ਬੇੜਿਆਂ ਲਈ ‘ਰਾਹ ਦਸੇਰਾ’ ਬਣੀ ਅਮਰੀਕੀ ਟਾਸਕ ਫੋਰਸ
ਬੇੜਿਆਂ ਲਈ ‘ਰਾਹ ਦਸੇਰਾ’ ਬਣੀ ਅਮਰੀਕੀ ਟਾਸਕ ਫੋਰਸ
ਦੁੁਬਈ-ਅਮਰੀਕਾ ਦੀ ਅਗਵਾਈ ਵਾਲੀ ਟਾਸਕ ਫੋਰਸ ਨੇ ਇਰਾਨ ਦੇ ਕੰਟਰੋਲ ਵਾਲੇ ਹਰਮੁਜ਼ ਜਲ ਮਾਰਗ ਵਿੱਚ ਫਸੇ ਬੇੜਿਆਂ ਨੂੰ ‘ਰਾਹ ਦਿਖਾਉਣ’ ਦੀ ਪਹਿਲ ਸ਼ੁਰੂ ਕੀਤੀ ਹੈ। ਉਧਰ, ਇਰਾਨ ਜੰਗ ਦੇ ਖ਼ਾਤਮੇ ਸਬੰਧੀ ਆਪਣੀ ਸੱਜਰੀ ਤਜਵੀਜ਼ ਬਾਰੇ ਅਮਰੀਕੀ ਜਵਾਬ ਦੀ ਸਮੀਖਿਆ ਕਰ ਰਿਹਾ ਹੈ। ਤਹਿਰਾਨ ਨੇ ਹਾਲਾਂਕਿ ਸਾਫ਼ ਕਰ ਦਿੱਤਾ ਹਰਮੁਜ਼ ਜਲ ਮਾਰਗ ’ਤੇ ਉਸ ਦਾ ਕੰਟਰੋਲ ਬਰਕਰਾਰ ਹੈ ਤੇ ਉਹ ਬੇੜਿਆਂ ਤੋਂ ਰਾਹਦਾਰੀ ਵਸੂਲਣ ਦਾ ਅਮਲ ਜਾਰੀ ਰੱਖੇਗਾ। ਰਾਸ਼ਟਰਪਤੀ ਟਰੰਪ ਵੱਲੋਂ ਇਕ ਦਿਨ ਪਹਿਲਾਂ ਐਲਾਨੇ ‘ਪ੍ਰਾਜੈਕਟ ਫਰੀਡਮ’ ਤਹਿਤ ਜੁਆਇੰਟ ਮੈਰੀਟਾਈਮ ਸੂਚਨਾ ਕੇਂਦਰ ਨੇ ਸੋਮਵਾਰ ਨੂੰ ਕਿਹਾ ਕਿ ਅਮਰੀਕਾ ਨੇ ਦੱਖਣ ਵਿੱਚ ਆਮ ਸ਼ਿਪਿੰਗ ਮਾਰਗਾਂ ਲਈ ‘ਵਧਿਆ ਹੋਇਆ ਸੁਰੱਖਿਆ ਖੇਤਰ’ ਬਣਾਇਆ ਹੈ ਤੇ ਮਲਾਹਾਂ ਨੂੰ ਅਪੀਲ ਕੀਤੀ ਹੈ ਕਿ ਉਹ ‘ਅਨੁਮਾਨਿਤ ਭਾਰੀ ਆਵਾਜਾਈ ਕਰ ਕੇ’ ਓਮਾਨ ਦੇ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰਨ। ਇਹ ਜਲ ਮਾਰਗ ਇਰਾਨ ਤੇ ਓਮਾਨ ਦੇ ਖੇਤਰਾਂ ਵਿਚਾਲੇ ਹੈ।
ਸੈਂਟਰ ਨੇ ਚਿਤਾਵਨੀ ਦਿੱਤੀ ਕਿ ਆਮ ਮਾਰਗਾਂ ਦੇ ਨੇੜਿਓਂ ਲੰਘਣਾ- ਜਿਨ੍ਹਾਂ ਨੂੰ ‘ਟਰੈਫਿਕ ਸੈਪਰੇਸ਼ਨ ਸਕੀਮ’ ਦੇ ਨਾਮ ਨਾਲ ਜਾਣਿਆ ਜਾਂਦਾ ਹੈ- ਬੇਹੱਦ ਖ਼ਤਰਨਾਕ ਹੈ, ਕਿਉਂਕਿ ਉਥੇ ਅਜਿਹੀਆਂ ਬਾਰੂਦੀ ਸੁਰੰਗਾਂ ਮੌਜੂਦ ਹਨ, ਜਿਨ੍ਹਾਂ ਦਾ ਅਜੇ ਤੱਕ ਪੂਰੀ ਤਰ੍ਹਾਂ ਨਾਲ ਸਰਵੇਖਣ ਅਤੇ ਉਨ੍ਹਾਂ ਨੂੰ ਹਟਾਉਣ ਦਾ ਕੰਮ ਨਹੀਂ ਹੋਇਆ ਹੈ।’’ ਅਮਰੀਕੀ ਅਗਵਾਈ ਵਾਲੀ ਸਮੁੰਦਰੀ ਟਾਸਕ ਫੋਰਸ ਦੇ ਇਸ ਐਲਾਨ ਦੇ ਨਾਲ ਹੀ ਜਲ ਮਾਰਗ ਤੋਂ ਲੰਘਣ ਵਾਲੇ ਵਪਾਰਕ ਜਹਾਜ਼ਾਂ ਦੀ ਆਵਾਜਾਈ ਮੁੜ ਤੋਂ ਸ਼ੁਰੂ ਕਰਨ ਤੇ ਉਨ੍ਹਾਂ ਦਾ ਭਰੋਸਾ ਬਹਾਲ ਕਰਨ ਦੀਆਂ ਕੋਸ਼ਿਸ਼ਾਂ ਦੀ ਸ਼ੁਰੂਆਤ ਹੋ ਗਈ ਹੈ।
ਟਰੰਪ ਨੇ ਐਤਵਾਰ ਨੂੰ ਸੋਸ਼ਲ ਮੀਡੀਆ ਪੋਸਟ ਵਿੱਚ ਜਹਾਜ਼ਾਂ ਦੀ ਸੁਰੱਖਿਆ ਲਈ ਯਤਨਾਂ ਦਾ ਐਲਾਨ ਕਰਦੇ ਹੋਏ ‘ਨਿਰਪੱਖ ਮੁਲਕਾਂ’ ਨਾਲ ਵਾਅਦਾ ਕੀਤਾ ਸੀ ਕਿ ‘ਅਸੀਂ ਉਨ੍ਹਾਂ ਦੇ ਜਹਾਜ਼ਾਂ ਨੂੰ ਇਨ੍ਹਾਂ ਪਾਬੰਦੀਸ਼ੁਦਾ ਜਲ ਮਾਰਗਾਂ ਤੋਂ ਸੁਰੱਖਿਅਤ ਬਾਹਰ ਕੱਢਣ ਲਈ ਮਾਰਗਦਰਸ਼ਨ ਕਰਾਂਗੇ ਤਾਂ ਕਿ ਉਹ ਆਜ਼ਾਦੀ ਤੇ ਕੁਸ਼ਲਤਾ ਨਾਲ ਆਪਣਾ ਕਾਰੋਬਾਰ ਜਾਰੀ ਰੱਖ ਸਕਣ।’ ਅਮਰੀਕੀ ਸੈਂਟਰਲ ਕਮਾਂਡ ਨੇ ਕਿਹਾ ਕਿ ਇਸ ਪਹਿਲਕਦਮੀ ਵਿੱਚ ਗਾਈਡਡ-ਮਿਜ਼ਾਈਲਾਂ, 100 ਤੋਂ ਵੱਧ ਜਹਾਜ਼ ਅਤੇ 15,000 ਸੇਵਾ ਮੈਂਬਰ ਸ਼ਾਮਲ ਹੋਣਗੇ। ਪੈਂਟਾਗਨ ਨੇ ਹਾਲਾਂਕਿ ਫੌਰੀ ਇਹ ਨਹੀਂ ਦੱਸਿਆ ਕਿ ਉਨ੍ਹਾਂ ਨੂੰ ਕਿਵੇਂ ਤਾਇਨਾਤ ਕੀਤਾ ਜਾਵੇਗਾ।
ਉਧਰ ਇਰਾਨੀ ਨਿਆਂਪਾਲਿਕਾ ਦੀ ਮਿਜ਼ਾਨ ਨਿਊਜ਼ ਏਜੰਸੀ ਨੇ ਐਤਵਾਰ ਨੂੰ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਈਲ ਬਾਗ਼ਾਈ ਦੇ ਹਵਾਲੇ ਨਾਲ ਕਿਹਾ ਕਿ ਤਹਿਰਾਨ ਜੰਗ ਦੇ ਖ਼ਾਤਮੇ ਸਬੰਧੀ ਆਪਣੀ ਸੱਜਰੀ ਤਜਵੀਜ਼ ਬਾਰੇ ਅਮਰੀਕੀ ਜਵਾਬ ਦੀ ਸਮੀਖਿਆ ਕਰ ਰਿਹਾ ਹੈ। ਬਾਗ਼ਾਈ ਨੇ ਕਿਹਾ, ‘‘ਹਾਲਾਂਕਿ ਇਸ ਪੜਾਅ ਉੱਤੇ ਸਾਡੀ ਕੋਈ ਪਰਮਾਣੂ ਗੱਲਬਾਤ ਨਹੀਂ ਚੱਲ ਰਹੀ ਹੈ। ਇਰਾਨ ਦਾ ਪਰਮਾਣੂ ਪ੍ਰੋਗਰਾਮ ਅਤੇ ਸੋਧਿਆ ਹੋਇਆ ਯੂਰੇਨੀਅਮ ਲੰਮੇ ਸਮੇਂ ਤੋਂ ਅਮਰੀਕਾ ਨਾਲ ਤਣਾਅ ਦਾ ਮੁੱਖ ਕਾਰਨ ਰਹੇ ਹਨ, ਪਰ ਤਹਿਰਾਨ ਇਸ ਮੁੱਦੇ ਨੂੰ ਬਾਅਦ ਵਿੱਚ ਹੱਲ ਕਰਨਾ ਚਾਹੁੰਦਾ ਹੈ।’’
.jpg)

.jpg)


.jpg)
.jpg)
.jpg)
.jpg)


.jpg)

.jpg)



.jpg)