ਇਰਾਨ ਵੱਲੋਂ ਯੂਨੀਵਰਸਿਟੀਆਂ ’ਤੇ ਹਮਲੇ ਦੀ ਚਿਤਾਵਨੀ
ਇਰਾਨ ਵੱਲੋਂ ਯੂਨੀਵਰਸਿਟੀਆਂ ’ਤੇ ਹਮਲੇ ਦੀ ਚਿਤਾਵਨੀ
ਹੂਤੀ ਬਾਗ਼ੀਆਂ ਦੇ ਪੱਛਮੀ ਏਸ਼ੀਆ ਜੰਗ ’ਚ ਦਾਖ਼ਲੇ ਨਾਲ ਆਲਮੀ ਪੱਧਰ ’ਤੇ ਜਹਾਜ਼ਾਂ ਦੀ ਆਵਾਜਾਈ ਲਈ ਖ਼ਤਰਾ ਹੋਰ ਵਧ ਸਕਦਾ ਹੈ। ਅਮਰੀਕਾ ਵੱਲੋਂ ਖ਼ਿੱਤੇ ’ਚ ਕਰੀਬ 2500 ਮੈਰੀਨਜ਼ ਭੇਜੇ ਜਾਣ ਮਗਰੋਂ ਇਰਾਨ ਨੇ ਐਤਵਾਰ ਨੂੰ ਪਹਿਲੀ ਵਾਰ ਧਮਕੀ ਦਿੱਤੀ ਹੈ ਕਿ ਉਹ ਖ਼ਿੱਤੇ ’ਚ ਇਜ਼ਰਾਇਲੀ ਤੇ ਅਮਰੀਕੀ ਯੂਨੀਵਰਸਿਟੀਆਂ ਨੂੰ ਨਿਸ਼ਾਨਾ ਬਣਾਉਣਗੇ। ਉਨ੍ਹਾਂ ਅਮਰੀਕਾ ਨੂੰ ਇਰਾਨੀ ਯੂਨੀਵਰਸਿਟੀਆਂ ’ਤੇ ਹਮਲਿਆਂ ਦੀ ਨਿਖੇਧੀ ਕਰਨ ਦਾ ਅਲਟੀਮੇਟਮ ਦਿੱਤਾ ਹੈ। ਇਰਾਨ ਨੇ ਇਜ਼ਰਾਈਲ ਅਤੇ ਖਾੜੀ ਮੁਲਕਾਂ ’ਤੇ ਮਿਜ਼ਾਈਲਾਂ ਅਤੇ ਡਰੋਨ ਵੀ ਦਾਗ਼ੇ ਜਿਨ੍ਹਾਂ ਨੂੰ ਹਵਾ ’ਚ ਹੀ ਫੁੰਡ ਦਿੱਤਾ ਗਿਆ। ਇਜ਼ਰਾਈਲ ਵੱਲੋਂ ਵੀ ਇਰਾਨ ’ਤੇ ਹਮਲੇ ਕੀਤੇ ਜਾ ਰਹੇ ਹਨ। ਇਰਾਨੀ ਸੰਸਦ ਦੇ ਸਪੀਕਰ ਮੁਹੰਮਦ ਬਾਗ਼ੇਰ ਕਾਲੀਬਾਫ਼ ਨੇ ਅਮਰੀਕਾ ਨੂੰ ਧਮਕੀ ਦਿੱਤੀ ਕਿ ਜੇ ਉਸ ਨੇ ਜ਼ਮੀਨੀ ਹਮਲੇ ਦੀ ਹਿਮਾਕਤ ਕੀਤੀ ਤਾਂ ਸਖ਼ਤ ਜਵਾਬੀ ਕਾਰਵਾਈ ਕੀਤੀ ਜਾਵੇਗੀ।
ਹੂਤੀ ਬਾਗ਼ੀਆਂ ਵੱਲੋਂ ਸ਼ਨਿਚਰਵਾਰ ਨੂੰ ਇਜ਼ਰਾਈਲ ’ਤੇ ਦੋ ਮਿਜ਼ਾਈਲਾਂ ਦਾਗ਼ਣ ਮਗਰੋਂ ਇਹ ਖ਼ਤਰਾ ਪੈਦਾ ਹੋ ਗਿਆ ਹੈ ਕਿ ਉਹ ਲਾਲ ਸਾਗਰ ’ਚ ਬਾਬ ਅਲ-ਮਨਦੇਬ ਜਲ ਮਾਰਗ ’ਚ ਜਹਾਜ਼ਾਂ ਉੱਤੇ ਮੁੜ ਹਮਲੇ ਸ਼ੁਰੂ ਕਰ ਸਕਦੇ ਹਨ, ਜਿਥੋਂ ਦੁਨੀਆ ਦਾ ਕਰੀਬ 12 ਫ਼ੀਸਦ ਕਾਰੋਬਾਰ ਹੁੰਦਾ ਹੈ। ਜੰਗ ’ਚ ਹੂਤੀ ਬਾਗ਼ੀਆਂ ਦੀ ਸ਼ਮੂਲੀਅਤ ਨਾਲ ਯੂ ਐੱਸ ਐੱਸ ਗੇਰਾਲਡ ਆਰ ਫੋਰਡ ਬੇੜੇ ਦੀ ਤਾਇਨਾਤੀ ਮੁਸ਼ਕਲ ’ਚ ਪੈ ਸਕਦੀ ਹੈ। ਹੂਤੀਆਂ ਨੇ ਇਜ਼ਰਾਈਲ-ਹਮਾਸ ਜੰਗ ਦੌਰਾਨ ਗਾਜ਼ਾ ’ਚ ਫ਼ਲਸਤੀਨੀਆਂ ਦਾ ਸਾਥ ਦਿੰਦਿਆਂ ਨਵੰਬਰ 2023 ਤੋਂ ਜਨਵਰੀ 2025 ਦਰਮਿਆਨ 100 ਤੋਂ ਵਧ ਵਪਾਰਕ ਬੇੜਿਆਂ ’ਤੇ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਹਮਲੇ ਕੀਤੇ ਸਨ ਅਤੇ ਦੋ ਬੇੜੇ ਵੀ ਡੋਬ ਦਿੱਤੇ ਸਨ। ਇਰਾਨ ਦੇ ਸਰਕਾਰੀ ਮੀਡੀਆ ਨੇ ਕਿਹਾ ਕਿ ਰੈਵੋਲਿਊਸ਼ਨਰੀ ਗਾਰਡ ਨੇ ਬਿਆਨ ਜਾਰੀ ਕਰ ਕੇ ਚਿਤਾਵਨੀ ਦਿੱਤੀ ਕਿ ਜੇ ਇਰਾਨੀ ਯੂਨੀਵਰਸਿਟੀਆਂ ਨੂੰ ਸੁਰੱਖਿਆ ਦਾ ਭਰੋਸਾ ਨਾ ਦਿੱਤਾ ਗਿਆ ਤਾਂ ਉਹ ਇਜ਼ਰਾਇਲੀ ਯੂਨੀਵਰਸਿਟੀਆਂ ਅਤੇ ਖ਼ਿੱਤੇ ਵਿੱਚ ਅਮਰੀਕੀ ਯੂਨੀਵਰਸਿਟੀਆਂ ਦੀਆਂ ਸ਼ਾਖ਼ਾਵਾਂ ਨੂੰ ਨਿਸ਼ਾਨਾ ਬਣਾਉਣਗੇ। ਬਿਆਨ ਵਿੱਚ ਕਿਹਾ ਗਿਆ ਕਿ ਜੇ ਅਮਰੀਕੀ ਸਰਕਾਰ ਚਾਹੁੰਦੀ ਹੈ ਕਿ ਖ਼ਿੱਤੇ ਵਿੱਚ ਉਨ੍ਹਾਂ ਦੀਆਂ ਯੂਨੀਵਰਸਿਟੀਆਂ ਨੂੰ ਬਖ਼ਸ਼ ਦਿੱਤਾ ਜਾਵੇ ਤਾਂ ਉਸ ਨੂੰ ਇਰਾਨੀ ਯੂਨੀਵਰਸਿਟੀਆਂ ’ਤੇ ਬੰਬਾਰੀ ਦੀ ਸੋਮਵਾਰ ਦੁਪਹਿਰ 12 ਵਜੇ ਤੱਕ ਨਿਖੇਧੀ ਕਰਨੀ ਚਾਹੀਦੀ ਹੈ। ਰੈਵੋਲਿਊਸ਼ਨਰੀ ਗਾਰਡ ਨੇ ਅਮਰੀਕਾ ਤੋਂ ਇਹ ਵੀ ਮੰਗ ਕੀਤੀ ਕਿ ਉਹ ਇਜ਼ਰਾਈਲ ਨੂੰ ਇਰਾਨ ਦੀਆਂ ਯੂਨੀਵਰਸਿਟੀਆਂ ਅਤੇ ਖੋਜ ਕੇਂਦਰਾਂ ’ਤੇ ਹਮਲੇ ਕਰਨ ਤੋਂ ਰੋਕੇ। ਇਸ ਦੌਰਾਨ ਇਜ਼ਰਾਇਲੀ ਫ਼ੌਜ ਨੇ ਦੱਸਿਆ ਕਿ ਲਿਬਨਾਨ ’ਚ ਅਮਰੀਕੀ-ਇਜ਼ਰਾਇਲੀ ਸੈਨਿਕ ਮਾਰਿਆ ਗਿਆ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ। ਹਿਜ਼ਬੁੱਲਾ ਨਾਲ ਜੰਗ ਵਿੱਚ ਇਜ਼ਰਾਇਲੀ ਫ਼ੌਜ ਦੇ ਹੁਣ ਤੱਕ ਪੰਜ ਜਵਾਨ ਮਾਰੇ ਜਾ ਚੁੱਕੇ ਹਨ। ਇਰਾਨੀ ਸੰਸਦ ਦੇ ਸਪੀਕਰ ਮੁਹੰਮਦ ਬਾਗ਼ੇਰ ਕਾਲੀਬਾਫ਼ ਨੇ ਕਿਹਾ ਕਿ ਮੁਲਕ ਦੀ ਫ਼ੌਜ ਅਮਰੀਕੀ ਸੈਨਿਕਾਂ ਦੇ ਆਉਣ ਦਾ ਇੰਤਜ਼ਾਰ ਕਰ ਰਹੀ ਹੈ ਤਾਂ ਜੋ ਉਨ੍ਹਾਂ ਨੂੰ ਮਾਰ ਮੁਕਾਇਆ ਜਾ ਸਕੇ ਅਤੇ ਉਨ੍ਹਾਂ ਦੇ ਖੇਤਰੀ ਭਾਈਵਾਲਾਂ ਨੂੰ ਹਮੇਸ਼ਾ ਲਈ ਸਜ਼ਾ ਦਿੱਤੀ ਜਾ ਸਕੇ। ਕਾਲੀਬਾਫ਼ ਨੇ ਕਿਹਾ, ‘‘ਸਾਡੀ ਗੋਲਾਬਾਰੀ ਜਾਰੀ ਹੈ। ਸਾਡੀਆਂ ਮਿਜ਼ਾਈਲਾਂ ਤਿਆਰ ਹਨ। ਸਾਡਾ ਇਰਾਦਾ ਅਤੇ ਵਿਸ਼ਵਾਸ ਹੋਰ ਵਧ ਗਿਆ ਹੈ।’’ ਇਰਾਨ ਦੇ ਸਰਕਾਰੀ ਮੀਡੀਆ ਮੁਤਾਬਕ ਸਪੀਕਰ ਨੇ ਅਮਰੀਕਾ ਨੂੰ ਜ਼ਮੀਨੀ ਹਮਲੇ ਵਿਰੁੱਧ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਅਮਰੀਕਾ ਨੇ ਹਿਮਾਕਤ ਕੀਤੀ ਤਾਂ ਸਖ਼ਤ ਜਵਾਬੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ 15 ਨੁਕਾਤੀ ਯੋਜਨਾ ਨੂੰ ‘ਅਮਰੀਕਾ ਦੀ ਆਪਣੀ ਇੱਛਾ’ ਕਰਾਰ ਦਿੱਤਾ ਅਤੇ ਕਿਹਾ ਕਿ ਟਰੰਪ ਪ੍ਰਸ਼ਾਸਨ ਇਸ ਯੋਜਨਾ ਰਾਹੀਂ ਉਹ ਕੁਝ ਹਾਸਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜੋ ਉਹ ਤਾਕਤ ਰਾਹੀਂ ਹਾਸਲ ਕਰਨ ਵਿੱਚ ਨਾਕਾਮ ਰਿਹਾ ਹੈ।
.jpg)

.jpg)


.jpg)
.jpg)
.jpg)
.jpg)


.jpg)

.jpg)



.jpg)