ਭਾਰਤੀ ਮੂਲ ਦੀ ਸਾਬਕਾ ਜੇਲ੍ਹ ਗਾਰਡ ਨੇ ਕੈਦੀ ਨਾਲ ਬਣਾਏ ਪ੍ਰੇਮ ਸਬੰਧ, ਦੋ ਸਾਲ ਦੀ ਸਜ਼ਾ
ਭਾਰਤੀ ਮੂਲ ਦੀ ਸਾਬਕਾ ਜੇਲ੍ਹ ਗਾਰਡ ਨੇ ਕੈਦੀ ਨਾਲ ਬਣਾਏ ਪ੍ਰੇਮ ਸਬੰਧ, ਦੋ ਸਾਲ ਦੀ ਸਜ਼ਾ
ਭਾਰਤੀ ਮੂਲ ਦੀ ਬ੍ਰਿਟਿਸ਼ ਕੋਲੰਬੀਆ (ਬੀ.ਸੀ.) ਦੀ ਸਾਬਕਾ ਮਹਿਲਾ ਜੇਲ੍ਹ ਅਧਿਕਾਰੀ ਰਮਨਦੀਪ ਰਾਏ ਨੂੰ ਇੱਕ ਕੈਦੀ ਨਾਲ ਕਥਿਤ ਪ੍ਰੇਮ ਸਬੰਧ ਬਣਾਉਣ ਅਤੇ ਉਸ ਨੂੰ ਸੈੱਲ ਫੋਨ ਰੱਖਣ ਵਿੱਚ ਮਦਦ ਕਰਨ ਦੇ ਦੋਸ਼ ਵਿੱਚ ਵਿਸ਼ਵਾਸਘਾਤ ਲਈ ਦੋ ਸਾਲ ਦੀ ਕੰਡੀਸ਼ਨਲ ਸਜ਼ਾ ਸੁਣਾਈ ਗਈ ਹੈ, ਜੋ ਕਿ ਉਸ ਨੂੰ ਕਮਿਊਨਿਟੀ ਵਿੱਚ ਰਹਿ ਕੇ ਭੁਗਤਣੀ ਪਵੇਗੀ। ਵੇਰਵਿਆਂ ਅਨੁਸਾਰ ਕੈਦੀ ਜੇਲ੍ਹ ਦੇ ਅੰਦਰ ਬੈਠ ਕੇ ਹੀ ਸੈੱਲ ਫੋਨ ਰਾਹੀਂ ਨਸ਼ਿਆਂ ਦਾ ਵਪਾਰ ਕਰਦਾ ਸੀ।
ਬਚਾਅ ਪੱਖ ਦੇ ਵਕੀਲ ਗਗਨ ਨਾਹਲ ਨੇ ਸਹੂਲਤ ਅੰਦਰ ਕਿਸੇ ਵੀ ਤਰ੍ਹਾਂ ਦੇ ਸਬੰਧ ਜਾਂ ਤਸਕਰੀ ਹੋਣ ਦੇ ਸਬੂਤਾਂ ਤੋਂ ਇਨਕਾਰ ਕਰਦਿਆਂ ਕਿਹਾ, "ਅਧਿਕਾਰੀਆਂ ਨੂੰ ਰਿਪੋਰਟ ਕਰਨ ਦੀ ਬਜਾਏ ਉਸ ਨੇ ਅੱਖਾਂ ਬੰਦ ਕਰ ਲਈਆਂ। ਮੇਰੇ ਮੁਵੱਕਿਲ ਨੇ ਮੰਨਿਆ ਕਿ ਉਸ ਤੋਂ ਗਲਤੀ ਹੋਈ ਹੈ, ਉਹ ਆਪਣੀ ਭੂਮਿਕਾ ਤੋਂ ਇਨਕਾਰ ਨਹੀਂ ਕਰ ਰਹੀ ਹੈ ਅਤੇ ਉਹ ਅਗਲੇ ਦੋ ਸਾਲਾਂ ਤੱਕ ਇਸ ਹਾਊਸ ਅਰੈਸਟ ਕਮਿਊਨਿਟੀ ਜੇਲ੍ਹ ਸਜ਼ਾ ਅਤੇ ਅਪਰਾਧਿਕ ਰਿਕਾਰਡ ਦੇ ਨਤੀਜੇ ਭੁਗਤੇਗੀ।" ਇੱਕ ਨਿਊਜ਼ ਰਿਪੋਰਟਰ ਨਾਲ ਗੱਲ ਕਰਦਿਆਂ ਨਾਹਲ ਨੇ ਕਿਹਾ, "ਰਾਏ ਨੇ ਕੋਈ ਮੁਨਾਫਾ ਨਹੀਂ ਕਮਾਇਆ। ਇਸ ਕੇਸ ਦੇ ਨਤੀਜੇ ਵਜੋਂ ਉਹ ਉਮਰ ਭਰ ਦੇ ਨਤੀਜੇ ਭੁਗਤੇਗੀ, ਜੋ ਕਿ 31 ਸਾਲਾਂ ਦੀ ਇੱਕ ਨੌਜਵਾਨ ਲੜਕੀ ਲਈ ਬਹੁਤ ਵੱਡਾ ਡਰ ਹੈ। ਅਤੇ ਇਹ ਚੀਜ਼ ਉਸ ਨੂੰ ਬਾਕੀ ਦੀ ਉਮਰ ਪਰੇਸ਼ਾਨ ਕਰੇਗੀ।"
ਇਸ ਦੌਰਾਨ ਰਾਏ 'ਤੇ ਕਈ ਸ਼ਰਤਾਂ ਲਗਾਈਆਂ ਗਈਆਂ ਹਨ, ਜਿਨ੍ਹਾਂ ਵਿੱਚ ਕਰਫਿਊ ਅਤੇ ਕਮਿਊਨਿਟੀ ਸਰਵਿਸ ਸ਼ਾਮਲ ਹੈ। ਰਾਏ ਦੇ ਪਿਤਾ ਦਾ ਕੁਝ ਮਹੀਨੇ ਪਹਿਲਾਂ ਦੇਹਾਂਤ ਹੋ ਗਿਆ ਸੀ। ਇਹ ਸਬੰਧ ਪੋਰਟ ਕੋਕਿਟਲਮ ਦੇ ਨਾਰਥ ਫਰੇਜ਼ਰ ਪ੍ਰੀਟ੍ਰਾਇਲ ਸੈਂਟਰ ਵਿੱਚ ਬਣੇ ਸਨ, ਜਿੱਥੇ ਦੋਵੇਂ ਜੇਲ੍ਹ ਫੋਨ ਸਿਸਟਮ ਅਤੇ ਸੈੱਲ ਫੋਨ ਰਾਹੀਂ ਗੱਲਬਾਤ ਕਰਦੇ ਸਨ। ਨਿਊਜ਼ ਰਿਪੋਰਟ ਅਨੁਸਾਰ, ਅਦਾਲਤ ਨੂੰ ਸੰਬੋਧਨ ਕਰਦਿਆਂ ਰਾਏ ਨੇ ਮੰਨਿਆ ਕਿ ਇਹ ਕੋਈ ਮਾਮੂਲੀ ਗਲਤੀ ਨਹੀਂ ਸੀ ਅਤੇ ਉਸ ਨੇ ਆਪਣੇ ਸਾਥੀਆਂ ਨੂੰ ਖ਼ਤਰੇ ਵਿੱਚ ਪਾਇਆ ਸੀ। ਕੈਦੀ ਨੇ ਫੋਨ ਦੀ ਵਰਤੋਂ ਨਸ਼ਿਆਂ ਦੇ ਵਪਾਰ ਲਈ ਵੀ ਕੀਤੀ ਸੀ, ਪਰ ਰਾਏ ਇਸ ਤੋਂ ਅਣਜਾਣ ਸੀ ਅਤੇ ਅਦਾਲਤ ਨੇ ਮੰਨਿਆ ਕਿ ਉਸ ਨੂੰ ਕੋਈ ਵਿੱਤੀ ਲਾਭ ਨਹੀਂ ਹੋਇਆ ਸੀ।
.jpg)

.jpg)



.jpg)
.jpg)
.jpg)


.jpg)


.jpg)
.jpg)

.jpg)
.jpg)