ਜੰਗ ਵਿੱਚ ਜਾਨ ਗਵਾਉਣ ਵਾਲੇ ਲੋਕਾਂ ਦੀ ਗਿਣਤੀ 73 ਹਜ਼ਾਰ ਤੋਂ ਪਾਰ ਹੋਈ
ਜੰਗ ਵਿੱਚ ਜਾਨ ਗਵਾਉਣ ਵਾਲੇ ਲੋਕਾਂ ਦੀ ਗਿਣਤੀ 73 ਹਜ਼ਾਰ ਤੋਂ ਪਾਰ ਹੋਈ
ਇਜ਼ਰਾਈਲ ਅਤੇ ਹਮਾਸ ਵਿਚਕਾਰ ਜੰਗ ਵਿੱਚ ਜਾਨ ਗਵਾਉਣ ਵਾਲੇ ਫ਼ਲਸਤੀਨੀਆਂ ਦੀ ਗਿਣਤੀ 73 ਹਜ਼ਾਰ ਤੋਂ ਪਾਰ ਹੋ ਗਈ ਹੈ। ਗਾਜ਼ਾ ਦੇ ਸਿਹਤ ਮੰਤਰਾਲੇ ਦੇ ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਸਾਲ ਅਕਤੂਬਰ ਵਿੱਚ ਜੰਗਬੰਦੀ ਸਮਝੌਤਾ ਲਾਗੂ ਹੋਣ ਤੋਂ ਬਾਅਦ ਵੀ ਇਜ਼ਰਾਈਲ ਨੇ ਗਾਜ਼ਾ ਪੱਟੀ ਵਿੱਚ ਹਮਲੇ ਜਾਰੀ ਰੱਖੇ ਹਨ। ਸਿਹਤ ਮੰਤਰਾਲੇ ਦੇ ਰਿਕਾਰਡ ਵਿਭਾਗ ਦੇ ਮੁਖੀ ਜ਼ਾਹਿਰ ਅਲ-ਵਹੀਦੀ ਅਤੇ ਜਨਸੰਪਰਕ ਵਿਭਾਗ ਨਾਲ ਜੁੜੇ ਹਮਜ਼ਾ ਸਲੇਮ ਨੇ ਪੁਸ਼ਟੀ ਕੀਤੀ ਕਿ ਇਜ਼ਰਾਈਲ-ਹਮਾਸ ਜੰਗ ਵਿੱਚ ਮਰਨ ਵਾਲੇ ਫ਼ਲਸਤੀਨੀਆਂ ਦੀ ਗਿਣਤੀ ਵਧ ਕੇ 73,001 ਹੋ ਗਈ ਹੈ।
ਦੱਸ ਦੇਈਏ ਕਿ ਇਜ਼ਰਾਈਲ ਨੇ ਅਕਤੂਬਰ 2023 ਵਿੱਚ ਹਮਾਸ ਦੇ ਹਮਲਿਆਂ ਦੇ ਜਵਾਬ ਵਿੱਚ ਗਾਜ਼ਾ ਵਿੱਚ ਫ਼ੌਜੀ ਮੁਹਿੰਮ ਸ਼ੁਰੂ ਕੀਤੀ ਸੀ। ਹਮਾਸ ਦੇ ਉਨ੍ਹਾਂ ਹਮਲਿਆਂ ਵਿੱਚ ਕਰੀਬ 1,200 ਲੋਕ ਮਾਰੇ ਗਏ ਸਨ ਅਤੇ 250 ਲੋਕਾਂ ਨੂੰ ਬੰਧਕ ਬਣਾ ਲਿਆ ਗਿਆ ਸੀ। ਇਜ਼ਰਾਈਲ ਵੱਲੋਂ ਕੀਤੀ ਜਾਂਦੀ ਬੰਬਾਰੀ ਕਾਰਨ ਗਾਜ਼ਾ ਦੀ ਅੱਧੀ ਤੋਂ ਵੱਧ ਆਬਾਦੀ ਬੇਘਰ ਹੋ ਕੇ ਤੰਗ ਸ਼ਰਨਾਰਥੀ ਕੈਂਪਾਂ ਵਿੱਚ ਰਹਿਣ ਲਈ ਮਜਬੂਰ ਹੈ। ਲਗਾਤਾਰ ਨਾਕਾਬੰਦੀ ਕਾਰਨ ਖੇਤਰ ਵਿੱਚ ਦਵਾਈਆਂ, ਸਾਫ਼ ਪਾਣੀ ਅਤੇ ਖਾਧ ਪਦਾਰਥਾਂ ਦੀ ਭਾਰੀ ਕਿੱਲਤ ਹੋ ਗਈ ਹੈ। ਕੌਮਾਂਤਰੀ ਅਦਾਲਤ (ICJ) ਅਤੇ ਵਿਸ਼ਵ ਭਾਈਚਾਰੇ ਵੱਲੋਂ ਵਾਰ-ਵਾਰ ਸਥਾਈ ਜੰਗਬੰਦੀ ਅਤੇ ਮਨੁੱਖੀ ਸਹਾਇਤਾ ਦੀ ਅਪੀਲ ਕੀਤੇ ਜਾਣ ਦੇ ਬਾਵਜੂਦ, ਜ਼ਮੀਨੀ ਹਾਲਾਤ ਲਗਾਤਾਰ ਨਾਜ਼ੁਕ ਬਣੇ ਹੋਏ ਹਨ ਅਤੇ ਜੰਗ ਰੁਕਣ ਦੇ ਕੋਈ ਆਸਾਰ ਨਜ਼ਰ ਨਹੀਂ ਆ ਰਹੇ।
.jpg)
.jpg)




.jpg)
.jpg)
.jpg)


.jpg)


.jpg)
.jpg)

.jpg)
.jpg)