ਕਿਰਤੀਆਂ ਅਤੇ ਕਾਰਕੁਨਾਂ ਵੱਲੋਂ ਸ਼ਾਂਤੀ ਅਤੇ ਵੱਧ ਉਜਰਤਾਂ ਲਈ ਮਾਰਚ
ਕਿਰਤੀਆਂ ਅਤੇ ਕਾਰਕੁਨਾਂ ਵੱਲੋਂ ਸ਼ਾਂਤੀ ਅਤੇ ਵੱਧ ਉਜਰਤਾਂ ਲਈ ਮਾਰਚ
ਮਈ ਦਿਵਸ ਮੌਕੇ ਦੁਨੀਆ ਭਰ ’ਚ ਕਿਰਤੀਆਂ ਅਤੇ ਕਾਰਕੁਨਾਂ ਨੇ ਰੈਲੀਆਂ ਅਤੇ ਮਾਰਚ ਕੀਤੇ। ਉਨ੍ਹਾਂ ਸੰਸਾਰ ’ਚ ਸ਼ਾਂਤੀ, ਵੱਧ ਉਜਰਤਾਂ ਅਤੇ ਕੰਮ ਵਾਲੀਆਂ ਥਾਵਾਂ ’ਤੇ ਬਿਹਤਰ ਹਾਲਾਤ ਦਾ ਹੋਕਾ ਦਿੱਤਾ। ਪੱਛਮੀ ਏਸ਼ੀਆ ਸੰਕਟ ਕਾਰਨ ਈਂਧਨ ਦੀਆਂ ਵਧ ਰਹੀਆਂ ਕੀਮਤਾਂ ਕਾਰਨ ਬਹੁਤੇ ਕਿਰਤੀ ਰੋਜ਼ੀ-ਰੋਟੀ ਲਈ ਸੰਘਰਸ਼ ਕਰਨ ਵਾਸਤੇ ਮਜਬੂਰ ਹੋ ਗਏ ਹਨ। ਪਹਿਲੀ ਮਈ ਨੂੰ ਕਈ ਮੁਲਕਾਂ ’ਚ ਜਨਤਕ ਛੁੱਟੀ ਹੋਣ ਦੇ ਬਾਵਜੂਦ ਮਜ਼ਦੂਰਾਂ ਨੇ ਇਕਜੁੱਟ ਹੋ ਕੇ ਮੁਜ਼ਾਹਰੇ ਕੀਤੇ।
ਯੂਰੋਪੀਅਨ ਟਰੇਡ ਯੂਨੀਅਨ ਕਨਫੈਡਰੇਸ਼ਨ, ਜੋ 41 ਯੂਰੋਪੀਅਨ ਮੁਲਕਾਂ ’ਚ 93 ਟਰੇਡ ਯੂਨੀਅਨ ਜਥੇਬੰਦੀਆਂ ਦੀ ਨੁਮਾਇੰਦਗੀ ਕਰਦੀ ਹੈ, ਨੇ ਕਿਹਾ ਕਿ ਕੰਮਕਾਜੀ ਲੋਕ ਮੱਧ ਪੂਰਬ ਵਿੱਚ ਡੋਨਲਡ ਟਰੰਪ ਦੀ ਜੰਗ ਦੀ ਕੀਮਤ ਚੁਕਾਉਣ ਤੋਂ ਇਨਕਾਰ ਕਰਦੇ ਹਨ। ਅਮਰੀਕਾ ’ਚ ਕਾਰਕੁਨਾਂ ਨੇ ਕਿਹਾ ਕਿ ਉਹ ਅਮਰੀਕੀ ਰਾਸ਼ਟਰਪਤੀ ਦੀਆਂ ਨੀਤੀਆਂ ਦਾ ਵਿਰੋਧ ਕਰਦੇ ਹਨ। ਫਿਲਪੀਨਜ਼ ਦੀ ਰਾਜਧਾਨੀ ਮਨੀਲਾ ’ਚ ਖੱਬੇ-ਪੱਖੀ ਸਿਆਸੀ ਧੜੇ ਬਾਯਾਨ ਦੇ ਆਗੂ ਰੇਨਾਤੋ ਰੇਯੇਜ਼ ਨੇ ਕਿਹਾ ਕਿ ਈਂਧਨ ਦੀਆਂ ਕੀਮਤਾਂ ਵਧਣ ਕਾਰਨ ਉਹ ਉਜਰਤਾਂ ’ਚ ਵਾਧੇ ਅਤੇ ਆਰਥਿਕ ਰਾਹਤ ਦੀ ਮੰਗ ਕਰਦੇ ਹਨ। ਇੰਡੋਨੇਸ਼ੀਆ ’ਚ ਕਿਰਤੀ ਯੂਨੀਅਨਾਂ ਨੇ ਚਿਤਾਵਨੀ ਦਿੱਤੀ ਕਿ ਆਉਂਦੇ ਸਮੇਂ ’ਚ ਆਰਥਿਕ ਹਾਲਾਤ ਹੋਰ ਵਿਗੜਨਗੇ। ਪਾਕਿਸਤਾਨ ’ਚ ਇਸਲਾਮਾਬਾਦ ਨੇੜੇ ਦਿਹਾੜੀਦਾਰ ਮੁਹੰਮਦ ਮਸਕੀਨ ਨੇ ਕਿਹਾ ਕਿ ਜੇ ਉਸ ਨੂੰ ਕੰਮ ਨਾ ਮਿਲਿਆ ਤਾਂ ਉਹ ਸਬਜ਼ੀਆਂ ਅਤੇ ਹੋਰ ਜ਼ਰੂਰੀ ਵਸਤਾਂ ਕਿਵੇਂ ਖ਼ਰੀਦੇਗਾ। ਸਿਓਲ, ਜਕਾਰਤਾ ਅਤੇ ਇਸਤਾਂਬੁਲ ਸਮੇਤ ਕਈ ਯੂਰੋਪੀਅਨ ਮੁਲਕਾਂ ਦੀਆਂ ਰਾਜਧਾਨੀਆਂ ’ਚ ਕਿਰਤੀਆਂ ਨੇ ਪ੍ਰਦਰਸ਼ਨ ਕੀਤੇ।
.jpg)
.jpg)



.jpg)
.jpg)
.jpg)
.jpg)


.jpg)

.jpg)



.jpg)