ਸਮਝੌਤਾ ਨਾ ਕਰਨ ’ਤੇ ਇਰਾਨ ਦੀ ਪੂਰੀ ਸਭਿਅਤਾ ਖ਼ਤਮ ਹੋਵੇਗੀ:ਟਰੰਪ
ਸਮਝੌਤਾ ਨਾ ਕਰਨ ’ਤੇ ਇਰਾਨ ਦੀ ਪੂਰੀ ਸਭਿਅਤਾ ਖ਼ਤਮ ਹੋਵੇਗੀ:ਟਰੰਪ
ਹਮਲਾ ਕਰਨ ’ਤੇ ਮਿਸਾਲੀ ਜਵਾਬ ਦੇਵਾਂਗੇ: ਇਰਾਨ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਅੱਜ ਰਾਤ ਇੱਕ "ਪੂਰੀ ਸਭਿਅਤਾ ਖ਼ਤਮ ਹੋ ਜਾਵੇਗੀ", ਪਰ ਉਨ੍ਹਾਂ ਇਹ ਵੀ ਕਿਹਾ ਕਿ ਵਾਸ਼ਿੰਗਟਨ ਵੱਲੋਂ ਤੈਅ ਕੀਤੀ ਗਈ ਰਾਤ 8 ਵਜੇ ਦੀ ਸਮਾਂ ਸੀਮਾ ਤੋਂ ਪਹਿਲਾਂ ਇਰਾਨ ਕੋਲ ਅਜੇ ਵੀ ਆਤਮ-ਸਮਰਪਣ (ਸਮਝੌਤਾ) ਕਰਨ ਦਾ ਸਮਾਂ ਹੈ। ਮੰਗਲਵਾਰ ਨੂੰ ਜਾਰੀ ਕੀਤੀ ਗਈ ਇਸ ਧਮਕੀ ਵਿੱਚ ਟਰੰਪ ਨੇ ਇਰਾਨ ਨੂੰ ਹੋਰਮੁਜ਼ ਜਲ ਮਾਰਗ (Strait of Hormuz) ਨੂੰ ਮੁੜ ਖੋਲ੍ਹਣ ਸਮੇਤ ਹੋਰ ਸ਼ਰਤਾਂ 'ਤੇ ਸਹਿਮਤ ਹੋਣ ਲਈ 12 ਘੰਟੇ ਦਾ ਸਮਾਂ ਦਿੱਤਾ ਹੈ, ਅਜਿਹਾ ਨਾ ਕਰਨ 'ਤੇ ਉਸ ਨੂੰ ਭਿਆਨਕ ਹਮਲਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਸਾਈਟ 'ਤੇ ਲਿਖਿਆ, "ਅੱਜ ਰਾਤ ਇੱਕ ਪੂਰੀ ਸਭਿਅਤਾ ਮਰ ਜਾਵੇਗੀ, ਜੋ ਕਦੇ ਵਾਪਸ ਨਹੀਂ ਆਵੇਗੀ। ਮੈਂ ਨਹੀਂ ਚਾਹੁੰਦਾ ਕਿ ਅਜਿਹਾ ਹੋਵੇ, ਪਰ ਸ਼ਾਇਦ ਅਜਿਹਾ ਹੀ ਹੋਵੇਗਾ।" ਹਾਲਾਂਕਿ, ਟਰੰਪ ਦੇ ਬਿਆਨ ਨੇ ਅਜੇ ਵੀ ਉਮੀਦ ਦੀ ਇੱਕ ਖਿੜਕੀ ਖੁੱਲ੍ਹੀ ਰੱਖੀ ਹੈ, ਉਨ੍ਹਾਂ ਕਿਹਾ ਕਿ "ਸ਼ਾਇਦ ਕੁਝ ਕ੍ਰਾਂਤੀਕਾਰੀ ਅਤੇ ਸ਼ਾਨਦਾਰ ਵਾਪਰ ਸਕਦਾ ਹੈ।"
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਰਾਨ ਨੂੰ ਦਿੱਤੀ ਆਪਣੀ ਚਿਤਾਵਨੀ ਨੂੰ ਹੋਰ ਸਖ਼ਤ ਕਰਦਿਆਂ ਕਿਹਾ ਹੈ ਕਿ ਜੇ ਮੰਗਲਵਾਰ ਰਾਤ 8 ਵਜੇ (EDT) ਤੱਕ ਸਮਝੌਤਾ ਨਾ ਹੋਇਆ, ਤਾਂ ਇਰਾਨ ਦੇ ਸਾਰੇ ਪਾਵਰ ਪਲਾਂਟ ਅਤੇ ਪੁਲ ਤਬਾਹ ਕਰ ਦਿੱਤੇ ਜਾਣਗੇ। ਇਰਾਨ ਵੱਲੋਂ 45 ਦਿਨਾਂ ਦੀ ਜੰਗਬੰਦੀ ਦੇ ਪ੍ਰਸਤਾਵ ਨੂੰ ਠੁਕਰਾਉਣ ਅਤੇ ਜੰਗ ਦੇ ਪੱਕੇ ਖਾਤਮੇ ਦੀ ਮੰਗ ਕੀਤੇ ਜਾਣ ਤੋਂ ਬਾਅਦ ਟਰੰਪ ਨੇ ਕਿਹਾ ਕਿ "ਪੂਰੇ ਦੇਸ਼ ਨੂੰ ਇੱਕ ਰਾਤ ਵਿੱਚ ਖ਼ਤਮ ਕੀਤਾ ਜਾ ਸਕਦਾ ਹੈ।"
ਅਮਰੀਕਾ ਨੇ ਇਰਾਨ ਨੂੰ ਹੋਰਮੂਜ਼ ਜਲਮਾਰਗ ਨੂੰ ਸਾਰੀ ਸਮੁੰਦਰੀ ਆਵਾਜਾਈ ਲਈ ਖੋਲ੍ਹਣ ਦਾ ਅਲਟੀਮੇਟਮ ਦਿੱਤਾ ਹੈ। ਇਸ ਦੌਰਾਨ ਇਜ਼ਰਾਈਲ ਨੇ ਇਰਾਨ ਦੇ ਇੱਕ ਪ੍ਰਮੁੱਖ ਪੈਟਰੋ ਕੈਮੀਕਲ ਪਲਾਂਟ ’ਤੇ ਹਮਲਾ ਕੀਤਾ ਅਤੇ ਰੈਵੋਲਿਊਸ਼ਨਰੀ ਗਾਰਡ ਦੇ ਖੁਫੀਆ ਮੁਖੀ ਮੇਜਰ ਜਨਰਲ ਮਾਜਿਦ ਖਾਦੇਮੀ ਨੂੰ ਮਾਰ ਦਿੱਤਾ। ਸੰਯੁਕਤ ਰਾਸ਼ਟਰ ਨੇ ਨਾਗਰਿਕ ਬੁਨਿਆਦੀ ਢਾਂਚੇ 'ਤੇ ਹਮਲਿਆਂ ਨੂੰ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਦੱਸਿਆ ਹੈ।
ਮਿਸਰ, ਪਾਕਿਸਤਾਨ ਅਤੇ ਤੁਰਕੀ ਵੱਲੋਂ ਵਿਚੋਲਗੀ ਦੀਆਂ ਕੋਸ਼ਿਸ਼ਾਂ ਜਾਰੀ ਹਨ, ਪਰ ਇਰਾਨ ਦਾ ਕਹਿਣਾ ਹੈ ਕਿ ਉਹ ਅਮਰੀਕਾ 'ਤੇ ਭਰੋਸਾ ਨਹੀਂ ਕਰ ਸਕਦਾ। ਜੰਗ ਸ਼ੁਰੂ ਹੋਣ ਤੋਂ ਹੁਣ ਤੱਕ ਇਰਾਨ ਵਿੱਚ 1,900 ਅਤੇ ਲਿਬਨਾਨ ਵਿੱਚ 1,400 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ, ਜਦਕਿ ਤਹਿਰਾਨ ਵਿੱਚ ਲਗਾਤਾਰ ਬੰਬਾਰੀ ਜਾਰੀ ਹੈ। ਇਸੇ ਦੌਰਾਨ ਇਰਾਨ ਵਿੱਚ ਹਿਰਾਸਤ ਵਿੱਚ ਲਏ ਗਏ ਇੱਕ ਜਾਪਾਨੀ ਪੱਤਰਕਾਰ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਹੈ।
ਇਰਾਨ ਸਮਰਥਿਤ ਇਰਾਕੀ ਜਥੇਬੰਦੀ ਕਤੈਬ ਹਿਜ਼ਬੁੱਲਾ ਨੇ ਮੰਗਲਵਾਰ ਨੂੰ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਉਹ ਅਮਰੀਕੀ ਪੱਤਰਕਾਰ ਸ਼ੈਲੀ ਕਿਟਲਸਨ ਨੂੰ ਰਿਹਾਅ ਕਰ ਦੇਣਗੇ। ਜ਼ਿਕਰਯੋਗ ਹੈ ਕਿ ਕਿਟਲਸਨ ਨੂੰ ਪਿਛਲੇ ਹਫ਼ਤੇ ਬਗਦਾਦ ਦੀ ਇੱਕ ਸੜਕ ਤੋਂ ਅਗਵਾ ਕਰ ਲਿਆ ਗਿਆ ਸੀ। ਸਮੂਹ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਇਹ ਫੈਸਲਾ ਮੌਜੂਦਾ ਪ੍ਰਧਾਨ ਮੰਤਰੀ ਮੁਹੰਮਦ ਸ਼ਿਆ ਅਲ-ਸੁਦਾਨੀ ਦੇ ਦੇਸ਼ ਭਗਤੀ ਵਾਲੇ ਰੁਖ ਦੀ ਕਦਰ ਕਰਦੇ ਹੋਏ ਲਿਆ ਗਿਆ ਹੈ, ਹਾਲਾਂਕਿ ਇਸ ਬਾਰੇ ਹੋਰ ਵਧੇਰੇ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਸਮੂਹ ਨੇ ਇਹ ਚਿਤਾਵਨੀ ਵੀ ਦਿੱਤੀ ਹੈ ਕਿ ਇਹ ਪਹਿਲ ਭਵਿੱਖ ਵਿੱਚ ਦੁਹਰਾਈ ਨਹੀਂ ਜਾਵੇਗੀ। ਕਤੈਬ ਹਿਜ਼ਬੁੱਲਾ ਨੇ ਇਸ ਤੋਂ ਪਹਿਲਾਂ ਕਿਟਲਸਨ ਦੇ ਅਗਵਾ ਵਿੱਚ ਆਪਣਾ ਹੱਥ ਹੋਣ ਦੀ ਗੱਲ ਕਦੇ ਸਵੀਕਾਰ ਨਹੀਂ ਸੀ ਕੀਤੀ, ਭਾਵੇਂ ਕਿ ਅਮਰੀਕੀ ਅਤੇ ਇਰਾਕੀ ਅਧਿਕਾਰੀ ਲਗਾਤਾਰ ਇਸੇ ਸਮੂਹ ਵੱਲ ਉਂਗਲ ਉਠਾ ਰਹੇ ਸਨ। ਇਸ ਘਟਨਾ ਤੋਂ ਬਾਅਦ ਇਰਾਕ ਵਿੱਚ ਵਿਦੇਸ਼ੀ ਪੱਤਰਕਾਰਾਂ ਦੀ ਸੁਰੱਖਿਆ ਨੂੰ ਲੈ ਕੇ ਕਾਫ਼ੀ ਚਿੰਤਾ ਜਤਾਈ ਜਾ ਰਹੀ ਸੀ। ਹੁਣ ਜਦੋਂ ਰਿਹਾਈ ਦਾ ਐਲਾਨ ਹੋ ਗਿਆ ਹੈ, ਤਾਂ ਸਥਾਨਕ ਪੁਲੀਸ ਅਤੇ ਸੁਰੱਖਿਆ ਬਲ ਪੱਤਰਕਾਰ ਦੀ ਸੁਰੱਖਿਅਤ ਵਾਪਸੀ ਨੂੰ ਯਕੀਨੀ ਬਣਾਉਣ ਲਈ ਤਿਆਰੀਆਂ ਕਰ ਰਹੇ ਹਨ। ਅਮਰੀਕੀ ਦੂਤਾਵਾਸ ਵੀ ਇਸ ਸਾਰੀ ਪ੍ਰਕਿਰਿਆ 'ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ।
.jpg)
.jpg)



.jpg)
.jpg)
.jpg)
.jpg)


.jpg)

.jpg)



.jpg)
.jpg)