ਕਾਂਗਰਸ ਨੇ ਹਮਾਇਤ ਦਿੱਤੀ, ਵਿਜੈ ਵੱਲੋਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼
ਕਾਂਗਰਸ ਨੇ ਹਮਾਇਤ ਦਿੱਤੀ, ਵਿਜੈ ਵੱਲੋਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼
ਚੇਨੲੀ-ਟੀ ਵੀ ਕੇ ਮੁਖੀ ਵਿਜੈ ਵੀਰਵਾਰ ਨੂੰ ਤਾਮਿਲ ਨਾਡੂ ਦੇ ਨਵੇਂ ਮੁੱਖ ਮੰਤਰੀ ਵਜੋਂ ਹਲਫ਼ ਲੈ ਸਕਦੇ ਹਨ। ਉਨ੍ਹਾਂ ਅੱਜ ਸੂਬੇ ਦੇ ਰਾਜਪਾਲ ਰਾਜੇਂਦਰ ਵਿਸ਼ਵਨਾਥ ਅਰਲੇਕਰ ਨਾਲ ਮਿਲ ਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਰਾਜਪਾਲ ਹਾਲੇ ਵਿਜੈ ਦੀ ਪਾਰਟੀ ਨੂੰ ਹਮਾਇਤ ਮਿਲਣ ਤੋਂ ਸੰਤੁਸ਼ਟ ਨਹੀਂ ਹਨ ਅਤੇ ਉਨ੍ਹਾਂ ਸਰਕਾਰ ਬਣਾਉਣ ਦਾ ਸੱਦਾ ਨਹੀਂ ਦਿੱਤਾ ਹੈ। ਉੱਧਰ, ਕਾਂਗਰਸ ਨੇ ਟੀ ਵੀ ਕੇ ਨੂੰ ਹਮਾਇਤ ਦਿੰਦਿਆਂ ਸਰਕਾਰ ’ਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਉਂਝ, ਕਾਂਗਰਸ ਨੇ ਸ਼ਰਤ ਰੱਖੀ ਹੈ ਕਿ ਟੀ ਵੀ ਕੇ ਫ਼ਿਰਕੂ ਤਾਕਤਾਂ ਨਾਲ ਗੱਠਜੋੜ ਨਹੀਂ ਕਰੇਗੀ। ਵਿਜੈ ਦੀ ਪਾਰਟੀ, ਵੀ ਸੀ ਕੇ ਅਤੇ ਸੀ ਪੀ ਆਈ ਤੇ ਸੀ ਪੀ ਐੱਮ ਤੋਂ ਵੀ ਹਮਾਇਤ ਲੈਣ ਦੀ ਇੱਛੁਕ ਹੈ ਪਰ ਖੱਬੇ ਪੱਖੀ ਪਾਰਟੀਆਂ ਤੇ ਆਈ ਯੂ ਐੱਮ ਐੱਲ ਨੇ ਹਮਾਇਤ ਦੇਣ ਤੋਂ ਇਨਕਾਰ ਕਰ ਦਿੱਤਾ। ਤਿੰਨੋਂ ਪਾਰਟੀਆਂ ਦੇ ਵਿਧਾਇਕਾਂ ਨੇ ਡੀ ਐੱਮ ਕੇ ਨਾਲੋਂ ਨਾਤਾ ਤੋੜਨ ਤੋਂ ਇਨਕਾਰ ਕਰ ਦਿੱਤਾ। ਵੀ ਸੀ ਕੇ ਵੱਲੋਂ ਹਮਾਇਤ ਦੇਣ ਬਾਰੇ ਭਲਕੇ ਫ਼ੈਸਲਾ ਲਿਆ ਜਾਵੇਗਾ। ਅੰਨਾ ਡੀ ਐੱਮ ਕੇ ਨੇ ਵੀ ਕਿਹਾ ਕਿ ਉਹ ਵਿਜੈ ਦੀ ਅਗਵਾਈ ਹੇਠਲੀ ਬਣਨ ਵਾਲੀ ਟੀ ਵੀ ਕੇ ਸਰਕਾਰ ਨੂੰ ਹਮਾਇਤ ਨਹੀਂ ਦੇਵੇਗੀ।
ਦੋ ਦਿਨ ਪਹਿਲਾਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ’ਚ ਟੀ ਵੀ ਕੇ 108 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਸੀ ਅਤੇ ਉਸ ਨੂੰ ਆਮ ਬਹੁਮਤ ਲਈ 10 ਹੋਰ ਸੀਟਾਂ ਦੀ ਲੋੜ ਹੈ। ਚੋਣਾਂ ’ਚ ਡੀ ਐੱਮ ਕੇ ਨੇ 59, ਅੰਨਾ ਡੀ ਐੱਮ ਕੇ ਨੇ 47, ਕਾਂਗਰਸ ਨੇ 5, ਪੀ ਐੱਮ ਕੇ ਨੇ 5, ਆਈ ਯੂ ਐੱਮ ਐੱਲ, ਸੀ ਪੀ ਆਈ, ਵੀ ਸੀ ਕੇ ਤੇ ਸੀ ਪੀ ਐੱਮ ਨੇ 2-2 ਅਤੇ ਭਾਜਪਾ, ਡੀ ਐੱਮ ਡੀ ਕੇ ਤੇ ਏ ਐੱਮ ਐੱਮ ਕੇ ਨੇ 1-1 ਸੀਟ ਜਿੱਤੀ ਹੈ।
ਇਸ ਦੌਰਾਨ ਕਾਂਗਰਸ ਨੇ ਵਿਜੈ ਦੀ ਪਾਰਟੀ ਟੀ ਵੀ ਕੇ (ਤਾਮਿਲਗਾ ਵੇਟਰੀ ਕੜਗਮ) ਨੂੰ ਸਰਕਾਰ ਬਣਾਉਣ ਲਈ ਹਮਾਇਤ ਦੇਣ ਦਾ ਐਲਾਨ ਕੀਤਾ। ਤਾਮਿਲ ਨਾਡੂ ਕਾਂਗਰਸ ਕਮੇਟੀ ਦੇ ਪ੍ਰਧਾਨ ਕੇ ਸੇਲਵਾਪੇਰੂੰਥਗਈ, ਵਿਧਾਇਕ ਦਲ ਦੇ ਆਗੂ ਐੱਸ ਰਾਜੇਸ਼ ਕੁਮਾਰ ਅਤੇ ਹੋਰ ਆਗੂਆਂ ਨੇ ਵਿਜੈ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਸਰਕਾਰ ਬਣਾਉਣ ਲਈ ਹਮਾਇਤ ਦਾ ਪੱਤਰ ਸੌਂਪਿਆ। ਤਾਮਿਲ ਨਾਡੂ ਦੇ ਕਾਂਗਰਸ ਮਾਮਲਿਆਂ ਦੇ ਇੰਚਾਰਜ ਗਿਰੀਸ਼ ਸ਼ੋਡਨਕਰ ਨੇ ਵਿਜੈ ਵੱਲੋਂ ਹਮਾਇਤ ਮੰਗੇ ਜਾਣ ਦਾ ਹਵਾਲਾ ਦਿੰਦਿਆਂ ਕਿਹਾ ਕਿ ਤਾਮਿਲ ਨਾਡੂ ਕਾਂਗਰਸ ਕਮੇਟੀ ਅਤੇ ਕਾਂਗਰਸ ਵਿਧਾਇਕ ਦਲ ਨੇ ਉਨ੍ਹਾਂ ਨੂੰ ਸਰਕਾਰ ਬਣਾਉਣ ’ਚ ਪੂਰੀ ਹਮਾਇਤ ਦੇਣ ਦਾ ਫ਼ੈਸਲਾ ਕੀਤਾ ਹੈ। ਕਾਂਗਰਸ ਨੇ ਬਿਆਨ ’ਚ ਕਿਹਾ ਕਿ ਤਾਮਿਲ ਨਾਡੂ ਦੇ ਲੋਕਾਂ ਖ਼ਾਸਕਰ ਨੌਜਵਾਨਾਂ ਨੇ ਧਰਮ ਨਿਰਪੱਖ, ਉਸਾਰੂ ਅਤੇ ਲੋਕ ਭਲਾਈ ਦੇ ਕੰਮ ਕਰਨ ਵਾਲੀ ਸੰਵਿਧਾਨਕ ਸਿਧਾਂਤਾਂ ’ਤੇ ਵਿਸ਼ਵਾਸ ਰੱਖਣ ਵਾਲੀ ਸਰਕਾਰ ਕਾਇਮ ਕਰਨ ਦਾ ਸਪੱਸ਼ਟ ਸੁਨੇਹਾ ਦਿੱਤਾ ਹੈ।
.jpg)

.jpg)


.jpg)
.jpg)
.jpg)
.jpg)


.jpg)

.jpg)



.jpg)
.jpg)