ਪਾਕਿਸਤਾਨ ਲਈ ਰਵਾਨਾ ਨਹੀਂ ਹੋਏ ਜੇਡੀ ਵੈਂਸ; ਅਜੇ ਵੀ ਵਾਈਟ ਹਾਊਸ ਚ ਹੋਣ ਦਾ ਦਾਅਵਾ
ਪਾਕਿਸਤਾਨ ਲਈ ਰਵਾਨਾ ਨਹੀਂ ਹੋਏ ਜੇਡੀ ਵੈਂਸ; ਅਜੇ ਵੀ ਵਾਈਟ ਹਾਊਸ ਚ ਹੋਣ ਦਾ ਦਾਅਵਾ
ਅਮਰੀਕਾ ਦੇ ਉਪ-ਰਾਸ਼ਟਰਪਤੀ ਜੇ.ਡੀ. ਵੈਂਸ ਅਤੇ ਇੱਕ ਉੱਚ-ਪੱਧਰੀ ਅਮਰੀਕੀ ਵਫ਼ਦ ਇਰਾਨ ਨਾਲ ਅਗਲੇ ਦੌਰ ਦੀ ਗੱਲਬਾਤ ਲਈ ਪਾਕਿਸਤਾਨ ਜਾ ਰਿਹਾ ਹੈ। ਹਾਲਾਂਕਿ, ਅਮਰੀਕਾ ਵੱਲੋਂ Strait of Hormuz ਦੀ ਨਾਕਾਬੰਦੀ ਕੀਤੇ ਜਾਣ ਤੋਂ ਬਾਅਦ ਤਹਿਰਾਨ (ਇਰਾਨ) ਨੇ ਇਸ ਗੱਲਬਾਤ ਵਿੱਚ ਸ਼ਾਮਲ ਹੋਣ ਪ੍ਰਤੀ ਝਿਜਕ ਦਿਖਾਈ ਹੈ।
'ਨਿਊਯਾਰਕ ਪੋਸਟ' ਦੀ ਰਿਪੋਰਟ ਮੁਤਾਬਕ ਇਸ ਵਫ਼ਦ ਵਿੱਚ ਵਿਸ਼ੇਸ਼ ਦੂਤ ਸਟੀਵ ਵਿਟਕੌਫ ਅਤੇ ਸੀਨੀਅਰ ਸਲਾਹਕਾਰ ਜੇਰੇਡ ਕੁਸ਼ਨਰ ਸ਼ਾਮਲ ਹਨ, ਜਿਨ੍ਹਾਂ ਦੇ ਕੁਝ ਹੀ ਘੰਟਿਆਂ ਵਿੱਚ ਇਸਲਾਮਾਬਾਦ ਪਹੁੰਚਣ ਦੀ ਉਮੀਦ ਹੈ।
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਪਾਕਿਸਤਾਨ ਦੇ ਆਰਮੀ ਚੀਫ਼ ਆਸਿਮ ਮੁਨੀਰ ਨਾਲ ਫ਼ੋਨ 'ਤੇ ਗੱਲਬਾਤ ਕੀਤੀ। ਪਾਕਿਸਤਾਨੀ ਫੌਜ ਦੇ ਸੂਤਰਾਂ ਅਨੁਸਾਰ ਟਰੰਪ ਨੇ ਕਿਹਾ ਕਿ ਉਹ ਹੋਰਮੁਜ਼ 'ਤੇ ਲੱਗੀ ਨਾਕਾਬੰਦੀ ਨੂੰ ਲੈ ਕੇ ਉਠਾਈਆਂ ਗਈਆਂ ਚਿੰਤਾਵਾਂ 'ਤੇ ਵਿਚਾਰ ਕਰਨਗੇ। ਇਨ੍ਹਾਂ ਦੋਵਾਂ ਦਰਮਿਆਨ ਇਸ ਮੁੱਦੇ 'ਤੇ ਵਿਸਥਾਰ ਨਾਲ ਚਰਚਾ ਹੋਈ। ਆਸਿਮ ਮੁਨੀਰ ਨੇ ਟਰੰਪ ਨੂੰ ਕਿਹਾ ਕਿ ਜੇਕਰ ਹੋਰਮੁਜ਼ ’ਤੇ ਨਾਕਾਬੰਦੀ ਜਾਰੀ ਰਹੀ ਤਾਂ ਇਰਾਨ ਨਾਲ ਗੱਲਬਾਤ ਅੱਗੇ ਨਹੀਂ ਵਧ ਸਕੇਗੀ। ਇਸ ਦੇ ਜਵਾਬ ਵਿੱਚ ਟਰੰਪ ਨੇ ਕਿਹਾ ਕਿ ਉਹ ਇਸ ਬਾਰੇ ਸੋਚਣਗੇ।
ਅਮਰੀਕਾ ਨੇ ਐਤਵਾਰ ਨੂੰ ਇਰਾਨੀ ਝੰਡੇ ਵਾਲੇ ਇੱਕ ਮਾਲਵਾਹਕ ਜਹਾਜ਼ ਉੱਤੇ ਹਮਲਾ ਕਰਕੇ ਉਸਨੂੰ ਜ਼ਬਤ ਕਰ ਲਿਆ। ਅਮਰੀਕਾ ਦਾ ਕਹਿਣਾ ਹੈ ਕਿ ਇਸ ਜਹਾਜ਼ ਨੇ ਹੋਰਮੁਜ਼ ਜਲਮਾਰਗ ਕੋਲ ਕੀਤੀ ਗਈ ਸਮੁੰਦਰੀ ਘੇਰਾਬੰਦੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਸੀ। ਇਸ ਦੇ ਜਵਾਬ ਵਿੱਚ ਇਰਾਨ ਦੀ ਸਾਂਝੀ ਸੈਨਾ ਕਮਾਂਡ ਨੇ ਕਿਹਾ ਹੈ ਕਿ ਅਮਰੀਕਾ ਦੀ ਇਸ ਕਾਰਵਾਈ ਦਾ ਜਵਾਬ ਜ਼ਰੂਰ ਦਿੱਤਾ ਜਾਵੇਗਾ ਹੈ। ਇਸ ਘਟਨਾ ਤੋਂ ਬਾਅਦ ਅਮਰੀਕਾ ਅਤੇ ਇਰਾਨ ਵਿਚਾਲੇ ਦੂਜੇ ਗੇੜ ਦੀ ਗੱਲਬਾਤ ਤੋਂ ਪਹਿਲਾਂ ਤਣਾਅ ਫਿਰ ਵਧਦਾ ਹੋਇਆ ਨਜ਼ਰ ਆ ਰਿਹਾ ਹੈ।
ਪਿਛਲੇ ਹਫ਼ਤੇ ਇਰਾਨੀ ਬੰਦਰਗਾਹਾਂ ਦੀ ਅਮਰੀਕੀ ਘੇਰਾਬੰਦੀ ਸ਼ੁਰੂ ਹੋਣ ਤੋਂ ਬਾਅਦ, ਜਹਾਜ਼ ਨੂੰ ਰੋਕਣ ਦੀ ਇਹ ਪਹਿਲੀ ਘਟਨਾ ਹੈ। ਇਰਾਨ ਦੇ ਸਰਕਾਰੀ ਮੀਡੀਆ ਅਨੁਸਾਰ, ਇਰਾਨ ਦੀ ਸਾਂਝੀ ਸੈਨਾ ਕਮਾਂਡ ਨੇ ਹਥਿਆਰਾਂ ਦੇ ਜ਼ੋਰ 'ਤੇ ਜਹਾਜ਼ ਉੱਤੇ ਕਬਜ਼ਾ ਕਰਨ ਦੀ ਇਸ ਕਾਰਵਾਈ ਨੂੰ ਗੈਰ-ਕਾਨੂੰਨੀ ਅਤੇ ਜੰਗਬੰਦੀ ਦੀ ਉਲੰਘਣਾ ਕਰਾਰ ਦਿੱਤਾ ਹੈ।
ਹੋਰਮੁਜ਼ ਜਲਮਾਰਗ ਨੂੰ ਲੈ ਕੇ ਅਮਰੀਕਾ ਅਤੇ ਇਰਾਨ ਵਿਚਾਲੇ ਵਧਦੇ ਤਣਾਅ ਅਤੇ ਬੁੱਧਵਾਰ ਨੂੰ ਖ਼ਤਮ ਹੋ ਰਹੀ ਜੰਗਬੰਦੀ ਕਾਰਨ ਹਾਲਾਤ ਅਨਿਸ਼ਚਿਤ ਹੋ ਗਏ ਹਨ। ਹੁਣ ਇਹ ਸਪੱਸ਼ਟ ਨਹੀਂ ਹੈ ਕਿ ਰਾਸ਼ਟਰਪਤੀ ਡੋਨਲਡ ਟਰੰਪ ਦੇ ਉਸ ਐਲਾਨ ਦਾ ਕੀ ਬਣੇਗਾ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਇਰਾਨ ਨਾਲ ਵਾਰਤਾ ਦੇ ਦੂਜੇ ਗੇੜ ਲਈ ਅਮਰੀਕੀ ਵਾਰਤਾਕਾਰ ਸੋਮਵਾਰ ਨੂੰ ਪਾਕਿਸਤਾਨ ਜਾਣਗੇ।
ਇਰਾਨ ਨੇ ਵਾਰਤਾ ਦੀ ਫੌਰੀ ਤੌਰ ’ਤੇ ਪੁਸ਼ਟੀ ਨਹੀਂ ਕੀਤੀ ਪਰ ਇਰਾਨੀ ਪਾਰਲੀਮੈਂਟ ਦੇ ਸਪੀਕਰ ਮੁਹੰਮਦ ਬਾਗ਼ੇਰ ਕਾਲੀਬਾਫ਼ ਨੇ ਲੰਘੇ ਸ਼ਨਿੱਚਰਵਾਰ ਸਰਕਾਰੀ ਟੈਲੀਵਿਜ਼ਨ ’ਤੇ ਨਸ਼ਰ ਹੋਈ ਇਕ ਇੰਟਰਵਿਉੂ ਵਿੱਚ ਕਿਹਾ ‘‘ ਕੂਟਨੀਤੀ ਦੇ ਖੇਤਰ ਵਿੱਚ ਕੋਈ ਵਾਪਸੀ ਨਹੀਂ ਹੋਵੇਗੀ’’। ਨਾਲ ਹੀ ਉਨ੍ਹਾਂ ਕਬੂਲ ਕੀਤਾ ਕਿ ਦੋਵਾਂ ਧਿਰਾਂ ਵਿਚਕਾਰ ਬਹੁਤ ਵੱਡਾ ਖੱਪਾ ਬਰਕਰਾਰ ਹੈ।
ਦੱਸ ਦਈਏ ਕਿ ਇਰਾਨੀ ਫੌਜ ਨੇ ਸ਼ਨਿੱਚਰਵਾਰ ਨੂੰ ਇੱਕ ਬਿਆਨ ਵਿੱਚ ਦੱਸਿਆ ਸੀ ਕਿ ਇਰਾਨ ਨੇ ਹੋਰਮੁਜ਼ ਜਲਮਾਰਗ ਮੁੜ ਤੋਂ ਬੰਦ ਕਰ ਦਿੱਤਾ ਹੈ। ਇਹ ਕਦਮ ਅਮਰੀਕਾ ਵੱਲੋਂ ਇਰਾਨ ਦੀਆਂ ਬੰਦਰਗਾਹਾਂ ਦੀ ਕੀਤੀ ਗਈ ਘੇਰਾਬੰਦੀ ਦੇ ਜਵਾਬ ਵਿੱਚ ਚੁੱਕਿਆ ਗਿਆ ਸੀ।
ਜੇਡੀ ਵੈਂਸ ਦੇ ਪਾਕਿਸਤਾਨ ਰਵਾਨਾ ਹੋਣ ਦਾ ਦਾਅਵਾ ਨਿਕਲਿਆ ਗਲਤ; ਅਜੇ ਵੀ ਵਾਈਟ ਹਾਊਸ 'ਚ ਮੌਜੂਦ
ਅਮਰੀਕੀ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਦੇ ਪਾਕਿਸਤਾਨ ਦੌਰੇ ਸੰਬੰਧੀ ਸਥਿਤੀ ਅਜੇ ਵੀ ਅਸੱਪਸ਼ਟ ਹੈ। ਰਾਸ਼ਟਰਪਤੀ ਡੋਨਲਡ ਟਰੰਪ ਨੇ ਦਾਅਵਾ ਕੀਤਾ ਕਿ ਵੈਂਸ ਇਸਲਾਮਾਬਾਦ ਲਈ ਰਵਾਨਾ ਹੋ ਗਏ ਹਨ। ਹਾਲਾਂਕਿ, ਖ਼ਬਰਾਂ ਆ ਰਹੀਆਂ ਹਨ ਕਿ ਵੈਂਸ ਅਜੇ ਰਵਾਨਾ ਨਹੀਂ ਹੋਏ ਹਨ। ਨਿਊਯਾਰਕ ਟਾਈਮਜ਼ ਅਤੇ ਸੀਐਨਐਨ ਨੇ ਅਮਰੀਕੀ ਅਧਿਕਾਰੀਆਂ ਦਾ ਹਵਾਲਾ ਦਿੰਦੇ ਹੋਏ ਦਾਅਵਾ ਕੀਤਾ ਹੈ ਕਿ ਵੈਂਸ ਮੰਗਲਵਾਰ ਨੂੰ ਪਾਕਿਸਤਾਨ ਲਈ ਰਵਾਨਾ ਹੋ ਸਕਦੇ ਹਨ। ਕਿਹਾ ਜਾ ਰਿਹਾ ਹੈ ਕਿ ਅਧਿਕਾਰੀਆਂ ਨੇ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਇਹ ਜਾਣਕਾਰੀ ਦਿੱਤੀ ਹੈ।
ਇਜ਼ਰਾਈਲ ਨੇ ਮੈਨੂੰ ਇਰਾਨ ਨਾਲ ਜੰਗ ਲਈ ਕਦੇ ਨਹੀਂ ਉਕਸਾਇਆ: ਟਰੰਪ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋਮਵਾਰ ਨੂੰ ਉਨ੍ਹਾਂ ਚਰਚਾਵਾਂ 'ਤੇ ਵਿਰਾਮ ਲਗਾ ਦਿੱਤਾ ਹੈ ਜਿਨ੍ਹਾਂ ਵਿੱਚ ਕਿਹਾ ਜਾ ਰਿਹਾ ਸੀ ਕਿ ਇਜ਼ਰਾਈਲ ਦੇ ਦਬਾਅ ਹੇਠ ਉਹ ਇਰਾਨ ਵਿਰੁੱਧ ਕੋਈ ਫੌਜੀ ਕਾਰਵਾਈ ਕਰ ਸਕਦੇ ਹਨ। ਟਰੰਪ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਇਜ਼ਰਾਈਲ ਨੇ ਉਨ੍ਹਾਂ ਨੂੰ ਇਰਾਨ 'ਤੇ ਹਮਲਾ ਕਰਨ ਲਈ ਨਾ ਤਾਂ ਕਿਹਾ ਹੈ ਅਤੇ ਨਾ ਹੀ ਉਕਸਾਇਆ ਹੈ। ਦਰਅਸਲ, ਪਿਛਲੇ ਕੁਝ ਦਿਨਾਂ ਤੋਂ ਅੰਤਰਰਾਸ਼ਟਰੀ ਮੀਡੀਆ ਵਿੱਚ ਅਜਿਹੀਆਂ ਰਿਪੋਰਟਾਂ ਸਾਹਮਣੇ ਆ ਰਹੀਆਂ ਸਨ ਕਿ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਅਮਰੀਕੀ ਰਾਸ਼ਟਰਪਤੀ ਦੇ ਫੈਸਲਿਆਂ ਨੂੰ ਪ੍ਰਭਾਵਿਤ ਕੀਤਾ ਹੈ। ਇਨ੍ਹਾਂ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਇਜ਼ਰਾਈਲ ਚਾਹੁੰਦਾ ਹੈ ਕਿ ਅਮਰੀਕਾ ਇਰਾਨ ਦੇ ਪ੍ਰਮਾਣੂ ਪ੍ਰੋਗਰਾਮ ਜਾਂ ਫੌਜੀ ਟਿਕਾਣਿਆਂ 'ਤੇ ਸਖ਼ਤ ਕਾਰਵਾਈ ਕਰੇ। ਟਰੰਪ ਨੇ ਇਨ੍ਹਾਂ ਰਿਪੋਰਟਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਦੀ ਵਿਦੇਸ਼ ਨੀਤੀ ਪੂਰੀ ਤਰ੍ਹਾਂ ਸਪਸ਼ਟ ਹੈ ਅਤੇ ਉਹ ਅਮਰੀਕਾ ਦੇ ਹਿੱਤਾਂ ਅਨੁਸਾਰ ਹੀ ਫੈਸਲੇ ਲੈਂਦੇ ਹਨ। ਟਰੰਪ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਖਾੜੀ ਖੇਤਰ ਵਿੱਚ ਤਣਾਅ ਸਿਖਰ 'ਤੇ ਹੈ ਅਤੇ ਅਮਰੀਕਾ ਵੱਲੋਂ ਇਰਾਨ ਦੀ ਸਮੁੰਦਰੀ ਨਾਕਾਬੰਦੀ ਕੀਤੀ ਗਈ ਹੈ। ਹਾਲਾਂਕਿ ਇਜ਼ਰਾਈਲ ਅਤੇ ਅਮਰੀਕਾ ਦਰਮਿਆਨ ਸਬੰਧ ਬਹੁਤ ਮਜ਼ਬੂਤ ਹਨ ਪਰ ਟਰੰਪ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਜੰਗ ਵਰਗਾ ਕੋਈ ਵੀ ਵੱਡਾ ਫੈਸਲਾ ਕਿਸੇ ਦੂਜੇ ਦੇਸ਼ ਦੇ ਕਹਿਣ 'ਤੇ ਨਹੀਂ ਲਿਆ ਗਿਆ। ਉਨ੍ਹਾਂ ਮੁਤਾਬਕ ਉਹ ਖੁਦ ਸਥਿਤੀ ਦਾ ਜਾਇਜ਼ਾ ਲੈ ਰਹੇ ਹਨ ਅਤੇ ਫਿਲਹਾਲ ਗੱਲਬਾਤ ਰਾਹੀਂ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
.jpg)

.jpg)


.jpg)
.jpg)
.jpg)
.jpg)


.jpg)

.jpg)



.jpg)