਦੀ ਮਦਦ ਲਈ ਤੁਰੰਤ ਸਟਾਫ ਵਧਾਉਣ ਦੇ ਯਤਨ ਕੀਤੇ, ਜਿਸ ਕਾਰਨ ਯਾਤਰੀਆਂ ਦੀਆਂ ਲੰਬੀਆਂ ਕਤਾਰਾਂ ਕੁਝ ਛੋਟੀਆਂ ਹੋਈਆਂ। ਦੇਰ ਰਾਤ ਸਿਸਟਮ ਠੀਕ ਹੋਣ ਤੋਂ ਬਾਅਦ ਵੀ ਹਾਲਾਤ ਆਮ ਵਾਂਗ ਹੋਣ ਵਿੱਚ ਕੁਝ ਘੰਟੇ ਲੱਗ ਸਕਦੇ ਹਨ।
.jpg)

.jpg)



.jpg)
.jpg)
.jpg)



.jpg)

.jpg)
.jpg)

.jpg)
.jpg)