33 ਅਰਬ ਡਾਲਰ ਸਾਲਾਨਾ ਖਰਚ ਦੇ ਬਾਵਜੂਦ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਡਿੱਗੀ
33 ਅਰਬ ਡਾਲਰ ਸਾਲਾਨਾ ਖਰਚ ਦੇ ਬਾਵਜੂਦ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਡਿੱਗੀ
ਆਸਟਰੇਲੀਆਈ ਵਿਦਿਆਰਥੀਆਂ ਦੇ ਪੜ੍ਹਨ ਅਤੇ ਗਣਿਤ ਦੇ ਨਤੀਜੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ’ਤੇ ਪਹੁੰਚ ਗਏ ਹਨ, ਜਿਸ ਨੇ ਦੇਸ਼ ਦੀ ਸਿੱਖਿਆ ਪ੍ਰਣਾਲੀ ਸਾਹਮਣੇ ਵੱਡੀ ਚੁਣੌਤੀ ਖੜ੍ਹੀ ਕਰ ਦਿੱਤੀ ਹੈ। ਹਾਲਾਂਕਿ ਵਿਸ਼ਵ ਪੱਧਰ ’ਤੇ ਰੈਂਕਿੰਗ ਕਾਇਮ ਰਹੀ ਹੈ, ਪਰ ਇਸ ਦਾ ਇੱਕ ਕਾਰਨ ਇਹ ਵੀ ਹੈ ਕਿ ਕਈ ਹੋਰ ਦੇਸ਼ਾਂ ਦੇ ਨਤੀਜੇ ਵੀ ਡਿੱਗੇ ਹਨ।
ਡਿਜੀਟਲ ਸਿੱਖਣ ਦੇ ਹੁਨਰਾਂ ਵਿੱਚ ਆਸਟਰੇਲੀਆ 91 ਦੇਸ਼ਾਂ ਵਿੱਚ 9ਵੇਂ ਸਥਾਨ ’ਤੇ ਹੈ। ਸਿੱਖਿਆ ਮੰਤਰੀ ਜੇਸਨ ਕਲੇਅਰ ਨੇ ਡਿਜੀਟਲ ਵਰਤੋਂ ਅਤੇ ਵਿਦਿਅਕ ਨਤੀਜਿਆਂ ਵਿਚਕਾਰ ਸਬੰਧ ਬਾਰੇ ਕਿਹਾ, “ਜਿੰਨਾ ਜ਼ਿਆਦਾ ਤੁਸੀਂ ਆਨਲਾਈਨ ਰਹਿੰਦੇ ਹੋ, ਤੁਹਾਡੇ ਨਤੀਜੇ ਓਨੇ ਹੀ ਨਤੀਜੇ ਘਟਦੇ ਹਨ।”
ਇਸੇ ਕਰਕੇ ਉਨ੍ਹਾਂ ਨੇ ਵਿਦਿਆਰਥੀਆਂ ਲਈ ਡਿਜੀਟਲ ਵਰਤੋਂ ਵਿੱਚ ਕਮੀ ਲਿਆਉਣ ਦੀ ਲੋੜ ਉੱਤੇ ਜ਼ੋਰ ਦਿੱਤਾ ਹੈ। ਦੂਜੇ ਪਾਸੇ, ਅਧਿਆਪਕ ਵਧ ਰਹੀ ਧੱਕੇਸ਼ਾਹੀ, ਮਾੜੇ ਵਿਹਾਰ ਅਤੇ ਨੀਤੀ-ਨਿਰਮਾਤਾਵਾਂ ਦੇ ਵੱਖ-ਵੱਖ ਸੰਦੇਸ਼ਾਂ ਨਾਲ ਵੀ ਜੂਝ ਰਹੇ ਹਨ। ਸੰਘੀ ਸਰਕਾਰ ਸਕੂਲ ਸਿੱਖਿਆ ਲਈ ਹਰ ਸਾਲ ਲਗਪਗ 33 ਅਰਬ ਡਾਲਰ ਖਰਚ ਕਰਦੀ ਹੈ। ਇਸ ਵੱਡੇ ਨਿਵੇਸ਼ ਦੇ ਬਾਵਜੂਦ ਨਤੀਜਿਆਂ ਵਿੱਚ ਗਿਰਾਵਟ ਇਹ ਸਵਾਲ ਖੜ੍ਹਾ ਕਰਦੀ ਹੈ ਕਿ ਪੈਸਾ ਕਿੱਥੇ ਅਤੇ ਕਿਵੇਂ ਖਰਚਿਆ ਜਾ ਰਿਹਾ ਹੈ।
ਇਸੇ ਦੌਰਾਨ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਲਈ ਵੀ ਚਿੰਤਾ ਵਧੀ ਹੈ। ਕਈ ਨਿੱਜੀ ਸਕੂਲ ਸਹਾਇਤਾ ਕਰਮਚਾਰੀ ਅਤੇ ਪ੍ਰੋਗਰਾਮ ਘਟਾ ਰਹੇ ਹਨ, ਜਦੋਂ ਕਿ ਕੁਝ ਸਕੂਲਾਂ ਨੂੰ ਪ੍ਰਤੀ ਵਿਦਿਆਰਥੀ 45000 ਡਾਲਰ ਤੱਕ ਸੰਘੀ ਫੰਡ ਮਿਲਦੇ ਹਨ। ਹੁਣ ਸਿਰਫ਼ ਵਧੇਰੇ ਫੰਡਿੰਗ ਨਹੀਂ, ਸਗੋਂ ਉਸ ਤੋਂ ਬਿਹਤਰ ਵਿਦਿਅਕ ਨਤੀਜੇ ਦੀ ਮੰਗ ਵੀ ਤੇਜ਼ ਹੋ ਰਹੀ ਹੈ।
.jpg)

.jpg)



.jpg)
.jpg)
.jpg)



.jpg)

.jpg)
.jpg)

.jpg)
.jpg)