ਅਮਰੀਕਾ ਤੇ ਇਰਾਨ ਵਾਰਤਾ: ਕਦੇ ਹਾਂ ਕਦੇ ਨਾਂਹ
ਅਮਰੀਕਾ ਤੇ ਇਰਾਨ ਵਾਰਤਾ: ਕਦੇ ਹਾਂ ਕਦੇ ਨਾਂਹ
ਅਮਰੀਕਾ ਤੇ ਇਰਾਨ ਵਿਚਾਲੇ ਮੰਗਲਵਾਰ ਨੂੰ ਇਸਲਾਮਾਬਾਦ ਵਿੱਚ ਹੋਣ ਵਾਲੀ ਦੂਜੇ ਗੇੜ ਦੀ ਵਾਰਤਾ ਬਾਰੇ ਸ਼ਸ਼ੋਪੰਜ ਬਰਕਰਾਰ ਹੈ। ਦੋਵਾਂ ਧਿਰਾਂ ਦੇ ਮੰਗਲਵਾਰ ਸ਼ਾਮ ਨੂੰ ਇਸਲਾਮਾਬਾਦ ਪੁੱਜਣ ਦੀ ਉਮੀਦ ਸੀ, ਪਰ ਆਖਰੀ ਖ਼ਬਰਾਂ ਤੱਕ ਦੋਵਾਂ ਵਫ਼ਦ ਦੀ ਆਮਦ ਬਾਰੇ ਸਥਿਤੀ ਅਸਪਸ਼ਟ ਸੀ। ਸੀਨੀਅਰ ਇਰਾਨੀ ਅਧਿਕਾਰੀ ਨੇ ਕਿਹਾ ਕਿ ਉਹ ਵਾਰਤਾ ’ਚ ਸ਼ਾਮਲ ਹੋਣ ਬਾਰੇ ‘ਸਕਾਰਾਤਮਕ ਢੰਗ’ ਨਾਲ ਵਿਚਾਰ ਕਰ ਰਹੇ ਹਨ, ਪਰ ਅਜੇ ਤੱਕ ਕੋਈ ਅੰਤਿਮ ਫੈਸਲਾ ਨਹੀਂ ਹੋਇਆ। ਅਮਰੀਕਾ ਵੱਲੋਂ ਇਰਾਨੀ ਝੰਡੇ ਵਾਲੇ ਬੇੜੇ ’ਤੇ ਹਮਲੇ ਤੇ ਇਸ ਨੂੰ ਕਬਜ਼ੇ ’ਚ ਲੈਣ ਦੀ ਕਾਰਵਾਈ ਨੇ ਅੱਗ ’ਚ ਘਿਓ ਦਾ ਕੰਮ ਕੀਤਾ ਹੈ। ਟਰੰਪ ਨੇ ਸਾਫ਼ ਕਰ ਦਿੱਤਾ ਕਿ ਉਨ੍ਹਾਂ ਨੂੰ ਇਰਾਨ ਉੱਤ ਹਮਲੇ ਲਈ ਇਜ਼ਰਾਈਲ ਨੇ ਨਹੀਂ ਉਕਸਾਇਆ। ਉਧਰ, ਪਾਕਿਸਤਾਨੀ ਵਾਰਤਾਕਾਰਾਂ ਵੱਲੋਂ ਅਮਰੀਕੀ ਨਾਕਾਬੰਦੀ ਖ਼ਤਮ ਕਰਵਾਉਣ ਤੇ ਦੋਵਾਂ ਧਿਰਾਂ ਨੂੰ ਗੱਲਬਾਤ ਦੀ ਮੇਜ਼ ਉੱਤੇ ਲਿਆਉਣ ਲਈ ਪੁਰਜ਼ੋਰ ਕੋਸ਼ਿਸ਼ਾਂ ਜਾਰੀ ਹਨ।
ਇਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਗ਼ਚੀ ਨੇ ਆਪਣੇ ਪਾਕਿਸਤਾਨੀ ਹਮਰੁਤਬਾ ਨੂੰ ਦੱਸਿਆ ਕਿ ਅਮਰੀਕਾ ਵੱਲੋਂ ਇਰਾਨੀ ਜਹਾਜ਼ਾਂ ਤੇ ਬੰਦਰਗਾਹਾਂ ਨੂੰ ਦਿੱਤੀਆਂ ਧਮਕੀਆਂ ਇਸਲਾਮਾਬਾਦ ’ਚ ਤਜਵੀਜ਼ਤ ਗੱਲਬਾਤ ਤੋਂ ਪਹਿਲਾਂ ਵਾਸ਼ਿੰਗਟਨ ਦੀ ਬੇਈਮਾਨੀ ਦਾ ‘ਸਪਸ਼ਟ ਸੰਕੇਤ’ ਸੀ। ਇਰਾਨ ਨੇ ਲੰਘੇ ਦਿਨ ਤਜਵੀਜ਼ਤ ਵਾਰਤਾ ’ਚ ਸ਼ਾਮਲ ਹੋਣ ਤੋਂ ਨਾਂਹ ਕਰ ਦਿੱਤੀ ਸੀ। ਇਰਾਨ ਨੇ ਤਿੰਨ ਕਾਰਨਾਂ- ਵਾਸ਼ਿੰਗਟਨ ਦੀਆਂ ਲੋੜੋਂ ਵੱਧ ਮੰਗਾਂ, ਰੁਖ਼ ’ਚ ਲਗਾਤਾਰ ਤਬਦੀਲੀ ਤੇ ਇਰਾਨੀ ਬੰਦਰਗਾਹਾਂ ਉੱਤੇ ਅਮਰੀਕੀ ਜਲ ਸੈਨਾ ਦੀ ਨਾਕਾਬੰਦੀ- ਦਾ ਹਵਾਲਾ ਦਿੱਤਾ ਸੀ। ਜੰਗਬੰਦੀ ਦੀ ਮਿਆਦ ਮੰਗਲਵਾਰ ਰਾਤ ਨੂੰ ਮੁੱਕਣ ਕਰਕੇ ਸਾਰੀਆਂ ਸਬੰਧਤ ਧਿਰਾਂ ’ਚ ਤਣਾਅ ਸਿਖਰ ’ਤੇ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ 7 ਅਪਰੈਲ ਨੂੰ ਦੋ ਹਫ਼ਤਿਆਂ ਦੀ ਜੰਗਬੰਦੀ ਦਾ ਐਲਾਨ ਕੀਤਾ ਸੀ।
ਇਸ ਦੌਰਾਨ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਸ ਦਾਅਵੇ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਕਿ ਇਜ਼ਰਾਈਲ ਨੇ ਇਰਾਨ ’ਤੇ ਹਮਲੇ ਲਈ ਅਮਰੀਕਾ ਨੂੰ ਉਕਸਾਇਆ ਸੀ। ਉਨ੍ਹਾਂ ਕਿਹਾ ਕਿ ਇਜ਼ਰਾਈਲ ਜਾਂ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਦੇ ਵੀ ਉਨ੍ਹਾਂ ਨਾਲ ਇਰਾਨ ਜੰਗ ਬਾਰੇ ਗੱਲ ਨਹੀਂ ਕੀਤੀ। ਉਨ੍ਹਾਂ ਟਰੁੱਥ ਸੋਸ਼ਲ ਉੱਤੇ ਪੋਸਟ ਵਿੱਚ ਕਿਹਾ, ‘‘7 ਅਕਤੂਬਰ ਦੇ ਨਤੀਜਿਆਂ ਮਗਰੋਂ ਮੇਰੇ ਇਹ ਰਾਏ ਹੋਰ ਪੱਕੀ ਹੋ ਗਈ ਹੈ ਕਿ ਇਰਾਨ ਕੋਲ ਕਦੇ ਵੀ ਪਰਮਾਣੂ ਹਥਿਆਰ ਨਹੀਂ ਹੋ ਸਕਦਾ।’’ ਖ਼ਬਰ ਏਜੰਸੀ ਰਾਇਟਰਜ਼ ਨੇ ਦਾਅਵਾ ਕੀਤਾ ਕਿ ਉਪ ਰਾਸ਼ਟਰਪਤੀ ਜੇ ਡੀ ਵੈਂਸ ਅਜੇ ਵੀ ਅਮਰੀਕਾ ਵਿੱਚ ਹਨ ਤੇ ਉਹ ਵਾਰਤਾ ਲਈ ਪਾਕਿਸਤਾਨ ਰਵਾਨਾ ਨਹੀਂ ਹੋਏ। ਰਾਸ਼ਟਰਪਤੀ ਟਰੰਪ ਨੇ ਲੰਘੇ ਦਿਨ ਦਾਅਵਾ ਕੀਤਾ ਸੀ ਕਿ ਵੈਂਸ ਦੀ ਅਗਵਾਈ ’ਚ ਅਮਰੀਕੀ ਵਫ਼ਦ ਮੰਗਲਵਾਰ ਸ਼ਾਮ ਨੂੰ ਇਸਲਾਮਾਬਾਦ ਪਹੁੰਚ ਜਾਵੇਗਾ।
.jpg)
.jpg)



.jpg)
.jpg)
.jpg)
.jpg)


.jpg)

.jpg)



.jpg)
.jpg)