ਟੋਰਾਂਟੋ ਵਿੱਚ ਅਮਰੀਕੀ ਕੌਂਸਲੇਟ ਦੇ ਬਾਹਰ ਮੁੜ ਗੋਲੀਬਾਰੀ
ਟੋਰਾਂਟੋ ਵਿੱਚ ਅਮਰੀਕੀ ਕੌਂਸਲੇਟ ਦੇ ਬਾਹਰ ਮੁੜ ਗੋਲੀਬਾਰੀ
ਕੈਨੇਡਾ ਦੇ ਸਭ ਤੋਂ ਵੱਡੇ ਸ਼ਹਿਰ ਟੋਰਾਂਟੋ ਵਿੱਚ ਸੋਮਵਾਰ ਤੜਕੇ ਅਮਰੀਕੀ ਕੌਂਸਲੇਟ ਦੇ ਬਾਹਰ ਇੱਕ ਵਾਰ ਫਿਰ ਗੋਲੀ ਚੱਲਣ ਦੀ ਘਟਨਾ ਸਾਹਮਣੇ ਆਈ ਹੈ। ਇਸ ਸਾਲ ਚਾਰ ਮਹੀਨਿਆਂ ਵਿੱਚ ਇਹ ਦੂਜੀ ਵਾਰ ਹੈ ਜਦੋਂ 360 ਯੂਨੀਵਰਸਿਟੀ ਐਵਿਨਿਊ ਸਥਿਤ ਅਮਰੀਕੀ ਕੌਂਸਲੇਟ ਦੇ ਨੇੜੇ ਗੋਲੀਬਾਰੀ ਹੋਈ ਹੈ।
ਟੋਰਾਂਟੋ ਪੁਲੀਸ ਅਨੁਸਾਰ ਸਵੇਰੇ ਕਰੀਬ 4:45 ਵਜੇ ਯੂਨੀਵਰਸਿਟੀ ਐਵਿਨਿਊ ਅਤੇ ਆਰਮਰੀ ਸਟਰੀਟ ਨੇੜੇ ਤਾਇਨਾਤ ਅਧਿਕਾਰੀਆਂ ਨੇ ਗੋਲੀ ਚੱਲਣ ਦੀ ਆਵਾਜ਼ ਸੁਣੀ। ਮੌਕੇ 'ਤੇ ਪਹੁੰਚਣ 'ਤੇ ਕੌਂਸਲੇਟ ਦੇ ਬਾਹਰ ਗੋਲੀ ਚੱਲਣ ਦੇ ਸਬੂਤ ਮਿਲੇ। ਹਾਲਾਂਕਿ, ਇਸ ਘਟਨਾ ਵਿੱਚ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਰਿਪੋਰਟ ਨਹੀਂ ਹੈ।
ਪੁਲੀਸ ਨੇ ਦੱਸਿਆ ਕਿ ਗੋਲੀ ਚੱਲਣ ਤੋਂ ਤੁਰੰਤ ਬਾਅਦ ਇੱਕ ਚਿੱਟੀ ਸੇਡਾਨ ਕਾਰ ਮੌਕੇ ਤੋਂ ਤੇਜ਼ੀ ਨਾਲ ਭੱਜਦੀ ਦੇਖੀ ਗਈ। ਫ਼ਿਲਹਾਲ ਕਿਸੇ ਸ਼ੱਕੀ ਵਿਅਕਤੀ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਅਤੇ ਨਾ ਹੀ ਕੋਈ ਗ੍ਰਿਫ਼ਤਾਰੀ ਹੋਈ ਹੈ। ਜਾਂਚਕਰਤਾ ਇਹ ਵੀ ਸਪਸ਼ਟ ਨਹੀਂ ਕਰ ਰਹੇ ਕਿ ਗੋਲੀਬਾਰੀ ਦਾ ਸਿੱਧਾ ਨਿਸ਼ਾਨਾ ਅਮਰੀਕੀ ਕੌਂਸਲੇਟ ਸੀ ਜਾਂ ਗੋਲੀਆਂ ਨੇੜਲੇ ਇਲਾਕੇ ਵਿੱਚ ਚਲਾਈਆਂ ਗਈਆਂ।
ਘਟਨਾ ਤੋਂ ਬਾਅਦ ਪੁਲੀਸ ਨੇ ਕੌਂਸਲੇਟ ਦੇ ਆਲੇ-ਦੁਆਲੇ ਦਾ ਇਲਾਕਾ ਸੀਲ ਕਰ ਦਿੱਤਾ। ਯੂਨੀਵਰਸਿਟੀ ਐਵਿਨਿਊ 'ਤੇ ਡੰਡਾਸ ਸਟਰੀਟ ਤੋਂ ਦੱਖਣ ਵੱਲ ਵਾਹਨਾਂ ਅਤੇ ਪੈਦਲ ਆਵਾਜਾਈ ਅਸਥਾਈ ਤੌਰ 'ਤੇ ਬੰਦ ਕਰ ਦਿੱਤੀ ਗਈ। ਮੌਕੇ 'ਤੇ ਫੋਰੈਂਸਿਕ ਯੂਨਿਟ ਸਮੇਤ ਦਰਜਨਾਂ ਪੁਲੀਸ ਵਾਹਨ ਤਾਇਨਾਤ ਰਹੇ।
ਇਸ ਤੋਂ ਪਹਿਲਾਂ 10 ਮਾਰਚ 2026 ਨੂੰ ਵੀ ਇਸੇ ਕੌਂਸਲੇਟ 'ਤੇ ਕਈ ਗੋਲੀਆਂ ਚਲਾਈਆਂ ਗਈਆਂ ਸਨ। ਉਸ ਹਮਲੇ ਵਿੱਚ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ, ਪਰ ਇਮਾਰਤ ਨੂੰ ਨੁਕਸਾਨ ਪਹੁੰਚਿਆ ਸੀ। ਰੌਇਲ ਕੈਨੇਡੀਅਨ ਮਾਊਂਟਡ ਪੁਲੀਸ (RCMP) ਨੇ ਉਸ ਘਟਨਾ ਨੂੰ ਕੌਮੀ ਸੁਰੱਖਿਆ ਨਾਲ ਜੁੜਿਆ ਮਾਮਲਾ ਕਰਾਰ ਦਿੱਤਾ ਸੀ।
.jpg)

.jpg)



.jpg)
.jpg)
.jpg)


.jpg)


.jpg)
.jpg)

.jpg)
.jpg)