ਬਲੂਚਿਸਤਾਨ ਵਿੱਚ ਅਤਿਵਾਦ ਵਿਰੋਧੀ ਕਾਰਵਾਈ ਦੌਰਾਨ 109 ਦਹਿਸ਼ਤਗਰਦ ਢੇਰ
ਬਲੂਚਿਸਤਾਨ ਵਿੱਚ ਅਤਿਵਾਦ ਵਿਰੋਧੀ ਕਾਰਵਾਈ ਦੌਰਾਨ 109 ਦਹਿਸ਼ਤਗਰਦ ਢੇਰ
ਪਾਕਿਸਤਾਨ ਦੇ ਅਸ਼ਾਂਤ ਬਲੂਚਿਸਤਾਨ ਸੂਬੇ ਵਿੱਚ ਇੱਕ ਹਫ਼ਤੇ ਦੇ ਦੌਰਾਨ 105 ਤੋਂ ਵੱਧ ਅਤਿਵਾਦੀ ਮਾਰੇ ਗਏ ਹਨ। ਇਨ੍ਹਾਂ ਵਿੱਚੋਂ 71 ਅਤਿਵਾਦੀ 7 ਜੁਲਾਈ ਤੋਂ ਸ਼ੁਰੂ ਹੋਏ 'ਅਪਰੇਸ਼ਨ ਸ਼ਾਬਾਨ' ਦੌਰਾਨ ਢੇਰ ਹੋਏ। ਰੱਖਿਆ ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਬਲੂਚਿਸਤਾਨ ਪਿਛਲੇ ਕਰੀਬ ਦੋ ਦਹਾਕਿਆਂ ਤੋਂ ਅਸ਼ਾਂਤੀ ਦਾ ਸਾਹਮਣਾ ਕਰ ਰਿਹਾ ਹੈ। ਇੱਥੇ ਪਿਛਲੇ ਕੁਝ ਮਹੀਨਿਆਂ ਵਿੱਚ ਹਿੰਸਾ ਹੋਰ ਜ਼ਿਆਦਾ ਵਧੀ ਹੈ ਅਤੇ ਹੁਣ ਨਸਲੀ ਬਲੂਚ ਬਾਗੀ ਅਤੇ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ ਟੀ ਪੀ) ਦੇ ਅਤਿਵਾਦੀ ਲਗਾਤਾਰ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ 5 ਜੁਲਾਈ ਤੋਂ ਹੁਣ ਤੱਕ 109 ਦਹਿਸ਼ਤਗਰਦ ਮਾਰੇ ਗਏ ਹਨ, ਜਿਨ੍ਹਾਂ ਵਿੱਚੋਂ 71 ਦਹਿਸ਼ਤਗਰਦ ਅਪਰੇਸ਼ਨ ਸ਼ਾਬਾਨ ਦੌਰਾਨ ਮਾਰੇ ਗਏ। ਇਹ ਮੁਹਿੰਮ ਪਾਕਿਸਤਾਨੀ ਸੈਨਾ, ਫਰੰਟੀਅਰ ਕੋਰ (ਐੱਫ ਸੀ) ਅਤੇ ਬਲੂਚਿਸਤਾਨ ਪੁਲੀਸ ਨੇ ਮਿਲ ਕੇ ਚਲਾਈ। 'ਅਪਰੇਸ਼ਨ ਸ਼ਾਬਾਨ' 7 ਜੁਲਾਈ ਨੂੰ ਸ਼ੁਰੂ ਕੀਤਾ ਗਿਆ ਸੀ। ਹਫ਼ਤੇ ਦੀ ਸ਼ੁਰੂਆਤ ਵਿੱਚ ਅਤਿਵਾਦੀਆਂ ਦੇ ਹਮਲਿਆਂ ਵਿੱਚ ਕਈ ਸੁਰੱਖਿਆ ਕਰਮੀ ਮਾਰੇ ਗਏ ਸਨ, ਜਿਸ ਤੋਂ ਬਾਅਦ ਇਹ ਕਾਰਵਾਈ ਸ਼ੁਰੂ ਕੀਤੀ ਗਈ।
ਇਹ ਮੁਹਿੰਮ ਕਵੇਟਾ ਜ਼ਿਲ੍ਹੇ ਦੇ ਸ਼ਾਬਾਨ ਇਲਾਕੇ ਵਿੱਚ ਅਤਿਵਾਦੀਆਂ ਖ਼ਿਲਾਫ਼ ਚਲਾਈ ਜਾ ਰਹੀ ਹੈ। 5 ਜੁਲਾਈ ਨੂੰ ਇਸੇ ਇਲਾਕੇ ਵਿੱਚ ਮੰਗੀ ਡੈਮ ਪੰਪਿੰਗ ਸਟੇਸ਼ਨ ਸਥਿਤ ਇੱਕ ਪੁਲੀਸ ਚੌਕੀ 'ਤੇ ਹੋਏ ਹਮਲੇ ਵਿੱਚ 27 ਪੁਲੀਸ ਮੁਲਾਜ਼ਮ ਮਾਰੇ ਗਏ ਸਨ। ਇਹ ਪੰਪਿੰਗ ਸਟੇਸ਼ਨ ਬਲੂਚਿਸਤਾਨ ਦੀ ਰਾਜਧਾਨੀ ਕਵੇਟਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਪਾਣੀ ਦੀ ਸਪਲਾਈ ਕਰਦਾ ਹੈ। ਰੱਖਿਆ ਅਧਿਕਾਰੀਆਂ ਨੇ ਐਤਵਾਰ ਨੂੰ ਦੱਸਿਆ ਕਿ ਪਿਛਲੇ 24 ਘੰਟਿਆਂ ਵਿੱਚ ਜਾਰੀ ਮੁਹਿੰਮ ਦੌਰਾਨ ਘੱਟੋ-ਘੱਟ ਸੱਤ ਹੋਰ ਅਤਿਵਾਦੀ ਮਾਰੇ ਗਏ ਹਨ। ਇਸ ਦੇ ਨਾਲ ਹੀ ਮੁਹਿੰਮ ਵਿੱਚ ਮਾਰੇ ਗਏ ਅਤਿਵਾਦੀਆਂ ਦੀ ਗਿਣਤੀ 71 ਹੋ ਗਈ ਹੈ।
.jpg)
.jpg)




.jpg)
.jpg)
.jpg)


.jpg)


.jpg)
.jpg)

.jpg)
.jpg)