ਕਾਰ ਚੋਰੀਆਂ ਦੇ ਮਾਮਲੇ ’ਚ ਲੋੜੀਂਦੇ ਗੁਰਜੀਤ ਵਿਰਕ ਨੇ ਪੁਲੀਸ ਅੱਗੇ ਕੀਤਾ ਆਤਮ-ਸਮਰਪਣ
ਕਾਰ ਚੋਰੀਆਂ ਦੇ ਮਾਮਲੇ ’ਚ ਲੋੜੀਂਦੇ ਗੁਰਜੀਤ ਵਿਰਕ ਨੇ ਪੁਲੀਸ ਅੱਗੇ ਕੀਤਾ ਆਤਮ-ਸਮਰਪਣ
ਪੀਲ ਪੁਲੀਸ ਵੱਲੋਂ ਪਿਛਲੇ ਦਿਨੀਂ ਚੋਰੀ ਕੀਤੀਆਂ ਕਾਰਾਂ ਅਤੇ ਚੋਰੀ ਕਰਨ ਵਾਲੇ ਸਾਮਾਨ ਸਮੇਤ ਫੜੇ ਗਏ ਪ੍ਰਿੰਸ ਦੇ ਸਾਥੀ, ਜਿਸ ਦੀ ਪੁਲੀਸ ਤੇਜ਼ੀ ਨਾਲ ਭਾਲ ਕਰ ਰਹੀ ਸੀ, ਕੱਲ੍ਹ ਉਹ ਖ਼ੁਦ ਪੁਲੀਸ ਅੱਗੇ ਪੇਸ਼ ਹੋ ਗਿਆ। ਐਰਿਨ ਦੇ ਰਹਿਣ ਵਾਲੇ ਗੁਰਜੀਤ ਸਿੰਘ ਵਿਰਕ (23) ਉੱਤੇ ਪੁਲੀਸ ਵੱਲੋਂ ਕਾਰਾਂ ਚੋਰੀ ਕਰਨ, ਚੋਰੀ ਦਾ ਸਾਜੋ-ਸਾਮਾਨ ਕੋਲ ਰੱਖਣ, ਜਬਰੀ ਘਰਾਂ ਵਿੱਚ ਘੁਸ ਕੇ ਚੋਰੀ ਕਰਨ ਅਤੇ ਹਿੰਸਾ ਦੇ ਦੋਸ਼ ਆਇਦ ਕੀਤੇ ਗਏ ਹਨ। ਪੀਲ ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ‘ਪ੍ਰੋਜੈਕਟ ਟੇਲ ਲਾਈਟ’ ਤਹਿਤ ਕਾਰ ਚੋਰੀਆਂ ਦੇ ਮਾਮਲੇ ਵਿੱਚ ਕਈ ਮਹੀਨਿਆਂ ਤੋਂ ਜਾਂਚ ਆਰੰਭੀ ਹੋਈ ਸੀ।
ਲੰਘੀ 26 ਜੂਨ ਨੂੰ ਮਿਸੀਸਾਗਾ ਦੇ ਰਹਿਣ ਵਾਲੇ ਪ੍ਰਿੰਸ (21) ਨੂੰ ਚੋਰੀ ਕੀਤੀਆਂ ਕਈ ਕਾਰਾਂ ਅਤੇ ਹੋਰ ਸਾਮਾਨ ਸਮੇਤ ਫੜਿਆ ਗਿਆ ਸੀ, ਪਰ ਗੁਰਤੇਜ ਪੁਲੀਸ ਨੂੰ ਝਕਾਨੀ ਦੇ ਕੇ ਮੌਕੇ ਤੋਂ ਫ਼ਰਾਰ ਹੋ ਗਿਆ ਸੀ। ਪੁਲੀਸ ਉਦੋਂ ਤੋਂ ਤੇਜ਼ੀ ਨਾਲ ਉਸ ਦੀ ਭਾਲ ਕਰ ਰਹੀ ਸੀ। ਪੁਲੀਸ ਅਨੁਸਾਰ ਚੌਤਰਫ਼ਾ ਦਬਾਅ ਵਧਦਾ ਵੇਖ ਉਸ ਨੇ ਪੁਲੀਸ ਕੋਲ ਸਮਰਪਣ ਕਰ ਦਿੱਤਾ।

.jpg)
.jpg)



.jpg)
.jpg)
.jpg)


.jpg)


.jpg)
.jpg)

.jpg)
.jpg)