ਏ ਆਈ ਦੇ ਨਾਮ ਹੇਠ ਵੱਧ ਮੁਨਾਫ਼ਾ ਕਮਾਉਣ ਤੋਂ ਚੌਕਸ ਕੀਤਾ

ਏ ਆਈ ਦੇ ਨਾਮ ਹੇਠ ਵੱਧ ਮੁਨਾਫ਼ਾ ਕਮਾਉਣ ਤੋਂ ਚੌਕਸ ਕੀਤਾ

ਏ ਆਈ ਦੇ ਨਾਮ ਹੇਠ ਵੱਧ ਮੁਨਾਫ਼ਾ ਕਮਾਉਣ ਤੋਂ ਚੌਕਸ ਕੀਤਾ
ਡਿਜੀਟਲ ਯੁੱਗ ਵਿੱਚ ਜਿੱਥੇ ਤਕਨਾਲੋਜੀ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ, ਉੱਥੇ ਹੀ ਮਸਨੂਈ ਬੁੱਧੀ (ਏ.ਆਈ. Artificial intelligence) ਦੇ ਨਾਂ ’ਤੇ ਨਿਵੇਸ਼ ਦੀਆਂ ਪੇਸ਼ਕਸ਼ਾਂ ਵੀ ਵਧ ਰਹੀਆਂ ਹਨ। ਸੋਸ਼ਲ ਮੀਡੀਆ ’ਤੇ ਅਜਿਹੇ ਇਸ਼ਤਿਹਾਰ ਜਿਨ੍ਹਾਂ ਵਿੱਚ ਦਾਅਵਾ ਕੀਤਾ ਜਾਂਦਾ ਹੈ ਕਿ ਮਸਨੂਈ ਬੁੱਧੀ ਦੀ ਮਦਦ ਨਾਲ ਘੱਟ ਸਮੇਂ ਵਿੱਚ ਵੱਡਾ ਮੁਨਾਫ਼ਾ ਕਮਾਇਆ ਜਾ ਸਕਦਾ ਹੈ, ਵਿੱਚ ਭਾਰੀ ਵਾਧਾ ਹੋਇਆ ਹੈ।
ਆਸਟਰੇਲੀਅਨ ਸਕਿਊਰਟੀਜ਼ ਐਂਡ ਇਨਵੈਸਟਮੈਂਟ ਕਮਿਸ਼ਨ ਦੇ ਵਿੱਤੀ ਮਾਹਿਰ ਜੌਨ ਸਮਿਥ ਨੇ ਰੇਡਿਓ ‘ਤੇ ਦੱਸਿਆ ਕਿ ‘ਮਸਨੂਈ ਬੁੱਧੀ ਆਧਾਰਿਤ ਟੂਲ ਮਾਰਕੀਟ ਦੀ ਜਾਣਕਾਰੀ ਦੇ ਸਕਦੇ ਹਨ, ਪਰ ਇਹ ਕਦੇ ਵੀ ਨਿਵੇਸ਼ ਵਿੱਚ ਮੁਨਾਫ਼ਾ ਸਫਲਤਾ ਦੀ ਗਾਰੰਟੀ ਨਹੀਂ ਦਿੰਦੇ।’ ਉਹਨਾਂ ਮੁਤਾਬਕ ਬਹੁਤ ਸਾਰੇ ਆਨਲਾਈਨ ਇਸ਼ਤਿਹਾਰ ਲੋਕਾਂ ਨੂੰ ਲਾਲਚ ਦੇ ਕੇ ਠੱਗੀ ਵੱਲ ਧੱਕ ਸਕਦੇ ਹਨ।
ਮਾਹਿਰਾਂ ਦਾ ਕਹਿਣਾ ਹੈ ਕਿ ਨਵੇਂ ਨਿਵੇਸ਼ਕਾਂ ਨੂੰ ਖਾਸ ਧਿਆਨ ਰੱਖਣਾ ਚਾਹੀਦਾ ਹੈ ਅਤੇ ਕਿਸੇ ਵੀ ਯੋਜਨਾ ਵਿੱਚ ਪੈਸਾ ਲਗਾਉਣ ਤੋਂ ਪਹਿਲਾਂ ਪੂਰੀ ਜਾਂਚ ਕਰਨੀ ਚਾਹੀਦੀ ਹੈ। ਭਰੋਸੇਯੋਗ ਸੰਸਥਾਵਾਂ ਅਤੇ ਲਾਇਸੈਂਸ ਪ੍ਰਾਪਤ ਵਿੱਤੀ ਸਲਾਹਕਾਰਾਂ ਨਾਲ ਸਲਾਹ ਕਰਨੀ ਲਾਜ਼ਮੀ ਹੈ। ‘ਤੇਜ਼ ਅਤੇ ਆਸਾਨ ਮੁਨਾਫ਼ੇ’ ਦੇ ਦਾਅਵੇ ਅਕਸਰ ਖਤਰੇ ਦੀ ਨਿਸ਼ਾਨੀ ਹੁੰਦੇ ਹਨ। ਲੋਕਾਂ ਨੂੰ ਚਾਹੀਦਾ ਹੈ ਕਿ ਉਹ ਸਾਵਧਾਨ ਰਹਿਣ ਅਤੇ ਸੂਝ-ਬੂਝ ਨਾਲ ਨਿਵੇਸ਼ ਕਰਨ। ਮਸਨੂਈ ਬੁੱਧੀ ਸਿਰਫ਼ ਇੱਕ ਸਹਾਇਕ ਸਾਧਨ ਹੈ, ਜਦੋਂ ਕਿ ਸਹੀ ਫੈਸਲੇ ਹੀ ਸੁਰੱਖਿਅਤ ਭਵਿੱਖ ਦੀ ਗਾਰੰਟੀ ਹਨ ।

sant sagar