ਅਮਰੀਕਾ ਨੇ ਇਰਾਨ ਖ਼ਿਲਾਫ਼ ਹਵਾਈ ਹਮਲੇ ਰੋਕੇ
ਅਮਰੀਕਾ ਨੇ ਇਰਾਨ ਖ਼ਿਲਾਫ਼ ਹਵਾਈ ਹਮਲੇ ਰੋਕੇ
ਅਮਰੀਕੀ ਫ਼ੌਜ ਨੇ ਲਗਪਗ ਦੋ ਹਫ਼ਤਿਆਂ ਬਾਅਦ ਇਰਾਨ ਖ਼ਿਲਾਫ਼ ਹਵਾਈ ਹਮਲੇ ਰੋਕ ਦਿੱਤੇ ਹਨ। ਉੱਧਰ, ਪੂਰੀ ਤਰ੍ਹਾਂ ਜੰਗ ਛਿੜਨ ਦੇ ਖ਼ਤਰੇ ਨੂੰ ਟਾਲਣ ਲਈ ਕੂਟਨੀਤਕ ਯਤਨ ਵੀ ਤੇਜ਼ ਕਰ ਦਿੱਤੇ ਗਏ ਹਨ। ਇਹ ਟਕਰਾਅ ਮੰਗਲਵਾਰ ਨੂੰ ਆਪਣੇ ਪੰਜ ਮਹੀਨੇ ਪੂਰੇ ਕਰਨ ਜਾ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਹੋਰ ਹਮਲੇ ਕਰਨ ਦੀ ਧਮਕੀ ਦਿੱਤੀ ਹੈ ਪਰ ਉਨ੍ਹਾਂ ਇਹ ਵੀ ਕਿਹਾ ਹੈ ਕਿ ਗੱਲਬਾਤ ਜਾਰੀ ਹੈ। ਉਨ੍ਹਾਂ ਇਸ ਚਿੰਤਾ ਨੂੰ ਵੀ ਖ਼ਾਰਜ ਕਰ ਦਿੱਤਾ ਕਿ ਜੰਗ ਕਾਰਨ ਵਧ ਰਹੀਆਂ ਤੇਲ ਦੀਆਂ ਕੀਮਤਾਂ ਨਵੰਬਰ ਦੀਆਂ ਮੱਧ-ਕਾਲੀ ਚੋਣਾਂ ’ਚ ਰਿਪਬਲਿਕਨ ਪਾਰਟੀ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ।
ਮੱਧ ਪੂਰਬੀ ਨੀਤੀਗਤ ਮਾਮਲਿਆਂ ਨਾਲ ਸਬੰਧਤ ਵਾਸ਼ਿੰਗਟਨ ਇੰਸਟੀਚਿਊਟ ਦੇ ਮੈਨੇਜਿੰਗ ਡਾਇਰੈਕਟਰ ਮਾਈਕਲ ਸਿੰਘ ਨੇ ਦੱਸਿਆ ਕਿ ਅਮਰੀਕਾ ਅਤੇ ਇਰਾਨ ਦੋਵੇਂ ਹੀ ਆਰਜ਼ੀ ਜੰਗਬੰਦੀ ਸਮਝੌਤੇ ਵੱਲ ਮੁੜਨਾ ਚਾਹੁੰਦੇ ਹਨ। ਮੌਜੂਦਾ ਗੱਲਬਾਤ ਦਾ ਕੇਂਦਰ ਬਿੰਦੂ ਇਰਾਨ ਨੂੰ ਹਰਮੁਜ਼ ਜਲ ਮਾਰਗ ਰਾਹੀਂ ਸਮੁੰਦਰੀ ਜਹਾਜ਼ਾਂ ਦੀ ਆਵਾਜਾਈ ਨੂੰ ਸੁਚਾਰੂ ਬਣਾਉਣ ਦੀ ਇਜਾਜ਼ਤ ਦੇਣਾ ਹੈ। ਹਾਲਾਂਕਿ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਹਮਲੇ ਰੋਕਣ ਦੇ ਫ਼ੈਸਲੇ ਨਾਲ ਸਥਾਈ ਸ਼ਾਂਤੀ ਹੋਵੇਗੀ ਜਾਂ ਨਹੀਂ ਕਿਉਂਕਿ ਅਗਲੇ ਹਫ਼ਤੇ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਵਾਸ਼ਿੰਗਟਨ ਦੇ ਦੌਰੇ ’ਤੇ ਆ ਰਹੇ ਹਨ। ਹਾਲ ’ਚ ਹੋਈਆਂ ਝੜਪਾਂ ਅਤੇ ਇਰਾਨ ਵੱਲੋਂ ਹਰਮੁਜ਼ ਜਲ ਮਾਰਗ ਬੰਦ ਕਰਨ ਕਾਰਨ ਤੇਲ ਦੀਆਂ ਕੀਮਤਾਂ ’ਚ ਭਾਰੀ ਉਛਾਲ ਆਇਆ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਹਮਲੇ ਰੋਕਣਾ ਕਿਸੇ ਗੁਪਤ ਕੂਟਨੀਤਕ ਸਮਝੌਤੇ ਵੱਲ ਇਸ਼ਾਰਾ ਹੋ ਸਕਦਾ ਹੈ।
.jpg)

.jpg)



.jpg)
.jpg)
.jpg)


.jpg)


.jpg)
.jpg)

.jpg)
.jpg)